ਲਾੜਿਆ ਭੈਣਾਂ ਜਾਰਨੀ ਬੇ
ਸੱਥ ਵਿਚ ਪੀਲ੍ਹ ਪਲਾਂਘੜਾ ਖੇਲੇ
ਭੱਜ ’ਗੀ ਬੇ ਜੱਧਣੀ ਗਿੰਦਰ ਨੂੰ ਲੈ ਕੇ
ਉਹ ਤਾਂ ਚੜ੍ਹ ’ਗੀ ਬਠਿੰਡੇ ਆਲੀ ਰੇਲੇ
Jago Boliyan
ਸੱਸ ਪਕਾਵੇ ਰੋਟੀਆਂ,
ਮੈ ਪੇੜੇ ਗਿਣਦੀ ਆਈ,
ਸੱਸੇ ਨੀ ਬਾਰਾਂ ਤਾਲੀਏ,
ਮੈ ਤੇਰਾ ਤਾਲੀ ਆਈ,
ਸੱਸੇ ਨੀ ਬਾਰਾਂ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਂਦਾਂ ਰੂੜਾ
ਉੱਥੋਂ ਦੀ ਇੱਕ ਨਾਰ ਸੁਣੀਂਦੀ
ਕਰਦੀ ਗੋਹਾ ਕੂੜਾ
ਆਉਂਦੇ ਜਾਂਦੇ ਨੂੰ ਦੁੱਧ ਪਿਲਾਉਂਦੀ
ਡਾਹੁੰਦੀ ਪਲੰਘ ਪੰਘੂੜਾ
ਬਾਂਹ ਛੱਡ ਵੇ ਮਿੱਤਰਾ
ਟੁੱਟ ਗਿਆ ਕੱਚ ਦਾ ਚੂੜਾ।
ਸੁ
ਣ ਵੇ ਪਿੰਡ ਦਿਆ ਹਾਕਮਾ,
ਏਨਾ ਕੁੜੀਆਂ ਨੂੰ ਸਮਝਾ,
ਭੀੜੀ ਤਾਂ ਪਾਉਦੀਆਂ ਮੂਹਰੀ,
ਕੋਈ ਚੁੰਨੀਆਂ ਲੈਣ ਗਲਾਂ ਵਿੱਚ ਪਾ, ਜਵਾਨੀ ਲੋਕਾਂ ਭਾਦੇ ਨੀ,
ਗੋਰੀਏ ਸਾਨੂੰ ਕਾਹਦਾ ਚਾਅ,
ਜਵਾਨੀ ਲੋਕਾਂ
ਤੇਰੀ ਖਾਤਰ ਰਿਹਾ ਕੁਮਾਰਾ
ਜੱਗ ਤੋਂ ਛੜਾ ਅਖਵਾਇਆ
ਨੱਤੀਆਂ ਵੇਚ ਕੇ ਖੋਪਾ ਲਿਆਂਦਾ
ਤੇਰੀ ਝੋਲੀ ਪਾਇਆ
ਜੇ ਡਰ ਮਾਪਿਆਂ ਦਾ
ਪਿਆਰ ਕਾਸ ਨੂੰ ਪਾਇਆ
ਜਾਂ
ਰੱਸੀਓਂ ਸੱਪ ਬਣਗੀ
ਖਾ ਕੇ ਮਾਲ ਪਰਾਇਆ।
ਛੰਦ ਪਰਾਗੇ ਆਈਏ ਜਾਈਏ
ਛੰਦ ਅੱਗੇ ਜੌਂਅ
ਭਾਬੀ ਮੇਰੀ ਫੁੱਲ ਵਰਗੀ
ਵੀਰਾ ਉਹਦੀ ਖੁਸ਼ਬੋ
ਛੜੇ ਲੁੱਟਣ ਦੀ ਮਾਰੀ
ਕੁੜਮਾ ਜੋਰੋ ਦਾਤਣ ਚੱਬਦੀ
