ਵਾਹ ਵਾਹ ਕਿ ਚਰਖਾ ਧਮਕਦਾ
ਹੋਰ ਤਾਂ ਲਾੜਾ ਚੰਗਾ ਭਲਾ
ਪਰ ਨਾਲਾ ਰਹਿੰਦਾ ਲਮਕਦਾ
ਵਾਹ ਵਾਹ ਕਿ ਚਿਣਗਾਂ ਦਗਦੀਆਂ
ਹੋਰ ਤਾਂ ਲਾੜਾ ਦੇਖਣਾ ਪਾਖਣਾ
ਪਰ ਨਲੀਆਂ ਰਹਿੰਦੀਆਂ ਵਗਦੀਆਂ
Jago Boliyan
ਹੀਰਿਆਂ ਹਰਨਾ, ਬਾਗੀਂ ਚਰਨਾਂ,
ਬਾਗੀਂ ਹੋ ਗਈ ਚੋਰੀ।
ਪਹਿਲਾਂ ਲੰਘ ਗਿਆ ਕੈਂਠੇ ਵਾਲਾ,
ਮਗਰੇ ਲੰਘ ਗਈ ਗੋਰੀ।
ਲੁਕ-ਲੁਕ ਰੋਂਦੀ ਹੀਰ ਨਿਮਾਣੀ,
ਜਿੰਦ ਗਮਾਂ ਨੇ ਖੋਰੀ।
ਕੂਕਾਂ ਪੈਣਗੀਆਂ..
ਨਿਹੁੰ ਨਾ ਲਗਦੇ ਜ਼ੋਰੀਂ।
ਆਪ ਤਾਂ ਮਾਮਾ ਗਿਆ ਪੁੱਤ ਨੂੰ ਵਿਆਓਣ,
ਮਾਮੀ ਨੂੰ ਛੱਡ ਗਿਆ ਸ਼ੁਕਣ ਨੂੰ,
ਬਰੋਟਾ ਲਾ ਗਿਆ ਝੂਟਣ ਨੂੰ,
ਬਰੋਟਾ
ਕਾਵਾਂ-ਕਾਵਾਂ-ਕਾਵਾਂ
ਵੱਟ ਗੋਲੀਆਂ ਚੁਬਾਰੇ ਚੜ੍ਹ ਖਾਵਾਂ
ਖਾਂਦੀ ਦੀ ਹਿੱਕ ਦੁਖਦੀ
ਨੀ ਮੈਂ ਕਿਹੜੇ ਵੈਦ ਕੋਲ ਜਾਵਾਂ
ਇੱਕ ਪੁੱਤ ਸਹੁਰੇ ਦਾ
ਖੂਹ ਤੇ ਫੇਰਦਾ ਝਾਵਾਂ,
ਉਹਨੇ ਮੇਰੀ ਬਾਂਹ ਫੜ ਲਈ
ਹੁਣ ਕੀ ਜੁਗਤ ਬਣਾਵਾਂ
ਮੁੰਡਿਆ ਤੂੰ ਬਾਂਹ ਛੱਡ ਦੇ
ਮੈਂ ਬਾਬੇ ਕੋਲ ਨਾ ਜਾਵਾਂ
ਬਾਬਾ ਕਹਿੰਦਾ ਖਾ ਰੋਟੀ
ਮੈਂ ਰੋਟੀ ਕਦੇ ਨਾ ਖਾਵਾਂ
ਸੁੱਥਣੇ ਸੂਫ਼ ਦੀਏ
ਤੈਨੂੰ ਬਾਬੇ ਦੇ ਮਰੇ ਤੋਂ ਪਾਵਾਂ
ਚਾਦਰੇ ਵੈਲ ਦੀਏ
ਤੈਨੂੰ ਠੰਡਾ ਧੋਣ ਧਵਾਵਾਂ
ਕੱਤਣੀ ਚਰਜ ਬਣੀ
ਲਿਆ ਮੁੰਡਿਆ ਫੁੱਲ ਲਾਵਾਂ।
ਸੁਣ ਨੀ ਕੁੜੀਏ, ਮਛਲੀ ਵਾਲੀਏ,
ਮਛਲੀ ਦਾ ਕੀ ਕਹਿਣਾ।
ਮਛਲੀ ਤੇਰੀ ਏਦਾਂ ਚਮਕੇ,
ਜਿਉਂ ਸੇਂਜੀ ਵਿਚ ਗਹਿਣਾ।
ਹਾਣ ਦੇ ਮੁੰਡੇ ਨਾਲ ਕਰ ਲੈ ਦੋਸਤੀ,
ਮੰਨ ਲੈ ਭੌਰ ਦਾ ਕਹਿਣਾ।
ਲੱਦੀਏ ਰੂਪ ਦੀਏ……
ਰੂਪ ਸਦਾ ਨੀ ਰਹਿਣਾ।
ਆ ਗਿਆ ਨੀ ਬਾਬਾ,
