ਨੌਕਰ ਨੂੰ ਤਾਂ ਨਾਰ ਪਿਆਰੀ
ਜਿਉਂ ਵਾਹਣਾਂ ਨੂੰ ਪਾਣੀ
ਲੱਗੀ ਦੋਸਤੀ ਚੱਕੀਆਂ ਸ਼ਰਮਾਂ
ਰੋਟੀ ਕੱਠਿਆਂ ਖਾਣੀ
ਭਿੱਜ ਗਈ ਬਾਹਰ ਖੜ੍ਹੀ
ਤੈਂ ਛੱਤਰੀ ਨਾ ਤਾਣੀ
Kudi vallo Boliyan
ਕਾਲਿਆ ਹਰਨਾਂ ਬਾਗੀਂ ਚਰਨਾਂ
ਤੇਰਿਆਂ ਸਿੰਗਾਂ ਤੇ ਕੀ ਕੁੱਝ ਲਿਖਿਆ
ਤਿੱਤਰ ਤੇ ਮੁਰਗਾਈਆਂ
ਅੱਗੇ ਤਾਂ ਟੱਪਦਾ ਨੌਂ ਨੌਂ ਕੋਠੇ
ਹੁਣ ਨਾ ਟੱਪਦੀਆਂ ਖਾਈਆਂ ,
ਖਾਈ ਟੱਪਦੇ ਦੇ ਲੱਗਿਆ ਕੰਡਾ
ਦਿੰਦਾ ਏ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆਂ ਖਾਧਾ
ਹੱਡੀਆਂ ਰੇਤ ਰਲਾਈਆਂ
ਚੁਗ ਚੁਗ ਹੱਡੀਆਂ ਪਿੰਜਰ ਬਣਾਵੇ
ਸਈਆਂ ਵੇਖਣ ਆਈਆਂ।
ਇਹਨਾਂ ਸਈਆਂ ਦੇ ਚੱਕਮੇਂ ਲਹਿੰਗੇ
ਪਿੱਪਲੀਂ ਪੀਂਘਾਂ ਪਾਈਆਂ
ਹਾਲੇ ਕਿਆਂ ਦਾ ਠਾਣਾ ਆਇਆ
ਉਹਨੇ ਆਣ ਲੁਹਾਈਆਂ
ਬਿਸ਼ਨੋ ਦੇ ਚਰਖੇ ਤੇ
ਗਿਣ ਗਿਣ ਮੇਖਾਂ ਲਾਈਆਂ।
ਗ਼ਮ ਨੇ ਪੀਲੀ, ਗਮ ਨੇ ਖਾ ਲੀ,
ਗ਼ਮ ਦੀ ਬੁਰੀ ਬਿਮਾਰੀ।
ਗ਼ਮ ਹੱਡੀਆਂ ਨੂੰ ਇਉਂ ਖਾ ਜਾਂਦੈ.
ਜਿਉਂ ਲੱਕੜੀ ਨੂੰ ਆਰੀ।
ਕੋਠੇ ਚੜ੍ਹ ਕੇ ਦੇਖਣ ਲੱਗੀ,
ਲੱਦੇ ਜਾਣ ਵਪਾਰੀ।
ਮਾਂ ਦਿਆ ਮੱਖਣਾ ਵੇ.
ਲੱਭ ਲੈ ਹਾਣ ਕੁਆਰੀ।
ਮੈਸ੍ਹ ਤਾਂ ਤੇਰੀ ਸੰਗਲ ਤੁੜਾਗੀ
ਕੱਟਾ ਤੁੜਾ ਗਿਆ ਕੀਲਾ
ਦਾੜ੍ਹੀ ਨਾਲੋਂ ਮੁੱਛਾਂ ਵਧੀਆਂ
ਜਿਉਂ ਛੱਪੜੀ ਵਿੱਚ ਤੀਲਾ
ਪੇਕਿਆਂ ਨੂੰ ਜਾਵੇਂਗੀ
ਕਰ ਮਿੱਤਰਾਂ ਦਾ ਹੀਲਾ।
ਕਾਵਾਂ-ਕਾਵਾਂ-ਕਾਵਾਂ
ਵੱਟ ਗੋਲੀਆਂ ਚੁਬਾਰੇ ਚੜ੍ਹ ਖਾਵਾਂ
ਖਾਂਦੀ ਦੀ ਹਿੱਕ ਦੁਖਦੀ
ਨੀ ਮੈਂ ਕਿਹੜੇ ਵੈਦ ਕੋਲ ਜਾਵਾਂ
ਇੱਕ ਪੁੱਤ ਸਹੁਰੇ ਦਾ
ਖੂਹ ਤੇ ਫੇਰਦਾ ਝਾਵਾਂ,
ਉਹਨੇ ਮੇਰੀ ਬਾਂਹ ਫੜ ਲਈ
ਹੁਣ ਕੀ ਜੁਗਤ ਬਣਾਵਾਂ
ਮੁੰਡਿਆ ਤੂੰ ਬਾਂਹ ਛੱਡ ਦੇ
ਮੈਂ ਬਾਬੇ ਕੋਲ ਨਾ ਜਾਵਾਂ
ਬਾਬਾ ਕਹਿੰਦਾ ਖਾ ਰੋਟੀ
