ਝਾਜਰਾਂ ਘੜਾ ਦੇ ਹਾਣੀਆਂ,
ਬਣ ਮੋਰਨੀ ਮੇਲ੍ਹਦੀ ਆਵਾਂ
Kudi vallo Boliyan
ਨੀ ਮੈਂ ਆਵਾਂ ਆਵਾਂ
ਨੀ ਮੈਂ ਨੱਚਦੀ ਗਿੱਧੇ ਵਿੱਚ ਆਵਾਂ
ਮੇਰੀ ਨੱਚਦੀ ਦੀ
ਝਾਂਜਰ ਛਣਕੇ ਨੀ
ਨੀ ਮੈਂ ਨੱਚ ਲਾਂ
ਨੱਚ ਲਾਂ ਪਟੋਲਾ ਬਣਕੇ ਨੀ।
ਕੱਖ ਨੀ ਲਿਆਉਂਦਾ,
ਪੱਠੇ ਨੀ ਲਿਆਉਂਦਾ,
ਭੁੱਖੀ ਮਾਰ ਤੀ ਖੋਲੀ।
ਲੰਘੇ ਡੰਗੀਂ ਦੁੱਧ ਏਹ ਦੇਵੇ,
ਤੂੰ ਲਿਆ ਕੇ ਬਹਾਉਨੈਂ ਟੋਲੀ।
ਮੈਂ ਨੀ ਤੇਰੇ ਭਾਂਡੇ ਮਾਂਜਣੇ,
ਮੈਂ ਨੀ ਤੇਰੀ ਗੋਲੀ।
ਤਾਹੀਓਂ ਸਿਰ ਚੜ੍ਹਿਆ
ਜੇ ਮੈਂ ਨਾ ਬਰਾਬਰ ਬੋਲੀ।
ਇਸ਼ਕ ਤੰਦੂਰ ਹੱਡਾਂ ਦਾ ਬਾਲਣ,
ਦੋਜ਼ਖ ਨਾਲ ਤਪਾਵਾਂ
ਖੂਨ ਜਿਗਰ ਦਾ ਰੱਤੀ ਮਹਿੰਦੀ,
ਤਲੀਆਂ ਉੱਤੇ ਲਾਵਾਂ।
ਮੁੜ ਪੈ ਸਿਪਾਹੀਆ ਵੇ,
ਰੋਜ਼ ਔਸੀਆਂ ਪਾਵਾਂ।
ਇਸ਼ਕ C ਹੱਡਾਂ ਦਾ ਬਾਲਣ,
ਦੋਜ਼ਖ ਨਾਲ ਤਪਾਵਾਂ।
ਕੱਢ ਕੇ ਕਾਲਜਾ ਕਰ ਲਾਂ ਪੇੜੇ,
ਲੂਣ ਪਲੇਥਣ ਲਾਵਾਂ।
ਉਂਗਲੀ ਦੀ ਮੈਂ ਘੜ ਲਾਂ ਕਾਨੀ,
ਲਹੂ ਸਿਆਹੀ ਬਣਾਵਾਂ।
ਸੋਹਣੇ ਯਾਰਨ ਦੇ
ਨਿੱਤ ਮੁਕਲਾਵੇ ਜਾਵਾਂ।
ਆ ਵੇ ਯਾਰਾ, ਬਹਿ ਵੇ ਯਾਰਾ,
ਦਿਲ ਦੀ ਆਖ ਸੁਣਾਵਾਂ।
ਜਾਕਟ ਲਿਆ ਮਿੱਤਰਾ,
ਮੈਂ ਕੁੜਤੀ ਹੇਠ ਦੀ ਪਾਵਾਂ।
ਕੁੜਤੀ ਦੀ ਵਿਉਂਤ ਬੁਰੀ,
ਹਿੱਕ ਦੇ ਹੇਠ ਲਾਵਾਂ।
ਕੁੰਜੀਆਂ ਇਸ਼ਕ ਦੀਆਂ
ਕਿਸ ਜਿੰਦਰੇ ਨੂੰ ਲਾਵਾਂ।
ਮਾਲਵੇ ਦੀ ਜੱਟੀ
ਵੇ ਮੈਂ ਗਿੱਧਿਆਂ ਦੀ ਰਾਣੀ
ਚੰਨ ਵਰਗੀ ਤੇਰੀ ਨਾਰ ਸੋਹਣਿਆਂ
ਕੋਹ ਕਾਫ ਦੀ ਹੂਰ
ਵੇ ਚੰਡੀਗੜ੍ਹ ਕੋਠੀ ਪਾ ਦੇ
ਪਿੰਡਾਂ ਵਿੱਚ ਉਡਦੀ ਧੂੜ।
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਨੀਵਾਂ।
ਵੰਡਦੀ ਫਿਰਾਂ ਮੈਂ ਸ਼ੀਰਣੀਆਂ,
ਜੇ ਯਾਰ ਦੀ ਮੰਗ ਸਦੀਵਾਂ।
ਨਹੀਂ ਤਾਂ ਐਸੀ ਜਿੰਦੜੀ ਨਾਲੋਂ,
ਘੋਲ ਕੇ ਮਹੁਰਾ ਪੀਵਾਂ।
ਹੁਣ ਤਾਂ ਮਿੱਤਰਾ ਵੇ
ਬਾਝ ਤੇਰੇ ਨਾ ਜੀਵਾਂ।
ਛੜੇ ਮੁੰਡਿਆਂ ਦਾ ਨਹੀਂ ਭਰਵਾਸਾ,
ਮੈਂ ਏਸੇ ਮਾਰੇ ਘੁੰਡ ਕੱਢਦੀ।
ਬਾਬਲ ਮੇਰੇ ਬਾਗ ਲਵਾਇਆ,
ਵਿਚ ਬਹਾਇਆ ਮਾਲੀ।
ਬੂਟੇ ਬੂਟੇ ਪਾਣੀ ਦਿੰਦਾ
ਚਮਕੇ ਡਾਲੀ ਡਾਲੀ।
ਕਿਸ਼ਨੋ ਆਈ ਬਲਾਕਾਂ ਵਾਲੀ,
ਬਿਸ਼ਨੋ ਝਾਂਜਰਾਂ ਵਾਲੀ
ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ।