ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਦਾਤ।
ਵੱਧ-ਘੱਟ ਬੋਲਿਆ ਦਿਲ ਨਾ ਲਾਉਣਾ,
ਭੁਲ ਚੁੱਕ ਕਰਨੀ ਮੁਆਫ਼।
Jago Boliyan
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਤੀਤਾ।
ਉਸ ਪਿੰਡ ਦੇ ਗੱਭਰੂ ਸੁਣੀਂਦੇ,
ਮੱਖਣ ਤੇ ਇੱਕ ਜੀਤਾ।
ਪਹਿਲੇ ਸੂਏ ਮੱਝ ਲਵੇਰੀ,
ਡੋਕੇ ਦਾ ਦੁੱਧ ਪੀਤਾ।
ਹੁੰਮ ਹੁਮਾ ਕੇ ਚੜ੍ਹੀ ਜੁਆਨੀ,
ਬਣਿਆ ਸੁਰਖ ਪਪੀਤਾ।
ਪਹਿਲਾਂ ਹੋ ਗਿਆ ਮੱਖਣ ਭਰਤੀ,
ਮਗਰੋਂ ਹੋ ਗਿਆ ਜੀਤਾ।
ਸੁਬੇਦਾਰਾ ਹਿੱਕ ਮਿਣਲੈ,
ਫੜ ਕੇ ਰੇਸ਼ਮੀ ਕੀਤਾ।
ਕੱਖ ਵੀ ਲਿਆਉਨਾਂ,
ਪੱਠੇ ਵੀ ਲਿਆਉਨਾਂ,
ਮੈਂ ਹੱਥੀਂ ਪਾਲਦਾਂ ਖੋਲੀ।
ਦੋਨੋਂ ਵੇਲੇ ਦੁੱਧ ਏਹ ਦੇਵੇ,
ਤੋਂ ਭਰ ਕੇ ਬਾਲਟੀ ਚੋ ਲੀ।
ਤੂੰਹੀਓਂ ਮੇਰੇ ਭਾਂਡੇ ਮਾਂਜਣੇ,
ਤੂੰਈਓਂ ਮੇਰੀ ਗੋਲੀ
ਕਰ ਦੂ ਗਜ ਵਰਗੀ
ਜੇ ਮੁੜ ਕੇ ਬਰਾਬਰ ਬੋਲੀ।
ਡੁਬਦੀ ਬੇੜੀ ਬੰਨੇ ਲਾਈ ਭੰਤਿਆ (ਛਾਂਟਮਾ ਸਾਕ ਕਰਾਇਆ ਭੰਤਿਆ)
ਬੇ ਕੋਈ ਬਹੁ ਲਿਆਂਦੀ ਬੇ ਛਾਂਟ
ਤੂੰ ਹਜੇ ਬੀ ਨਿੱਕਾ ਕੱਤਿਆ
ਤੈਂ ਪਾਉਣੀ ਸੀ ਬਚੋਲੇ ਨੂੰ
ਬੇ ਦਿਲਾਂ ਦਿਆ ਹੌਲਿਆ ਬੇ-ਛਾਂਪ
ਔਹ ਕੋਈ ਆਉਦੇ ਦੋ ਜਾਣੇ,
ਦੋਹਾਂ ਤੋਂ ਬਣ ਗਏ ਚਾਰ,
ਵੇ ਘੁੰਢ ਕੱਢ ਕੇ ਨਾ,
ਤੇਰੀ ਮਾਂ ਦੇ ਯਾਰ,
ਵੇ ਘੁੰਢ
ਨੀ ਮੈਂ ਆਵਾਂ ਆਵਾਂ
ਨੀ ਮੈਂ ਨੱਚਦੀ ਗਿੱਧੇ ਵਿੱਚ ਆਵਾਂ
ਮੇਰੀ ਨੱਚਦੀ ਦੀ
ਝਾਂਜਰ ਛਣਕੇ ਨੀ
ਨੀ ਮੈਂ ਨੱਚ ਲਾਂ
ਨੱਚ ਲਾਂ ਪਟੋਲਾ ਬਣਕੇ ਨੀ।
ਨਣਦੇ ਜਾਹ ਸਹੁਰੇ ,
ਭਾਵੇਂ ਲੈ ਜਾ ਕੰਨਾਂ ਦੇ ਵਾਲੇ।
ਸੱਸ ਮੇਰੀ ਨੇ ਸੱਗੀ ਕਰਾਈ
ਮੈਨੂੰ ਕਹਿੰਦੀ ਪਾ ਕੁੜੇ .
ਰਾਂਝਾ ਮੇਰਾ ਨੂਣ ਤੇਲ ਵੇਚਦਾ
ਮੈਨੂੰ ਕਾਹਦਾ ਚਾਅ ਕੁੜੇ।
_
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਪਾਲੀ।
ਪਾਲੀ ਦੇ ਦੋ ਗੱਭਰੂ ਬੜੇ ਕਮਾਉ ,
ਮੂਲ ਨਾ ਕੱਢਦੇ ਗਾਲੀ।
ਕੰਮ ਕਾਰ ਨਾਲ ਰੱਖਣ ਵਾਸਤਾ,
ਮੋਢੇ ਹਲ ਪੰਜਾਲੀ।
ਇੱਕ ਮੁੰਡੇ ਨੇ ਮਲਕ ਦੇ ਕੇ,
ਇਕ ਮੁਰਗਾਈ ਫਾਹ ਲੀ।
ਕੰਮ ’ਚ ਓਹਦਾ ਚਿੱਤ ਨਾ ਲੱਗੇ,
ਕਰਨ ਮਸ਼ਕਰੀ ਹਾਲੀ।
ਰੂਪ ਕੁਆਰੀ ਦਾ।
ਦਿਨ ਚੜ੍ਹਦੇ ਦੀ ਲਾਲੀ।
ਕੱਖ ਨੀ ਲਿਆਉਂਦਾ,
ਪੱਠੇ ਨੀ ਲਿਆਉਂਦਾ,
ਭੁੱਖੀ ਮਾਰ ਤੀ ਖੋਲੀ।
ਲੰਘੇ ਡੰਗੀਂ ਦੁੱਧ ਏਹ ਦੇਵੇ,
ਤੂੰ ਲਿਆ ਕੇ ਬਹਾਉਨੈਂ ਟੋਲੀ।
ਮੈਂ ਨੀ ਤੇਰੇ ਭਾਂਡੇ ਮਾਂਜਣੇ,
ਮੈਂ ਨੀ ਤੇਰੀ ਗੋਲੀ।
ਤਾਹੀਓਂ ਸਿਰ ਚੜ੍ਹਿਆ
ਜੇ ਮੈਂ ਨਾ ਬਰਾਬਰ ਬੋਲੀ।
ਨੀ ਮੈਂ ਆਵਾਂ ਆਵਾਂ
ਨੀ ਮੈਂ ਨੱਚਦੀ ਝੂਮਦੀ ਆਵਾਂ
ਮੇਰਾ ਨੱਚਦਾ ਪਰਾਂਦਾ
ਕਾਲੇ ਸੱਪ ਵਰਗਾ
ਤੇਰਾ ਲਾਰਾ ਵੇ
ਸ਼ਰਾਬੀਆਂ ਦੀ ਗੱਪ ਵਰਗਾ।
ਵੱਡੇ ਵੀਰ ਤੋਂ ਨਿੱਤਰ ਗਿਆ ਛੋਟਾ,
ਪੱਚੀਆਂ ਦੀ ਪਾ ਦਿੱਤੀ ਮਛਲੀ।