ਨਹੀਓ ਮਾਰਦਾ ਖਗੂੰਰਾ,
ਨਿੱਤ ਦਾ ਕੰਮ ਮੁਕਾਉਣਾ ਕੁੜੀਉ,
ਨੀ ਇਹਦੇ ਗਲ ਵਿੱਚ ਟੱਲ ਅੱਜ ਪਾਉਣਾ ਕੁੜੀਓ,
ਨੀ ਇਹਦੇ
ਸੱਤ ਰੰਗੀ ਬੋਸਕੀ ਦਾ ਸੂਟ ਸਮਾ ਦੇ
ਸੂਟ ਸਮਾ ਦੇ ਮੋਰ ਘੁੱਗੀਆਂ ਪਵਾ ਦੇ
ਰੁੱਤ ਗਿੱਧਿਆਂ ਦੀ ਆਈ ਮੁੰਡਿਆ
ਬੋਰ ਝਾਂਜਰਾਂ ਦੇ ਪਾਉਂਦੇ ਨੇ
ਦੁਹਾਈ ਮੁੰਡਿਆ।
ਛੰਦ ਪਰਾਗੇ ਆਈਏ ਜਾਈਏ,
ਛੰਦ ਪਰਾਗੇ ਡੌਰੂ
ਸੱਸ ਮੇਰੀ ਗੁਹਾਰੇ ਚੜ ਗਈ,
ਸਹੁਰਾ ਪਾਵੇ ਖੌਰੂ
ਹਮ ਘਰ ਸਾਜਨ ਆਏ
ਹਮਾਰੇ ਭਾਗ ਭਲੇ
ਅਸੀਂ ਸ਼ਗਨਾਂ ਨਾਲ ਸਦਾਏ
ਹਮਾਰੇ ਭਾਗ ਭਲੇ
ਸੌਣ ਮਹੀਨਾ ਆਈ ਵਾਛੜ,
ਰਿਮ-ਝਿਮ ਵਗਦਾ ਪਾਣੀ।
ਧਰਤੀ ਅੰਬਰ ਹੋਏ ਕੱਠੇ,
ਗਿੱਠ-ਗਿੱਠ ਚੜ੍ਹ ਗਿਆ ਪਾਣੀ।
ਬਣ ਕੇ ਪਟੋਲ੍ਹਾ, ਆਈ ਗਿੱਧੇ ਵਿੱਚ,
ਲੈ ਕੁੜੀਆਂ ਦੀ ਢਾਣੀ।
ਰੱਜ ਕੇ ਮਾਣ ਲਓ …..
ਕੈ ਦਿਨ ਦੀ ਜ਼ਿੰਦਗਾਨੀ ।
ਅਸਾਂ ਤਾਂ ਮਾਹੀਆ ਦਰ ਦੇ ਸਾਹਮਣੇ,
ਉੱਚਾ ਚੁਬਾਰਾ ਪਾਉਣਾ,
ਵੱਖਰਾ ਹੋ ਕੇ ਮਰਜੀ ਕਰਨੀ,
ਆਪਣਾ ਹੁਕਮ ਚਲਾਉਣਾ,
ਬਈ ਰੱਖਣਾ ਤਾਂ ਤੇਰੀ ਮਰਜੀ,
ਪੇਕੇ ਜਾ ਕੇ ਮੜਕ ਨਾਲ ਆਉਣਾ,
ਬਈ ਰੱਖਣਾ
ਮੇਲਣ ਤਾਂ ਮੁੰਡਿਆ ਉਡਣ ਖਟੋਲਾ
ਵਿੱਚ ਗਿੱਧੇ ਦੇ ਨੱਚਦੀ
ਜੋੜ ਜੋੜ ਕੇ ਪਾਉਂਦੀ ਬੋਲੀਆਂ
ਤੋੜਾ ਟੁੱਟੇ ਤੋਂ ਨੱਚਦੀ
ਪੈਰਾਂ ਦੇ ਵਿੱਚ ਪਾਈਆਂ ਝਾਂਜਰਾਂ
ਮੁੱਖ ਚੁੰਨੀ ਨਾਲ ਢਕਦੀ
ਸੂਟ ਤਾਂ ਇਹਦਾ ਡੀ ਚੈਨਾ ਦਾ
ਹਿੱਕ ਤੇ ਅੰਗੀਆ ਰੱਖਦੀ
ਤਿੰਨ ਵਾਰੀ ਮੈਂ ਪਿੰਡ ਪੁੱਛ ਲਿਆ
ਤੂੰ ਨਾ ਜੁਬਾਨੋਂ ਦੱਸਦੀ
ਤੇਰੇ ਮਾਰੇ ਚਾਹ ਮੈਂ ਧਰ ਲਈ
ਅੱਗ ਚੰਦਰੀ ਨਾ ਮੱਚਦੀ
ਆਸ਼ਕਾਂ ਦੀ ਨਜ਼ਰ ਬੁਰੀ
ਤੂੰ ਨੀ ਖਸਮ ਦੇ ਵਸਦੀ।