ਆ ਵੇ ਜੀਜਾ, ਬਹਿ ਵੇ ਜੀਜਾ, ਹੋਰ ਕੋਈ
ਨਾ ਤੀਜਾ, ਗੋਲ ਘੇਰੇ ਦੀਆਂ ਚਿੱਟੀਆਂ
ਕੁੜਤੀਆਂ ਪਾਸੇ ਲਵਾਓਂਦੀ ਗੀਜਾ,
ਸੂਟ ਸਵਾਂ ਦੇ ਮੈ ਸਾਲੀ ਤੂੰ ਜੀਜਾ
jeeja sali Punjabi boliyan
ਨਾ ਸਾਲੀ ਨੂੰ ਫਤਿਹ ਬੁਲਾਈ, ਬਹਿ ਗਿਆ ਨੀਵੀ ਪਾ ਕੇ…….
ਕੀ ਸੱਪ ਲੜ ਗਿਆ ਵੇ, ਬਹਿਠਾ ਮੂਹ ਲਮਕਾ ਕੇ …….
ਕੀ ਸੱਪ ਲੜ ਗਿਆ ਵੇ, ਬਹਿਠਾ ਮੂਹ ਲਮਕਾ ਕੇ
ਉੱਚੇ ਟਿੱਬੇ ਤੇ ਮੈਂ ਭਾਂਡੇ ਮਾਜ਼ਦੀ ਉਤੋਂ
ਡਿੱਗ ਗਈ ਥਾਲੀ ਵੇ ਜੀਜਾ ਚਾਹ
ਪੀ ਲੈ ਲੌਂਗ ਲੈਚੀਆਂ ਵਾਲੀ …
ਜੀਜਾ ਤਾਂ ਮੇਰਾ ਇੰਨਾ ਲੰਬਾ,
ਜੌਹ ਬਿਜਲੀ ਦਾ ਖਹਿਬਾ
ਪੱਚੀ ਗੱਜ ਦੀ ਪੈਂਟ ਵਾਉਦਾ,
ਹਜੇ ਵੀ ਗਿੱਟਾ ਨੰਗਾ,
ਜੀਜਾ ਵੱਧ ਕੇ ਵੇ
ਵੱਧ ਕੇ ਲੈ ਲਿਆ ਪੰਗਾ,
ਜੀਜਾ ਵੱਧ ਕੇ ਵੇ,
ਵੱਧ ਕੇ ਲੈ ਲਿਆ ਪੰਗਾ….
ਪੈਰ ਮਸਲਦਾ ਆਇਆ ਜੀਜਾ ..×2
ਪਾਟੇ ਓਹਦੇ ਬੂਟ ਨੀ
ਜੀਜੇ ਦੀਆ ਮੁੱਛਾਂ
ਸ਼ਾਵਾ ਨੀ ਜੀਜੇ ਦੀਆ ਮੁੱਛਾਂ
ਕਾਲੇ ਕੁੱਤੇ ਦੀ ਪੂਛ ਨੀ
ਜੀਜੇ ਦੀਆ ਮੁੱਛਾਂ …×3
ਜੀਜਾ ਸਾਲੀ ਤਾਸ਼ ਖੇਡਦੇ,
ਸਾਲੀ ਗਈ ਜਿੱਤ ਵੇ ਜੀਜਾ,
ਨਹਿਲੇ ਤੇ ਦਹਿਲਾ ਸਿੱਟ ਵੇ ਜੀਜਾ,
ਨਹਿਲੇ ……..,
ਜੀਜਾ ਵਾਰ ਦੇ ਦੁਆਨੀ ਖੋਟੀ,
ਗਿੱਧੇ ਵਿੱਚ ਤੇਰੀ ਸਾਲੀ ਨੱਚਦੀ,
ਜੀਜਾ ਵਾਰ ……,
ਜੀਜਾ ਲੱਕ ਨੂੰ ਖੁਰਕਦਾ ਆਵੇ,
ਮੇਰੇ ਭਾਦਾ ਪੈਸੇ ਵਾਰਦਾ,
ਜੀਜਾ ਲੱਕ ……..,
ਜੀਜਾ ਮੇਰਾ ਭਤੀਜਾ,
ਪੈਸੇ ਦਿੰਦਾ ਨੀ ਵੰਗਾਂ ਨੂੰ,
ਜੀਜਾ ਮੇਰਾ ……,