ਛੰਨੇ ਤੇ ਛੰਨਾ,
ਛੰਨਾ ਭਰਿਆ ਜਵੈਣ ਦਾ,
ਵੇਖ ਲੈ ਸ਼ਕੀਨਾ, ਗਿੱਧਾ ਜੱਟੀ ਮਲਵੈਨ ਦਾ,
ਵੇਖ ਲੈ ਸ਼ਕੀਨਾ, ਗਿੱਧਾ ਜੱਟੀ ਮਲਵੈਨ ਦਾ,
kudiyan vallo
ਆ ਵੇ ਨਾਜਰਾ,
ਬਹਿ ਵੇ ਨਾਜਰਾ,
ਬੋਤਾ ਬੰਨ ਦਰਵਾਜੇ,
ਵੇ ਬੋਤੇ ਤੇਰੇ ਨੂੰ ਭੋਅ ਦਾ ਟੋਕਰਾ,
ਤੈਨੂੰ ਦੋ ਪਰਸ਼ਾਦੇ,
ਗਿੱਧੇ ਵਿੱਚ ਨੱਚਦੀ ਦੀ,
ਧਮਕ ਪਵੇ ਦਰਵਾਜੇ,
ਗਿੱਧੇ ਵਿੱਚ …….,
ਅਰਨਾ ਅਰਨਾ ਅਰਨਾ,
ਨੀ ਰੰਗ ਦੇ ਕਾਲੇ ਦਾ,
ਗੱਡ ਲਉ ਖੇਤ ਵਿੱਚ ਡਰਨਾ,
ਨੀ ਰੰਗ ਦੇ …….,
ਉੱਚੇ ਟਿੱਬੇ ਮੈ ਤਾਣਾ ਤਣਦੀ,
ਦੂਰ ਵੱਜੇ ਇੱਕ ਤਾਰਾ,
ਖੂਹ ਤੇ ਮਿੱਲ ਮੁੰਡਿਆਂ,
ਸ਼ੱਕ ਕਰਦਾ ਪਿੰਡ ਸਾਰਾ,
ਖੂਹ ਤੇ ….
ਤੇਰੇ ਜਿਹੇ ਨੂੰ ਵੇ ਮੈ ਟਿੱਚ ਨਾ ਜਾਣਦੀ,
ਤੇਰਾ ਮੇਰਾ ਨਾ ਕੋਈ ਮੇਚ ਮੁੰਡਿਆਂ,
ਤੈਨੂੰ ਮੋਗੇ ਦੀ ਮੰਡੀ ਚ ਆਵਾ ਵੇਚ ਮੁੰਡਿਆਂ,
ਤੈਨੂੰ ਮੋਗੇ ……….,
ਜੇ ਮੁੰਡਿਆਂ ਵੇ ਮੈਨੂੰ ਨਾਲ ਲਿਜਾਣਾ ,
ਮਾਂ ਦਾ ਦਰ ਤੂੰਚੱਕ ਮੁੰਡਿਆਂ,
ਵੇ ਮੈਨੂੰ ਰੇਸ਼ਮੀ ਰੁਮਾਲ ਵਾਗੂੰ ਰੱਖ ਮੁੰਡਿਆਂ,
ਵੇ ਮੈ ………,