ਛੜਿਆਂ ਨੇ ਕਰ ‘ਤੀ ਨਾਹ
ਦੇਖੋ ਕੁਦਰਤ ਰੱਬ ਦੀ
ਤੇਰਾ ਝੁਗਮ ਝੁੰਗਾ ਮੱਥਾ
ਸਕਲ ਭੋਰਾ ਨਾ ਚੱਜ ਦੀ
ਸੁਣ ਵੇ ਪਿੰਡ ਦਿਆ ਹਾਕਮਾ,
ਏਨਾ ਮੁੰਡਿਆਂ ਨੂੰ ਸਮਝਾ,
ਪੱਗਾ ਤਾਂ ਬੰਨਦੇ ਟੇਢੀਆ,
ਕੋਈ ਲੜ ਲੈਦੇ ਲਮਕਾ,
ਜਵਾਨੀ ਮੁਸ਼ਕਨ ਬੂਟੀ ਵੇ,
ਮੁੰਡਿਆਂ ਸੰਭਲ ਕੇ ਵਰਤਾ,
ਜਵਾਨੀ
ਅੱਟੀਆਂ-ਅੱਟੀਆਂ-ਅੱਟੀਆਂ
ਤੇਰਾ ਮੇਰਾ ਇੱਕ ਮਨ ਸੀ
ਤੇਰੀ ਮਾਂ ਨੇ ਦਰਾਤਾਂ ਰੱਖੀਆਂ
ਤੈਨੂੰ ਦੇਵੇ ਦੁੱਧ ਲੱਸੀਆਂ
ਮੈਨੂੰ ਕੌੜੇ ਤੇਲ ਦੀਆਂ ਮੱਠੀਆਂ
ਤੇਰੇ ਵਿੱਚੋਂ ਮਾਰੇ ਵਾਸ਼ਨਾ
ਪੱਲੇ ਲੌਂਗ ਲੈਚੀਆਂ ਰੱਖੀਆਂ
ਤੇਰੇ ਫਿਕਰਾਂ `ਚ
ਰੋਜ਼ ਘਟਾਂ ਤਿੰਨ ਰੱਤੀਆਂ।
ਸੁਣ ਵੇ ਮੁੰਡਿਆਂ ਕੈਠੇ ਵਾਲਿਆਂ,
ਖੂਹ ਟੋਭੇ ਨਾ ਜਾਈਏ,
ਵੇ ਖੂਹ ਟੋਭੇ ਤੇ ਹੋਵੇ ਚਰਚਾ,
ਚਰਚਾ ਨਾ ਕਰਵਾਈਏ,
ਵੇ ਜਿਹਦੀ ਬਾਂਹ ਫੜੀਏ,
ਛੱਡ ਕੇ ਕਦੇ ਨਾ ਜਾਈਏ,
ਵੇ ਜਿਹਦੀ
ਸੁਣ ਵੇ ਸੁਨਿਆਰਿਆ ਗੱਲ ਸੁਣਾਵਾਂ
ਐਥੇ ਲਾ ਫੁਹਾਰਾ
ਪਹਿਲਾਂ ਤਾਂ ਮੇਰਾ ਲੌਂਗ ਨੂੰ ਘੜ ਦੇ
ਲੌਂਗ ਬੁਰਜੀਆਂ ਵਾਲਾ
ਫੇਰ ਤਾਂ ਮੇਰੀ ਘੜ ਦੇ ਤੀਲੀ
ਨਾਭਾ ਤੇ ਪਟਿਆਲਾ
ਏਸ ਤੋਂ ਬਾਅਦ ਮੇਰੀ ਘੜ ਦੇ ਮਛਲੀ
ਕੱਲਰ ਪਵੇ ਚਮਕਾਰਾ
ਚੰਦ ਵਾਂਗੂੰ ਛਿਪ ਜੱਗਾ
ਦਾਤਣ ਵਰਗਿਆ ਯਾਰਾ।
ਛੰਦ ਪਰਾਗੇ ਆਈਏ ਜਾਈਏ
ਛੰਦ ਸੁਣਕੇ ਹੱਸ
ਸਹੁਰਾ ਮੇਰਾ ਟਰੱਕ ਵਰਗਾ
ਤੇ ਸੱਸ ਲੋਕਲ ਬੱਸ