ਆਲੇ ਦੇ ਵਿਚ ਲੀਰ ਕਚੀਰਾ,
ਵਿਚ ਕੰਘਾ ਜੇਠ ਦਾ,
ਪਿਓਵਰਿਗਆ ਜੇਠਾ,
ਕਿਉਂ ਟੇਢੀ ਅੱਖ ਨਾਲ ਵੇਖਦਾ,
ਪਿਓ ਵਰਿਗਆ ……..,
Jago Boliyan
ਸੱਸ ਮੇਰੀ ਤੁਰਦੀ ਆ ਮੋਰਨੀ ਦੀ ਚਾਲ
ਗੋਰਾ ਗੋਰਾ ਰੰਗ ਫੜੇ ਹੱਥ ਚ ਰੁਮਾਲ
ਮੇਰੀ ਸੱਸ ਦੀਆਂ ਸਿਫ਼ਤਾਂ ਲੱਖਾਂ ਨੀ
ਮੈਂ ਕਿਹੜੀ ਕਿਹੜੀ ਦੱਸਾਂ ਨੀ
ਮੈਂਨੂੰ ਦੱਸਦੀ ਨੂੰ ਲੱਗਦੀ ਆ ਸੰਗ ਕੁੜੀਓ
ਮੇਰੀ ਸੱਸ ਦੇ ਬਨੌਟੀ ਦੰਦ ਕੁੜੀਓ
ਨੀਂ ਮੇਰੀ ਸੱਸ ਦੇ ਬਨੌਟੀ ਦੰਦ ਕੁੜੀਓ
ਦਿਉਰਾ ਵੇ ਸਾਨੂੰ ਭੁੱਖਾਂ ਵੇ ਲੱਗੀਆਂ
ਥਾਲ ਲੱਗਾ ਲਿਆਈਂ ਵੇ ਹਲਵਾਈ ਤੋਂ
ਸੁਣ ਭਾਬੋ ਨੀ ਅਨੋਖੜੀਏ
ਡਰ ਲੱਗਦਾ ਵੱਡੇ ਭਾਈ ਤੋਂ।
ਚਿੱਟੀ ਚਿੱਟੀ ਚਾਦਰ ਉਤੇ
ਪਈਆਂ ਸੀ ਬੂਟੀਆਂ
ਤੋਰ ਦੇ ਮਾਏ ਨੀ
ਰਾਂਝਾ ਲੈ ਕੇ ਆਇਆਂ ਛੁੱਟੀਆਂ
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,
ਦੁੱਪਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ
ਜੇ ਮੁੰਡੀਓ ਤੁਹਾਨੂੰ ਨੱਚਣਾ ਨੀ ਆਉਂਦਾ
ਜੇ ਮੁੰਡੀਓ ਤੁਹਾਨੂੰ ਨੱਚਣਾ ਨੀ ਆਉਂਦਾ
ਤੜਕੇ ਉਠਕੇ ਨਹਾਇਆ ਕਰੋ
ਸਾਡੇ ਕੁੜੀਆਂ ਦੇ ਪੈਰੀਂ ਹੱਥ ਲਾਇਆ ਕਰੋ
ਸਾਡੇ ਕੁੜੀਆਂ ਦੇ ਪੈਰੀਂ ਹੱਥ ਲਾਇਆ ਕਰੋ
ਇਸ਼ਕ ਤੰਦੁਰ ਹੱਡਾਂ ਦਾ ਬਾਲਣ,
ਦੋਜ਼ਖ ਨਾਲ ਤਪਾਵਾਂ।
ਕੱਢ ਕੇ ਕਾਲਜਾ ਕਰ ਲਾਂ ਪੇੜੇ,
ਲੂਣ ਪਲੇਥਣ ਲਾਵਾਂ।
ਉਂਗਲੀ ਦੀ ਮੈਂ ਘੜ ਲਾਂ ਕਾਨੀ,
ਲਹੂ ਸਿਆਹੀ ਬਣਾਵਾਂ।
ਸੋਹਣੇ ਯਾਰਨ ਦੇ
ਨਿੱਤ ਮੁਕਲਾਵੇ ਜਾਵਾਂ।
ਤਾਵੇ-ਤਾਵੇ-ਤਾਵੇ
ਲੁਧਿਆਣੇ ਟੇਸ਼ਣ ’ਤੇ
ਮੇਰਾ ਜੀਜਾ ਰਫਲ ਚਲਾਵੇ
ਜੀਜੇ ਨੇ ਪਾਣੀ ਮੰਗਿਆ
ਸਾਲੀ ਭੱਜ ਕੇ ਗਲਾਸ ਫੜਾਵੇ
ਜੀਜੇ ਵੈਲੀ ਦਾ ,
ਕੁੜਤਾ ਬੋਲੀਆਂ ਪਾਵੇ।
ਬੋਲੋ ਦਾਦਕਿਓ ਕੀ
ਥੋਨੂੰ ਲੈ ਗਏ ਚੋਰ
ਬੋਲੋ ਦਾਦਕਿਓ ਕੀ
ਥੋਨੂੰ ਲੈ ਗਏ ਚੋਰ
ਬਾਰੀਂ ਬਰਸੀਂ ਖੱਟਣ ਗਿਆ ਸੀ।
ਖੱਟ ਕੇ ਲਿਆਂਦੀ ਚਾਂਦੀ
ਬਾਪੂ ਮੇਰਾ ਵਿਆਹ ਕਰਦੇ
ਮੇਰੀ ਉਮਰ ਬੀਤਦੀ ਜਾਂਦੀ।
ਧਾਵੇ
ਧਾਵੇ ਧਾਵੇ
ਲੁਧਿਆਣੇ ਮੰਡੀ ਲੱਗਣੀ
ਮੁੰਡਾ ਛਾਂਟ ਲਓ
ਜਿਹਨੂੰ ਨਾ ਵਰ ਥਿਆਵੇ
ਨਣਦ ਵਛੇਰੀ ਨੂੰ
ਹਾਣ ਦਾ ਮੁੰਡਾ ਨਾ ਥਿਆਵੇ।
ਆ ਮਾਮੀ ਤੂੰ ਨੱਚ ਮਾਮੀ ਦੇ ਦੇ ਸ਼ੌਂਕ ਦਾ ਗੇੜਾ
ਜੇ ਤੂੰ ਬਾਹਲੀ ਨਖਰੋ ਆ ਜਾ ਨੱਚ ਨੱਚ ਪੱਟ ਦੇ ਵਿਹੜਾ