ਹੋਰਾਂ ਨੂੰ ਦਿੱਤੀਆਂ ਪੰਜ ਪੰਜ ਵੰਗਾਂ,
ਸੱਸ ਨੂੰ ਦੇ ਤੀ ਘੜੀ,
ਵੇ ਮਾਂ ਤੇਰੀ ਟਾਇਮ ਦੇਖ ਕੇ ਲੜੀ,
ਵੇ ਮਾਂ …….
Jago Boliyan
ਵਗਦੀ ਰਾਵੀ ਦੇ ਵਿੱਚ ਬੂਟਾ ਵੇ ਜੁਵੈਣ ਦਾ
ਦੇਖ ਦਿਉਰਾ ਤੈਨੂੰ ਸਾਕ ਲਿਆਵਾਂ ਛੋਟੀ ਭੈਣ ਦਾ।
ਮਾਏ ਨੀ ਮਾਏ ਮੈਨੂੰ ਜੁੱਤੀ ਸਵਾਦੇ
ਅੱਡਿਆਂ ਕੂਚ ਕੇ ਪਾਓ ਨੀ ਪਿੰਡ
ਸੋਹਰਿਆਂ ਦੇ ਮੇਲਣ ਬਣ ਕੇ ਜਾਉਗੀ
ਹੁੱਲੇ-ਹੁਲਾਰੇ, ਲੋਕ ਗੰਗਾ ਚੱਲੇ ……ਹੁੱਲੇ।
ਸੱਸ ਤੇ ਸਹੁਰਾ ਚੱਲੇ……ਹੁੱਲੇ।
ਦਿਓਰ ਤੇ ਦਰਾਣੀ ਚੱਲੇ ……ਦੁੱਲੇ।
ਵਹੁਟੀ ਤੇ ਗੱਭਰੂ ਚੱਲੇ …..ਦੁੱਲੇ।
ਸ਼ੌਕਣ ਨਾਲ ਲੈ ਚੱਲੇ …..ਦੁੱਲੇ।
ਮੈਨੂੰ ਕੱਲੀ ਛੱਡ ਚੱਲੇ ……ਹੁੱਲੇ।
ਸਾਡੇ ਪਿੰਡ ਦੇ ਮੁੰਡੇ ਦੇਖ ਲਓ,
ਜਿਉਂ ਹਾਰਾਂ ਦੀਆਂ ਲੜੀਆਂ।
ਕੱਠੇ ਹੋ ਕੇ ਜਾਂਦੇ ਮੇਲੇ,
ਡਾਂਗਾਂ ਰੱਖਦੇ ਖੜੀਆਂ।
ਮਲਮਲ ਦੇ ਏਹ ਪਾਉਂਦੇ ਕੁੜਤੇ,
ਜੇਬਾਂ ਰੱਖਦੇ ਭਰੀਆਂ।
ਜਾਨ ਤੋਂ ਪਿਆਰਾ ਮੈਨੂੰ ਤੂੰ ਬੀਬੀ ਨਣਦੇ
ਤੇਰੇ ਤੋਂ ਪਿਆਰਾ ਤੇਰਾ ਵੀਰ
ਨੀ ਜਦ ਗਾਲ੍ਹਾਂ ਕੱਢਦਾ,
ਅੱਖੀਆਂ ਚੋਂ ਵੱਗਦਾ ਨੀਰ
ਗਿੱਧਾ ਗਿੱਧਾ ਕਰੇ ਮੇਲਣੇ, ਗਿੱਧਾ ਪਊ ਬਥੇਰਾ,
ਨਜ਼ਰ ਮਾਰ ਕੇ ਵੇਖ ਮੇਲਣੇ ਭਰਿਆ ਪਿਆ ਬਨੇਰਾ…
ਸਾਰੇ ਪਿੰਡ ਦੇ ਲੋਕੀਂ ਆ ਗਏ, ਕੀ ਬੁੱਢਾ ਕੀ ਠੇਰਾ..
ਮੇਲਣੇ ਨੱਚ ਲੈ ਨੀ, ਦੇ ਲੈ ਸ਼ੌਕ ਦਾ ਗੇੜਾ
ਚਾਚਾ ਚਾਚੀ ਨੂੰ ਸਮਝਾ ਲੈ ਲੱਛਣ
ਮਾੜੇ ਕਰਦੀ ਏ ਸਾਡੇ ਚੰਗੇ ਭਲੇ
ਮੁੰਡੇ ਜਿਨ੍ਹਾਂ ਨੂੰ ਸੈਨਤਾਂ ਕਰਦੀ ਏ
ਸੱਸ ਮੇਰੀ ਨੇ ਪਾਏ ਕਾਂਟੇ
ਮੈਨੂੰ ਕਹਿੰਦੀ ਪਾ ਕੁੜੇ
ਮਾਹੀ ਮੇਰਾ ਘੁੱਦੂ ਜਿਹਾ
ਮੈਨੂੰ ਕੀਹਦਾ ਚਾਅ ਕੁੜੇ।
ਮਾਮੀ ਆਈ ਕੀ ਕੁਸ ਲਿਆਈ
ਲਿਆਈ ਬੋਕ ਦੀਆਂ ਟੰਗਾਂ ਨੀ ਵਿਚ
ਸ਼ਰੀਕੇ ਦੇ ਭੋਰਾ ਭੋਰਾ ਵੰਡਾ।
ਜੀਜਾ ਲੱਕ ਨੂੰ ਖੁਰਕਦਾ ਆਵੇ,
ਮੇਰੇ ਭਾਦਾ ਪੈਸੇ ਵਾਰਦਾ,
ਜੀਜਾ ਲੱਕ ……..,
ਊਰੀ ਊਰੀ ਊਰੀ ਵੇ,
ਦੁੱਧ ਡੁਲਿਆ ਜੇਠ ਨੇ ਘੂਰੀ ਵੇ,
ਦੁੱਧ ………,