ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਮੇਚ ਦਾ ਨੀ,
ਜੀ ਟੀ ਰੋਡ ਤੇ ਪਕੌੜੇ ਵੇਚਦਾ ਨੀ,
ਜੀ ਟੀ
Jago Boliyan
ਸੱਸ ਮੇਰੀ ਦੇ ਕਾਕਾ ਹੋਇਆ
ਨਾਂ ਧਰਿਆ ਗੁਰਦਿੱਤਾ
ਪੰਜੀਰੀ ਖਾਵਾਂਗੇ
ਵਹਿਗੁਰੂ ਨੇ ਦਿੱਤਾ।
ਢੇਰਾ-ਢੇਰਾ-ਢੇਰਾ
ਪੱਟਿਆ ਤੂੰ ਮੋਟੀ ਅੱਖ ਨੇ
ਗੋਰਾ ਰੰਗ ਸੀ ਗੱਭਰੂਆ ਤੇਰਾ
ਕਿਹੜੀ ਗੱਲੋਂ ਮੁੱਖ ਮੋੜ ਗਿਆ
ਕੀ ਲੈ ਕੇ ਮੁੱਕਰਗੀ ਤੇਰਾ
ਜਿਗਰਾ ਰੱਖ ਮਿੱਤਰਾ
ਆਉਂਦਾ ਪਿਆਰ ਬਥੇਰਾ।
ਧਾਵੇ! ਧਾਵੇ! ਧਾਵੇ!
ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ,
ਪਿੰਜਣੀਆਂ ਨਾਲ ਸੁਹਾਵੇ।
ਦੁੱਧ ਕਾਸ਼ਨੀ ਬੰਨ੍ਹਦੇ ਸਾਫੇ,
ਜਿਵੇਂ ਉੱਡਿਆ ਕਬੂਤਰ ਜਾਵੇ।
ਮਲਮਲ ਦੇ ਤਾਂ ਸੋਂਹਦੇ ਕੁੜਤੇ,
ਜਿਵੇਂ ਬਗਲਾ ਤਲਾਅ ਵਿਚ ਨਾਹਵੇ।
ਨੱਚਦੀ ਪਤਲੋ ਦੀ .
ਸਿਫ਼ਤ ਕਰੀ ਨਾ ਜਾਵੇ।
ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਗਿੱਠ ਮੁਠੀਆ,
ਜਿਵੇ ਸੜਕ ਤੇ ਚਲਦਾ ਭਿੱਟਭੂਟਿਯਾ,
ਜਿਵੇ ਸੜਕ
ਰੜਕੇ-ਰੜਕੇ-ਰੜਕੇ
ਮਿੱਤਰਾਂ ਨੇ ਅੰਬ ਤੜਕੇ
ਸੰਤੀ ਆ ਗਈ ਕੌਲੀ ਫੜਕੇ
ਆਉਂਦੀ ਨੂੰ ਖਾ ਵੀ ਗਏ
ਉਹ ਮੁੜਗੀ ਢਿੱਲੇ ਜੇ ਬੁੱਲ੍ਹ ਕਰਕੇ
ਸੰਤੀਏ ਨਾ ਮੁੜ ਨੀ
ਤੈਨੂੰ ਦੇਊਂਗਾ ਬਾਜਰਾ ਮਲਕੇ
ਬਾਜਰੇ ਦਾ ਕੀ ਖਾਣਾ
ਮੈਨੂੰ ਦੇ ਦੇ ਪੰਜੀਰੀ ਕਰਕੇ
ਹੌਕਾ ਮਿੱਤਰਾਂ ਦਾ
ਬਹਿ ਗਈ ਕਾਲਜਾ ਫੜਕੇ ।
