ਉਧਰੋਂ ਮੁਸਲਮਾਨ ਅਤੇ ਇੱਧਰੋਂ ਹਿੰਦੂ ਅਜੇ ਤੱਕ ਆ-ਜਾ ਰਹੇ ਸਨ। ਕੈਂਪਾਂ ਦੇ ਕੈਂਪ ਭਰੇ ਪਏ ਸਨ ਜਿਨ੍ਹਾਂ ਵਿਚ ਕਹਾਵਤ ਅਨੁਸਾਰ ਤਿਲ ਧਰਨ ਲਈ ਸੱਚ-ਮੁੱਚ ਕੋਈ ਥਾਂ ਨਹੀ ਸੀ। ਇਸ ਦੇ ਬਾਵਜੂਦ ਉਹ ਉਨ੍ਹਾਂ ਵਿਚ ਥੁੰਨੇ ਜਾ ਰਹੇ ਸਨ, ਲੋੜੀਂਦਾ ਅਨਾਜ…