ਤੁਸੀਂ ਖਾਸ ਤੁਹਾਡੀਆ ਬਾਤਾਂ ਵੀ ਖਾਸ
ਜੋ ਤੁਹਾਡੇ ਨਾਲ ਹੋਣਗੀਆਂ ਉਹ ਮੁਲਾਕਾਤਾਂ ਵੀ ਖਾਸ
love quotes in punjabi
ਮੈਨੂੰ ਇਸ਼ਕ਼ ਤੇਰੇ ਵਿਚ ਰੰਗਿਆ ਚਾਰ ਚੁਫੇਰਾ ਦਿਸਦਾ ਹੈ
ਹੁਣ ਹਰ ਸ਼ੈਅ ਚੋਂ ਸੱਜਣਾ ਵੇ ਤੇਰਾ ਚਿਹਰਾ ਦਿਸਦਾ ਹੈ
ਹੁਣ ਤਾਂ ਦਿਲ ਵੀ ਧਮਕੀ ਦਿੰਦਾ ਹੈ ਮੈਨੂੰ
ਕਹਿੰਦਾ ਉਸਨੂੰ ਯਾਦ ਕਰ ਨਹੀ ਤਾਂ ਮੈਂ ਧੜਕਣਾ ਬੰਦ ਕਰ ਦੂੰ
ਜੇ ਤੇਰੇ ਨਾਲ ਸਾਡੀ ਯਾਰੀ ਨਾਂ ਹੁੰਦੀ ਤਾਂ ਸੌਂਹ ਤੇਰੀ
ਸਾਨੂੰ ਜਿੰਦਗੀ ਏਨ੍ਹੀ ਪਿਆਰੀ ਨਾ ਹੁੰਦੀ
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ
ਜੇ ਕੁਝ ਸਿੱਖਣਾ ਤਾਂ ਅੱਖਾ ਨੂੰ ਪੜ੍ਹਨਾਂ ਸਿੱਖ
ਸ਼ਬਦਾਂ ਦੇ ਤਾ ਹਜ਼ਾਰਾਂ ਮੱਤਲਬ ਨਿੱਕਲਦੇ ਨੇ
ਮੁਹੱਬਤ ਹੈ ਤੇਰੇ ਨਾਲ ਜੇ ਮੱਤਲਬ ਹੁੰਦਾ
ਤਾਂ ਤੇਰੀ ਫਿਕਰ ਨਾ ਹੁੰਦੀ
ਕੀਤਾ ਏ ਪਿਆਰ ਕੋਈ ਪਾਪ ਤਾ ਨਹੀ ਕੀਤਾ
ਰੱਬ ਨੇ ਕਰਾਇਆ ਏ ਅਸੀਂ ਆਪ ਤਾ ਨਹੀਂ ਕੀਤਾ
ਪਿਆਰ ਨੂੰ ਮਹਿਸੂਸ ਕਰ ਲੈਣਾ ਵੀ ਤਾਂ ਇਬਾਦਤ ਹੈ
ਛੂਹ ਕੇ ਤਾਂ ਰੱਬ ਨੂੰ ਵੀ ਨੀ ਕਿਸੇ ਨੇ ਦੇਖਿਆ
ਸ਼ਿਕਾਇਤ ਤਾਂ ਖੁਦ ਨਾਲ ਆ
ਪਰ ਮੁਹੱਬਤ ਤਾਂ ਅੱਜ ਵੀ ਤੇਰੇ ਨਾਲ ਆ
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ
ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ
ਇਜਹਾਰ ਤੋਂ ਨਹੀਂ ਇੰਤਜ਼ਾਰ ਤੋਂ ਪਤਾ ਲੱਗਦਾ ਹੈ
ਕੇ ਮੁਹਬੱਤ ਕਿੰਨੀ ਗਹਿਰੀ ਹੈ