ਕੀ ਸੁਰਮਿਆਂ ਨੂੰ ਮਾਣ ਹੈਂ ਕਰਦਾ
ਹੈ ਰੰਗ ਤੇਰਾ ਕਾਲਾ
ਫਿਰਦਾ ਮੁੱਲ ਵਿਕਦਾ
ਵੱਡੇ ਦਮਾਕਾਂ ਵਾਲਾ
ਕਾਂਟੇ ਕਰਾਏ ਕੋਠੇ ਚੜ੍ਹਦੀ ਨੇ ਪਾਏ
ਉੱਤੇ ਲੈ ਕੇ ਡੋਰੀਆ ਕਾਲਾ
ਮੇਰੇ ਉੱਤੇ ਜਿੰਦ ਵਾਰਦਾ
ਮੁੰਡਾ ਬਿਜਲੀ ਮਹਿਕਮੇ ਵਾਲਾ।
ਇਕ ਗੱਲ ਪੁੱਛਾਂ ਲਾੜਿਆਂ ਇਕ ਗੱਲ ਦੱਸਾਂ ਵੇ
ਮਾਂ ਤੇਰੀ ਤਾਂ ਚੰਬੋਚਾਲੀ ਕੀ ਰੋਵਾਂ ਕੀ ਹੱਸਾਂ ਵੇ
ਕਰਦੀ ਧੀਆਂ ਦੀ ਉਹ ਦਲਾਲੀ ਕੀ ਬੈਠਾਂ ਕੀ ਨੱਸਾਂ ਵੇ
ਧਾੜਵੀਆਂ ਦਾ ਉਹਦਾ ਪਿਛੋਕਾ ਹੋਰ ਮੈਂ ਕੀ ਕੀ ਦੱਸਾਂ ਵੇ
ਗਹਿਣਾ! ਗਹਿਣਾ! ਗਹਿਣਾ!
ਭਰ-ਭਰ ਵੰਡ ਮੁੱਠੀਆਂ,
ਗੋਰੇ ਰੰਗ ਨੇ ਸਦਾ ਨਹੀਂ ਰਹਿਣਾ।
ਹੱਸ ਕੇ ਬੋਲ ਬੱਲੀਏ,
ਮੁੱਲ ਲੈ ਲੀਂ ਜੋ ਲੈਣਾ।
ਬੁੱਢੀ ਹੋਈ ਤਰਸੇਂਗੀ,
ਤੈਨੂੰ ਫੇਰ ਕਿਸੇ ਨੀ ਕਹਿਣਾ।
ਜੋਰ ਜੁਆਨੀ ਦਾ,
ਸਦਾ ਨੀ ਕਿਸੇ ਤੇ ਰਹਿਣਾ।
ਹਰਾ ਹਰਾ ਘਾਹ,
ਵੇ ਮੈ ਕਿੰਨੀਆਂ ਸੇਵੀਆਂ,
ਮੁੱਛਾਂ ਮਨਾ ਕੇ ਆਂ,
ਵੇ ਮੈ ਕਿੰਨੀਆਂ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾ ਪੱਖੇ
ਪੱਖੇ ਦੀ ਇੱਕ ਤੇਲਣ ਸੁਣੀਂਦੀ
ਲੱਪ-ਲੱਪ ਸੁਰਮਾ ਥੱਪੇ
ਬੁੜ੍ਹਿਆਂ ਨਾਲ ਤਾਂ ਲਾਉਂਦੀ ਯਾਰੀ
ਮੁੰਡਿਆਂ ਨੂੰ ਦਿੰਦੀ ਧੱਕੇ
ਇੱਕ ਮੁੰਡੇ ਦੇ ਆ ਗਈ ਜੱਫੇ ਵਿੱਚ
ਲੈ ਵੜਿਆ ਕਲਕੱਤੇ
ਝੂਠ ਨਾ ਬੋਲੀਂ ਨੀ
ਸੂਰਜ ਲੱਗਦਾ ਮੱਥੇ
ਲੰਮੀ ਹੋਵਾਂ ਤਾਂ
ਬੋਲੀ ਪਾਵਾਂ ਲਲਕਾਰ ਕੇ
ਮਧਰੀ ਜੀ ਰਹਿਗੀ
ਬੋਲੀ ਪੈਂਦੀ ਨਾ ਸਮਾਰ ਕੇ ।