ਬਾਪੂ ਚਾਚਾ ਗੱਲਾਂ ਕਰਦੇ
ਫੁੱਫੜ ਬਣੇ ਵਿਚੋਲਾ
ਸੱਠ ਸਾਲ ਦਾ ਬੁੜਾ ਸਹੇੜਿਆ
ਮੈਂ ਸੀ ਪੱਟ ਪਟੋਲਾ
ਮਾਰੀ ਪਾਪਾਂ ਦੀ ,
ਧਰਤੀ ਖਾ ਗਈ ਝੋਲਾ।
Jago Boliyan
ਤੂੰ ਨੱਚ,ਤੂੰ ਨੱਚ,ਕੁੜੀ ਦੀ ਮਾਸੀ,
ਲਗੀਆਂ ਦਾ ਲਾਗ ਦੁਆ ਦੇ,
ਜੇ ਤੇਰੇ ਕੋਲ ਪੈਸਾ ਹੈ ਨੀ,
ਘੱਗਰੀ ਦੀ ਵੇਲ ਕਰਾ ਦੇ,
ਭਾਬੀ ਮੇਰੀ ਆਈ ਮੁਕਲਾਵੇ
ਆਈ ਸਰੋਂ ਦਾ ਫੁੱਲ ਬਣ ਕੇ
ਗਲ ਦੇ ਵਿੱਚ ਕੈਂਠੀ ਸੋਹੇ
ਵਿੱਚ ਸੋਨੇ ਦੇ ਮਣਕੇ
ਰੂਪ ਤੈਨੂੰ ਰੱਬ ਨੇ ਦਿੱਤਾ
ਨੱਚ ਲੈ ਮੋਰਨੀ ਬਣਕੇ
ਖੂਹ ਤੇ ਬੈਠੀ ਦਾਤਣ ਕਰਦੀ
ਚਿੱਟਿਆਂ ਦੰਦਾਂ ਦੀ ਮਾਰੀ
ਬਾਹਰੋਂ ਆਇਆ ਮੱਚਿਆ ਮਚਾਇਆ
ਚੁੱਕ ਕੇ ਮਹਿਲ ਨਾਲ ਮਾਰੀ
ਕਰ ਲੈ ਦਿਲ ਲੱਗੀਆਂ
ਤੂੰ ਜਿੱਤਿਆ ਮੈਂ ਹਾਰੀ।
ਆਲੇ ਦੇ ਵਿੱਚ ਲੀਰਾਂ ਕਚੀਰਾਂ
ਵਿਚੇ ਕੰਘਾ ਜੇਠ ਦਾ
ਪਿਉ ਵਰਗਿਆ ਜੇਠਾ
ਕਿਉਂ ਟੇਢੀ ਅੱਖ ਨਾਲ ਦੇਖਦਾ।
ਕਦੇ ਨਾ ਤੋਰਿਆ ਸੱਸੇ,
ਹੱਸਦੀ ਨੀ ਖੇਡਦੀ,
ਕਦੇ ਨਾ ਤੋਰਿਆ,
ਨੀ ਕੜਾਹ ਕਰ ਕੇ,
ਸਾਨੂੰ ਤੋਰ ਦੇ ਸੱਸੇ,
ਨੀ ਸਲਾਹ ਕਰ ਕੇ,
ਸਾਨੂੰ ਤੋਰ …….,
ਘੋੜਾ ਆਰ ਨੀ ਮਾਏ, ਘੋੜਾ ਪਰ ਨੀ ਮਾਏ,
ਰਾਝਾਂ ਮੰਗੇ ਮਸਰਾਂ ਦੀ ਦਾਲ ਨੀ ਮਾਏ,
ਰਾਝਾਂ ਮੰਗੇ …….,
ਆਪ ਤਾਂ ਮੁੰਡੇ ਨੇ ਕੈਂਠਾ ਵੀ ਕਰਾ ਲਿਆ ਸਾਨੂੰ ਵੀ ਕਰਾਦੇ
ਛਲੇ ਮੁੰਡਿਆ ਭਾਵੇਂ ਲਾ ਬੱਠਲਾਂ ਨੂੰ ਥੱਲੇ ਮੁੰਡਿਆ
ਗਿੱਧਾ ਪਾਇਆ ਵੀ ਵਥੇਰਾ,
ਨਾਲੇ ਗਾਇਆ ਵੀ ਵਥੇਰਾ,
ਹੁਣ ਗਿੱਧੇ ਵਿਚ ਦੇ ਦੇ ਗੇੜਾ ਨੀ ਮੇਲਣੇ,
ਨੱਚ ਨੱਚ ਪੱਟ ਦੇ ਵੇਹੜਾ ਨੀ ਮੇਲਣੇ,
ਨੱਚ ਨੱਚ …….,
ਪਹਿਲਾਂ ਨਾਮ ਗੁਰਾਂ ਦਾ ਲੈਂਦਾ,
ਹੋਰ ਪਿੱਛੋਂ ਕੰਮ ਕਰਦਾ।
ਡੇਰੇ ਮੈਂ ਤਾਂ ਸੰਤਾਂ ਦੇ,
ਰਿਹਾ ਗੁਰਮੁਖੀ ਪਦਾ।
ਜਿਹੜਾ ਫੁਲ ਵੇਲ ਨਾਲੋਂ ਟੁੱਟੇ,
ਮੁੜ ਕੇ ਵੇਲ ਨੀ ਚੜ੍ਹਦਾ।
ਨਾਉਂ ਲੈ ਕੇ ਗੁਰ ਪੀਰ ਦਾ
ਆ ਕੇ ਗਿੱਧੇ ਵਿੱਚ ਵੜਦਾ।
ਪਹਿਲੀ ਵਾਰ ਤੂੰ ਆਈ ਮੁਕਲਾਵੇ,
ਆਈ ਗੁਲਾਬੀ ਫੁੱਲ ਬਣ ਕੇ।
ਗਲ ਵਿੱਚ ਤੇਰੇ ਗਾਨੀ ਕੁੜੀਏ,
ਵਿਚ ਮੋਤੀਆਂ ਦੇ ਮਣਕੇ।
ਪੈਰੀਂ ਤੇਰੇ ਝਾਂਜਰਾਂ ਕੁੜੀਏ,
ਛਣ-ਛਣ, ਛਣ-ਛਣ, ਛਣਕੇ।
ਖੁੱਲ੍ਹ ਕੇ ਨੱਚ ਲੈ ਨੀ…..
ਨੱਚ ਲੈ ਮੋਰਨੀ ਬਣ ਕੇ।
ਗਿੱਧਾ ਪਾਇਆ ਵੀ ਵਥੇਰਾ,
ਨਾਲੇ ਗਾਇਆ ਵੀ ਵਥੇਰਾ,
ਹੁਣ ਗਿੱਧੇ ਵਿਚ ਦੇ ਦੇ ਗੇੜਾ ਨੀ ਮੇਲਣੇ,
ਨੱਚ ਨੱਚ ਪੱਟ ਦੇ ਵੇਹੜਾ ਨੀ ਮੇਲਣੇ,
ਨੱਚ ਨੱਚ …….,