ਬੋਦੀ ਵਾਲਾ ਤਾਰਾ ਚੜ੍ਹਿਆ
ਘਰ ਘਰ ਹੋਣ ਵਿਚਾਰਾਂ
ਕੁਛ ਤਾਂ ਪਿੰਡ ਦਿਆਂ ਪੰਚਾਂ ਲੁੱਟੀ
ਕੁਛ ਲੁੱਟ ਲੀ ਸਰਦਾਰਾਂ
ਰਹਿੰਦੀ ਖੂੰਹਦੀ ਗੱਭਰੂਆਂ ਲੁੱਟ ਲੀ
ਕੁਛ ਲੁੱਟ ਲੀ ਸਰਕਾਰਾਂ
ਟੇਢੀ ਪਗੜੀ ਨੇ
ਪੱਟ ਸੁੱਟੀਆਂ ਮੁਟਿਆਰਾਂ।
Jago Boliyan
ਪਰਮੋ ਬੀਬੀ ਚੁੱਕ ਲਿਆ ਸੜਕ ਤੋਂ ਛਾਪੇ
ਨੀ ਆ ਜਾ ਧੀਏ ਸਰਦਲ ਤੇ
ਬਾਹਰ ਖੜ੍ਹੇ ਨੀ ਸੁਭਾਗਣੇ ਤੇਰੇ ਮਾਪੇ ਨੀ
ਧਾਈਆਂ! ਧਾਈਆਂ! ਧਾਈਆਂ!
ਕੇਹਾ ਵੇਲਾ ਆਇਆ ਮਿੱਤਰੋ,
ਪੜ੍ਹ ਲਿਖ ਮੁਕਲਾਵੇ ਆਈਆਂ।
ਮੁਖੜੇ ਤੋਂ ਘੁੰਡ ਚੁੱਕ ਕੇ,
ਲਾਹ ਚੁੰਨੀਆਂ ਗਲਾਂ ਵਿਚ ਪਾਈਆਂ।
ਫੈਸ਼ਨਾਂ ਨੇ ਅੱਤ ਚੁੱਕ ਲਈ,
ਮੈਥੋਂ ਖਰੀਆਂ ਜਾਣ ਸੁਣਾਈਆਂ।
ਲੰਬੜਾਂ ਦੀ ਬੰਤੋ ਨੇ,
ਪੈਰੀਂ ਝਾਂਜਰਾਂ ਪਾਈਆਂ।
ਕੋਈ ਸੋਨਾ,ਕੋਈ ਚਾਂਦੀ,
ਕੋਈ ਪਿੱਤਲ ਭਰੀ ਪਰਾਂਤ,
ਵੇ ਧਰਤੀ ਨੂੰ ਕਲੀ ਕਰਾਂਦੇ,
ਨੱਚੂਗੀ ਸਾਰੀ ਰਾਤ,
ਧਰਤੀ ਨੂੰ
ਚਾਂਦੀ-ਚਾਂਦੀ-ਚਾਂਦੀ
ਉੱਠ ਖੜ੍ਹ ਬੇਫਿਕਰਿਆ
ਤੇਰੇ ਕੋਲ ਦੀ ਕੁਆਰੀ ਜਾਂਦੀ
ਲੰਘਦੀ ਨੂੰ ਲੰਘ ਜਾਣ ਦੇ
ਇਹਦੇ ਹੈ ਨੀ ਹੁਸਨ ਦਾ ਬਾਲੀ
ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ।
ਝਾਵਾਂ! ਝਾਵਾਂ! ਝਾਵਾਂ!
ਮਾਹੀ ਪਰਦੇਸ ਗਿਆ,
ਕਿਹੜੇ ਦਰਦੀ ਨੂੰ ਹਾਲ ਸੁਣਾਵਾਂ।
ਸੱਸੇ ਮੇਰੀ ਮਾਰੇ ਬੋਲੀਆਂ,
ਘੁੰਡ ਕੱਢ ਕੇ ਕੀਰਨੇ ਪਾਵਾਂ।
ਪਤਾ ਨਾ ਟਿਕਾਣਾ ਦੱਸਿਆ,
ਵੇ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ।
ਮੁੜਿਆ ਲਾਮਾਂ ਤੋਂ,
ਆ ਜਾ ਕਟਾ ਕੇ ਨਾਮਾਂ।
ਕੋਈ ਸੋਨਾ, ਕੋਈ ਚਾਂਦੀ,
ਕੋਈ ਪਿੱਤਲ ਭਰੀ ਪਰਾਂਤ,
ਵੇ ਜਾ ਝਾਂਜਰ ਕਿਤੋ ਲਿਆਦੇ,
ਨੱਚੂਗੀ ਸਾਰੀ ਰਾਤ ਵੇ,
ਵੇ ਜਾ ……….