ਮੈਂ ਰੋਟੀ ਕਦੇ ਨਾ ਖਾਵਾਂ
ਸੁੱਥਣੇ ਸੂਫ਼ ਦੀਏ
ਤੈਨੂੰ ਬਾਬੇ ਦੇ ਮਰੇ ਤੋਂ ਪਾਵਾਂ
ਚਾਦਰੇ ਵੈਲ ਦੀਏ
ਤੈਨੂੰ ਠੰਡਾ ਧੋਣ ਧਵਾਵਾਂ
ਕੱਤਣੀ ਚਰਜ ਬਣੀ
ਲਿਆ ਮੁੰਡਿਆ ਫੁੱਲ ਲਾਵਾਂ।
ਸੱਤ ਰੰਗੀ ਬੋਸਕੀ ਦਾ ਸੂਟ ਸਮਾ ਦੇ
ਸੂਟ ਸਮਾ ਦੇ ਮੋਰ ਘੁੱਗੀਆਂ ਪਵਾ ਦੇ
ਰੁੱਤ ਗਿੱਧਿਆਂ ਦੀ ਆਈ ਮੁੰਡਿਆ
ਬੋਰ ਝਾਂਜਰਾਂ ਦੇ ਪਾਉਂਦੇ ਨੇ
ਦੁਹਾਈ ਮੁੰਡਿਆ।
ਆਇਆ ਸਾਉਣ ਮਹੀਨਾ ਪਿਆਰਾ
ਘਟਾ ਕਾਲੀਆਂ ਛਾਈਆਂ
ਰਲ ਮਿਲ ਸਈਆਂ ਪਾਵਣ ਗਿੱਧੇ
ਪੀਂਘਾਂ ਪਿੱਪਲੀਂ ਪਾਈਆਂ
ਮੋਰ ਪਪੀਹੇ ਕੋਇਲਾਂ ਕੂਕਣ
ਯਾਦਾਂ ਤੇਰੀਆਂ ਆਈਆਂ ।
ਤੂੰ ਟਕਿਆਂ ਦਾ ਲੋਭੀ ਹੋ ਗਿਆ
ਕਦਰਾਂ ਸਭ ਭੁਲਾਈਆਂ
ਦਿਲ ਮੇਰੇ ਨੂੰ ਡੋਬ ਨੇ ਪੈਂਦੇ
ਵੱਢ-ਵੱਢ ਖਾਣ ਜੁਦਾਈਆਂ
ਮਾਹੀ ਨਾ ਆਇਆ
ਲਿਖ-ਲਿਖ ਚਿੱਠੀਆਂ ਪਾਈਆਂ।
ਸੋਨੇ ਦਾ ਤਵੀਤ ਕਰਾਦੇ,
ਚਾਂਦੀ ਦਾ ਕੀ ਭਾਰ ਚੁੱਕਣਾ।
ਸਾਉਣ ਮਹੀਨਾ ਚੜ੍ਹ ਗਿਆ ਸਖੀਓ
ਰੁੱਤ ਤੀਆਂ ਦੀ ਆਈ
ਗੱਡੀ ਜੋੜ ਕੇ ਲੈਣ ਜੋ ਜਾਂਦੇ
ਭੈਣਾਂ ਨੂੰ ਜੋ ਭਾਈ
ਨੱਚਣ ਕੁੱਦਣ ਮਾਰਨ ਤਾੜੀ
ਰੰਗਲੀ ਮਹਿੰਦੀ ਲਾਈ
ਬਿਜਲੀ ਵਾਗੂੰ ਦੂਰੋਂ ਚਮਕੇ
ਨੱਥ ਵਿੱਚ ਮੱਛਲੀ ਪਾਈ
ਆਉਂਦੇ ਜਾਂਦੇ ਮੋਹ ਲਏ ਰਾਹੀ
ਰਚਨਾ ਖੂਬ ਰਚਾਈ
ਤੀਆਂ ਦੇਖਣ ਨੂੰ
ਸਹੁਰੀਂ ਜਾਣ ਜੁਆਈ।
ਗੋਰੇ ਰੰਗ ਨੂੰ ਤਵੀਤ ਕਰਾਦੇ,
ਨਜ਼ਰਾਂ ਨੇ ਖਾ ਲਈ ਹਾਣੀਆਂ।
ਰੰਗ ਰੂਪ ਤੇ ਹੁਸਨ ਪੱਲੇ ਪਾ ਜਾ,
ਛਾਂਪ ਲੈ ਜਾ ਜੁੱਤੀ ਮਾਰ ਕੇ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੰਗਾ।
ਮੰਗੇ ਦੀ ਮੁਟਿਆਰ ਸੁਣੀਂਦੀ,
ਜਿਉਂ ਕਾਂਸ਼ੀ ਦੀ ਗੰਗਾ।
ਰੱਜ ਰੱਜ ਕੇ ਪੀ ਸੋਹਣੀਏ,
ਮੱਝ ਦਾ ਦੁੱਧ ਇੱਕ ਡੰਗਾ।
ਅੱਡੀਆਂ ਚੁੱਕ ਚੁੱਕ ਕੇ…..
ਲੈ ਨਾ ਬੈਠਾਂ ਪੰਗਾ।