ਸ਼ੀਤੇ ਮਜ਼ਦੂਰ’ ਦਾ ਮੁੰਡਾ ਗੁਰੂਦੁਆਰੇ ਤੋਂ ਦੇਗ ਲੈ ਕੇ ਭੱਜਾ-
ਭੱਜਾ ਘਰ ਨੂੰ ਆਇਆ,
“ਭਾਪੇ ਲੈ ਦੇਗ…
“ਅੱਜ ਗੁਰੂਦੁਆਰੇ ਵਿੱਚ ਦੇਗ ਬਣੀ ਐਂ”…..
ਮੁੰਡੇ ਨੇ ‘ਸ਼ੀਤੇ’ ਨੂੰ ਕਿਹਾ……..
ਸ਼ੀਤੇ ਨੇ ਦੋਵੇਂ ਹੱਥ ਅੱਗੇ ਕਰ ਕੇ ਦੇਗ਼ ਲਈ….
ਹੱਥਾਂ ਤੇ ਰੱਖ, ਮੱਥੇ ਨੂੰ ਲਾ ਕੇ ਛਕ ਲਈ……
“ਭਾਪੇ ਅੱਜ ਤਾਇਆ ਵਰਤਾਅ ਰਿਹਾ ਸੀ ਦੇਗ਼”..
ਮੁੰਡੇ ਨੇ ਕਿਹਾ……
ਅੱਛਾ..’ਸ਼ੀਤੇ ਮਜ਼ਦੂਰ’ ਨੇ ਹੁੰਗਾਰਾ ਭਰਿਆ……
ਮੁੰਡਾ ਫਿਰ ਬੋਲਿਆ…
“ਭਾਪੇ ਉਹ ‘ਵੱਡੇ ਲਾਣੇ’ ਵਾਲਿਆਂ ਦੀ ਗਾਤਰੇ ਵਾਲੀ ਬੇਬੇ
ਅੱਜ ਫੇਰ ਬੁੜ-ਬੁੜ ਕਰ ਰਹੀ ਸੀ”,,
…ਕਿਉਂ?? ਸ਼ੀਤਾ ਹੈਰਾਨ ਹੋ ਕੇ ਬੋਲਿਆ,,,,
“ਭਾਪੇ ਕਹਿ ਰਹੀ ਸੀ ਸਵੇਰੇ-ਸਵੇਰੇ ‘ਚਮਾਰ’ ਅੱਗੇ ਹੱਥ
ਅੱਡਣੇ
ਪੈ ਗੇ..
ਦੇਗ਼ ਲੈਣ ਲਈ”….,
ਇਹ ਸੁਣ ਕੇ ‘ਸ਼ੀਤਾ ਮਜ਼ਦੂਰ’ ਵੱਟ ਜਿਹਾ ਖਾ ਕੇ ਕਹਿਣ
ਲੱਗਾ……
“ਇਹਨਾਂ ਲੋਕਾਂ ਦੇ ਤਾਅਨਿਆਂ ਨੇ ਹੀ ਤਾਂ ਆਹ ਸਰਸੇ ਵਾਲਿਆ ਕੰਜਰਾਂ ਦੇ ਡੇਰੇ ਬਣੇ
ਤੇ ਪਿੰਡ ‘ਚ
ਚਾਰ-ਚਾਰ ਗੁਰੂਦੁਆਰੇ ਬਣਾ ਦਿੱਤੇ…
ਕਾਸ ਕਿਤੇ ਬਾਬੇ ਨਾਨਕ ਦੀ ਸੋਚ ਨਾਲ ਜੁੜੇ ਹੁੰਦੇ
ਜਿਹੜਾ ਗੁਰੂ ਘਰ ਨਾਲ਼ੋਂ ਟੁੱਟੂ ਉਹ ਡੇਰੇ ਤੇ ਹੀ ਜਾਉ
ਤੂੰ ਪੁੱਤ ਗ਼ੁੱਸਾ ਨਾਂ ਕਰੀ
ਇਹ ਅਨਪੜ੍ਹ ਤੇ ਗੁਰਬਾਣੀ ਤੋਂ ਕੋਹਾਂ ਦੂਰ ਨੇ
ਤੂੰ ਬਾਣੀ ਪੜਿਆ ਕਰ
ਤਾਨੇ ਮੇਹਣਿਆ ਤੋਂ ਨਾਂ ਡਰਿਆ ਕਰ