ਕਾਲਿਆ ਹਰਨਾ ਬਾਗਾਂ ਚਰਨਾ
ਤੇਰੇ ਸਿੰਗਾਂ ਤੇ ਕੀ ਕੁਛ ਲਿਖਿਆ
ਤਿੱਤਰ ਤੇ ਮੁਰਗਾਈਆਂ ,
ਅੱਗੇ ਤਾਂ ਟੱਪਦਾ ਕੰਧਾਂ ਕੋਠੇ
ਹੁਣ ਨਾ ਟੱਪਦਾ ਖਾਈਆਂ
ਖਾਈ ਟੱਪਦੇ ਦੇ ਵੱਜਿਆ ਕੰਡਾ
ਦੇਮੇ ਰਾਮ ਦੁਹਾਈਆਂ
ਮਾਸ ਮਾਸ ਤੇਰਾ ਕੁੱਤਿਆਂ ਨੇ ਖਾਧਾ
ਹੱਡੀਆਂ ਦਾ ਮਹਿਲ ਬਣਾਇਆ
ਵਿੱਚ ਮਹਿਲ ਦੇ ਮੋਰੀ
ਕਾਕਾ ਚੰਦ ਵਰਗਾ,
ਦੇ ਵੇ ਆਸ਼ਕਾ ਲੋਰੀ।
ਮਾਮੀਏ ਬੇਅਕਲੇ ਨੀ ਤੇਰੇ ਪੱਲੇ ਨਾ ਪੈਣੀ
ਗਿਆਨੀ ਨੂੰ ਤਾਂ ਸਮਝ ਲਈਏ ਨੀ
ਰਸਤੇ ਪਾ ਲਈਏ ਨੀ
ਤੈਨੂੰ ਮੂਰਖ ਨੂੰ ਕੀ ਸੁਣਨੀ ਕੀ ਕੈਹਣੀ (ਕਹਿਣੀ)
ਰਾਈ! ਰਾਈ! ਰਾਈ!
ਅੱਖੀਆਂ ‘ਚ ਨੀਂਦ ਨਾ ਪਵੇ,
ਐਵੇਂ ਕੁੜੀ ਨਾਲ ਅੱਖ ਲੜਾਈ।
ਕਲੀਆਂ ‘ਚੋਂ ਫੁੱਲ ਚੁਣਿਆ,
ਨਹੀਂ ਭੁੱਲ ਕੇ ਤੇਰੇ ਨਾਲ ਲਾਈ।
ਨਿੱਠ ਕੇ ਨਾ ਬੈਠ ਕੁੜੀਏ,
ਮੰਜੀ ਵਾਣ ਦੀ ਛੜੇ ਨੇ ਡਾਹੀ।
ਆਪੇ ਕੱਢ ਕੁੜੀਏ,
ਆਪਣੀ ਨਰਮ ਕਲਾਈ।
ਕਦੇ ਨਾ ਖਾਧੇ ਤੇਰੇ ਰਸ ਪੇੜੇ,
ਤੂੰਬਾ ਵੱਜਦਾ ਜਾਲਮਾ ਵਿੱਚ ਵੇਹੜੇ,
ਤੂੰਬਾ …….,
ਕੋਰਾ ਕਾਗਜ਼ ਨੀਲੀ ਸਿਆਹੀ
ਗੂੜ੍ਹੇ ਅੱਖਰ ਪਾਵਾਂ
ਨਹੀਂ ਤਾਂ ਗੱਭਰੂਆ ਆ ਜਾ ਘਰ ਨੂੰ
ਲੈ ਆ ਕਟਾ ਕੇ ਨਾਮਾ ।
ਭਰੀ ਜਵਾਨੀ ਇਉਂ ਢਲ ਜਾਂਦੀ
ਜਿਉਂ ਬਿਰਛਾਂ ਦੀਆਂ ਛਾਵਾਂ
ਏਸ ਜਵਾਨੀ ਨੂੰ ।
ਕਿਹੜੇ ਖੂਹ ਵਿੱਚ ਪਾਵਾਂ
ਜਾਂ .
ਸੱਸੀਏ ਮੋੜ ਪੁੱਤ ਨੂੰ
ਹੱਥ ਜੋੜ ਵਾਸਤੇ ਪਾਵਾਂ