ਕਰਨਾ ਤਾਂ ਬਹੁਤ ਕੁੱਝ ਆ ਜ਼ਿੰਦਗੀ ‘ਚ
ਫਿਲਹਾਲ ਅਸੀਂ ਚਾਹ ‘ਚ ਹੀ ਖੁਸ਼ ਆਂ
Latest 2021 Punjabi Status for Whatsapp
ਧੁੱਪਾਂ ਦਾ ਨੀ ਡਰ ਮੈਂਨੂੰ ਛਾਵਾਂ ਮੇਰੇ ਨਾਲ ਨੇ
ਲੋਕੋ ਮੇਰੀ ਮਾਂ ਦੀਆਂ ਦੁਆਵਾਂ ਮੇਰੇ ਨਾਲ ਨੇ
ਕਦੇ ਚਾਹ ਦੀ ਆਗੋਸ਼ ਵਿੱਚ ਆਕੇ ਦੇਖਿਓ
ਸ਼ਰਾਬ ਵੀ ਸ਼ਰੀਫ਼ ਨਜ਼ਰ ਆਉਗੀ
ਰਾਜੇ ਤੋ ਬਿੰਨਾਂ ਪਿਆਦਿਆਂ ਨੂੰ ਕੋਣ ਪੁੱਛਦਾ
ਮਾਂ ਪਿਉ ਬਿੰਨਾ ਉਹਨਾਂ ਦੇ ਸ਼ਹਿਜ਼ਾਦਿਆਂ ਨੂੰ ਕੋਣ ਪੁੱਛਦਾ
ਸੁਣਿਓ ਜੀ ਇੱਕ ਰਿਸ਼ਤਾ ਪੱਕਾ ਕਰ ਲੈਨੇ ਆਂ
ਤੁਹਾਡੀ ਸ਼ਾਮ ਦੀ ਚਾਹ ਮੇਰੇ ਨਾਲ
ਬਾਪੂ ਮੇਰਾ ਨਿੱਤ ਸਮਝਾਵੇ ਘਰੇ ਨਾ ਪੁੱਤਰਾ ਉਲਾਂਭਾ ਆਵੇ
ਕਰਲਾ ਐਸ਼ ਤੂੰ ਹਜੇ ਟੈਨਸ਼ਨ ਨਹੀਂ ਲੈਣੀ ਮੇਰੇ ਸ਼ੇਰਾ
ਬਾਪੂ ਤੇਰਾ ਕੈਮ ਹਾਲੇ ਵਥੇਰਾ
ਸੋਹਣਾ ਮੌਸਮ ਤੇ ਹਸੀਨ ਨਜ਼ਾਰਾ
ਸਰਦ ਹਵਾਵਾਂ ਤੇ ਚਾਹ ਦਾ ਸਹਾਰਾ
ਜਿੰਦਗੀ ਵਿੱਚ ਹਰ ਦੁੱਖ ਬੰਦਾ ਸਮੇ ਨਾਲ ਭੁੱਲ ਜਾਂਦਾ ਹੈ
ਪਰ ਪਿਉ ਦਾ ਵਿਛੋੜਾ ਇਕ ਐਸਾ ਵਿਛੋੜਾ ਹੈ
ਜਿਹੜਾ ਹਰ ਸੁੱਖ ਦੁੱਖ ਵਿੱਚ ਨਾਲ ਹੀ ਰਹਿੰਦਾ ਹੈ
ਜਿੱਦਾਂ ਜਿੱਦਾਂ ਸ਼ਾਮ ਢੱਲਦੀ ਜਾ ਰਹੀ ਹੈ
ਤੇਰੇ ਨਾਲ ਚਾਹ ਪੀਣ ਦੀ ਤਲਬ ਵੱਧਦੀ ਜਾ ਰਹੀ ਹੈ
ਛੋਟੇ ਹੁੰਦਿਆ ਇੱਕ ਸੁਪਨਾ ਵੇਖਿਆ ਸੀ
ਕਿ ਵੱਡੇ ਹੋਕੇ ਬਾਪੂ ਨੂੰ ਐਸ਼ ਕਰਵਾਉਣੀ ਆ
ਜਦ ਵੱਡੇ ਹੋਏ ਬਾਪੂ ਹੀ ਸੁਪਨਾ ਬਣ ਗਿਆ
ਚਾਹ ਤੇ ਛੋਟੀਆਂ ਛੋਟੀਆਂ ਮੁਲਾਕਾਤਾਂ ਵੀ
ਦੋਸਤੀ, ਯਾਰੀ,ਰਿਸ਼ਤੇ ਸਭ ਬਰਕਰਾਰ ਰੱਖਦੀਆਂ ਨੇਂ
ਮਾਂ-ਪਿਓ ਬੇਸ਼ੱਕ ਹੀ ਪੜ੍ਹੇ ਲਿਖੇ ਨਾ ਹੋਣ ਪਰ ਉਨ੍ਹਾਂ ਦੀਆਂ ਸਿਖਾਈਆਂ ਗੱਲਾਂ
ਸਾਰੀ ਜਿੰਦਗੀ ਕੰਮ ਆਉਂਦੀਆਂ ਹਨ