ਕਈ ਬੰਦੇ ਵੀ ਕਮਾਲ ਦੀ ਗੱਲ ਕਰ ਜਾਂਦੇ ਹਨ,ਅੱਜ ਮੈਂ ਇੱਕ ਬਜੁਰਗ ਗੁੱਜ਼ਰ ਕੋਲ਼ ਬੈਠਾ ਇੱਧਰ ਉੱਧਰ ਦੀਆਂ ਗੱਪਾਂ ਮਾਰ ਰਿਹਾ ਸੀ,ਗੱਲਾਂ ਗੱਲਾਂ ਵਿੱਚ ਕਹਿੰਦਾ ਤੂੰ ਫਲਾਣੇ ਨੂੰ ਜਾਣਦਾਂ?..ਮਖਾਂ ਹਾਂ,ਉਹ ਤਾਂ ਮੇਰਾ ਸਾਢੂ ਲਗਦਾ,ਅੱਗੋਂ ਔਖਾ ਜਿਹਾ ਹੋਕੇ ਕਹਿੰਦਾ ਭੈਚੋਂ ਥੋਡਾ ਜੱਟਾਂ ਦਾ ਕੀ ਐ,..ਖੱਬਲ਼ ਦੀਆਂ ਤਿੜਾਂ ਵਾਂਗ ਆਪਸ ਚ ਰਿਸ਼ਤੇਦਾਰੀਆਂ,ਤੁਸੀਂ ਤਾਂ ਸਾਰੇ ਈ ਇੱਕ ਦੂਜੇ ਦੇ ਸਾਢੂ ਬਣੇ ਫਿਰਦੇ ਹੋ,.ਹੋਰ ਨੀਂ ਤਾਂ ਗੱਡ ਸਾਢੂ ਈ ਬਣ ਜਾਂਦੇ ਹੋ!
ਸਾਲ਼ਾ ਗੱਡ ਸਾਢੂ ਵਾਲ਼ਾ ਨਵਾਂ ਰਿਸ਼ਤਾ ਸੁਣਕੇ ਮੇਰੇ ਕੰਨ ਖੜੇ ਹੋਗੇ ਮਖਾਂ ਓਹ ਕਿਵੇਂ,ਕਹਿੰਦਾ ਕਈ ਸਾਲ ਪਹਿਲਾਂ ਮੈਨੂੰ ਦੋ ਜੱਟ ਮਿਲੇ ਸੀ,ਕਹਿੰਦੇ ਵੈਸੇ ਤਾਂ ਸਾਡੀ ਪੱਕੀ ਯਾਰੀ ਹੈ ਪਰ ਅਸੀਂ ਆਪਸ ਵਿੱਚ ਗੱਡ ਸਾਢੂ ਵੀ ਹਾਂ,..ਗੁੱਜਰ ਕਹਿੰਦਾ ਮੈਂ ਪੁੱਛਿਆ ਓਹ ਕਿਵੇਂ?.ਤਾਂ ਅੱਗੋਂ ਕਹਿੰਦੇ ਅਸੀਂ ਦੋਹਾਂ ਨੇ ਆਪਣੇ ਗੱਡੇ ਇੱਕੋ ਤਖਾਣ ਕੋਲ਼ੋਂ ਬਣਵਾਏ ਸਨ!..ਉਸ ਦਿਨ ਤੋਂ ਬਾਦ ਅਸੀਂ ਗੱਡ ਸਾਢੂ ਬਣਗੇ!