ਬਾਬੇ ਨਾਨਕ ਨੇ ਸਭ ਜ਼ਾਤਾਂ ਇਕ ਬਰਾਬਰ ਕੀਤੀਆਂ ਹੋਈਆ
ਕੋਈ ਛੋਟਾ ਵੱਡਾ ਨਹੀਂ
ਤੇ ਕਲਗੀਆਂ ਵਾਲੇ ਨੇ ਤਾਂ ਜਵਾਂ ਹੀ ਭੇਦ ਭਾਵ ਖਤਮ ਕਰ ਦਿੱਤਾ
ਇੱਕੋ ਬਾਟੇ ਚ ਅਮਿ੍ਤ ਛਕਾ ਕੇ
jaat-paat
ਉਨ੍ਹੀਵੀਂ ਸਦੀ ਦੇ ਸਿੱਖਾਂ ਦੇ ਮਹਾਨ ਵਿਦਵਾਨ ਅਤੇ ‘ਗਿਆਨ ਖੜਗ ਦੇ ਧਾਰਨੀ’ ਗਿਆਨੀ ਦਿੱਤ ਸਿੰਘ ‘ਜ਼ਾਤੀ ਦੇ ਵੈਰ ਦਾ ਫਲ’ ਸਿਰਲੇਖ ਵਾਲੀ ਆਪਣੀ ਇਕ ਸੰਪਾਦਕੀ ਵਿਚ, ਖਾਨਾਜੰਗੀ ਨਾਲ ਤਬਾਹ ਹੋਈਆਂ ਕੌਮਾਂ ਦਾ ਹਸ਼ਰ ਇਕ ਲੋਕ ਕਹਾਣੀ ਜ਼ਰੀਏ ਦੱਸਦੇ ਹਨ,
”ਇਕ ਰੁੱਖ ਨੇ ਸਾਥੀ ਰੁੱਖਾਂ ਨੂੰ ਖ਼ਬਰ ਦਿੱਤੀ ਕਿ ਉਨ੍ਹਾਂ ਦੀ ਹੁਣ ਖ਼ੈਰ ਨਹੀਂ ਕਿਉਂਕਿ ਕੁਹਾੜਿਆਂ ਦੇ ਭਰੇ ਗੱਡੇ ਜੰਗਲ ਵਿਚ ਆ ਰਹੇ ਹਨ। ਦੂਜੇ ਰੁੱਖਾਂ ਨੇ ਉਸ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਉਹ ਰੱਤੀ ਭਰ ਫ਼ਿਕਰ ਨਾ ਕਰੇ ਕਿਉਂਕਿ ਉਨ੍ਹਾਂ ਦੇ ਆਪਸੀ ਮਿਲਾਪ ਕਾਰਨ ਕੁਹਾੜਿਆਂ ਦੀ ਇਕ ਨਹੀਂ ਚੱਲਣ ਵਾਲੀ। ਪਰ ਪਹਿਲੇ ਰੁੱਖ ਨੇ ਮੁੜ ਫ਼ਿਕਰ ਸਾਂਝਾ ਕਰਦਿਆਂ ਕਿਹਾ ਕਿ, ਗੱਲ ਤਾਂ ਠੀਕ ਹੈ, ਪਰ ਉਨ੍ਹਾਂ ਦੇ ਨਾਲ ਸਾਡੇ ਜ਼ਾਤੀ ਭਾਈ ਹੀ ਮਦਦਗਾਰ ਹੋ ਗਏ ਹਨ। ਜੋ ਕੁਹਾੜਿਆਂ ਦੇ ਦਸਤੇ ਬਣ ਕੇ ਉਨ੍ਹਾਂ ਵਿਚ ਜਾਇ ਪਏ ਹਨ। ਇਸ ਗੱਲ ਨੂੰ ਸੁਣ ਕੇ ਬਣ ਦੇ ਸਾਰੇ ਰੁੱਖ ਕੰਬ ਗਏ ਅਤੇ ਕਹਿਣ ਲੱਗੇ ਕਿ ਜ਼ਾਤੀ ਦਾ ਵੈਰ ਕੁਲ ਦੇ ਨਸ਼ਟ ਕਰਨ ਲਈ ਬਹੁਤ ਬੁਰਾ ਹੁੰਦਾ ਹੈ ਸੋ ਹੁਣ ਅਸੀਂ ਨਹੀਂ ਬਚਾਂਗੇ।”