ਹੁਣ ਤੂੰ ਭਾਵੇਂ ਜਿਸਮ ’ਤੇ ਕਿੰਨੇ ਕੱਜਣ ਪਾ
ਮੈਂ ਤੇਰਾ ਨਾਂ ਰੱਖਿਆ ਨੰਗੀ ਸੁਰਖ਼ ਹਵਾ
ਨਾ ਕੋਈ ਪੰਛੀ ਬਿਰਖ਼ ਤੋਂ ਉੱਡ ਕੇ ਕਿਤੇ ਗਿਆ
ਇਕ ਦੂਜੇ ਨੂੰ ਇਸ ਤਰ੍ਹਾਂ ਕੀਤਾ ਅਸਾਂ ਵਿਦਾ
heart touching punjabi shayari in punjabi language
ਅਰਥੀ ’ਤੇ ਉਹ ਹੁਣ ਲੇਟਿਆ, ਫ਼ਿਕਰਾਂ ‘ਚ ਡੁੱਬਾ ਸੋਚਦੈ,
ਜੋ ਉਮਰ ਭਰ ਸੀ ਜੋੜਿਆ, ਸਭ ਕੁੱਝ ਬਿਗਾਨਾ ਹੋ ਗਿਆ।ਗੁਰਦਿਆਲ ਦਲਾਲ
‘ਅਫ਼ਜ਼ਲ ਅਹਿਸਨ’ ਸੱਚ ਆਖਣ ਦਾ, ਲੱਭ ਨਵਾਂ ਕੋਈ ਢੰਗ।
ਚੁੱਕਣ ਲਈ ਸਲੀਬ ਤੇ ਪੀਣ ਨੂੰ ਜ਼ਹਿਰ ਪਿਆਲਾ ਮੰਗ।ਅਫ਼ਜ਼ਲ ਅਹਿਸਨ ਰੰਧਾਵਾ
ਉਡੀਕਾਂਗਾ ਮੈਂ ਸਾਰੀ ਰਾਤ ਪਰ ਜੇ ਆ ਸਕੀ ਨਾ ਤੂੰ
ਕੀ ਆਖੇਗੀ ਫ਼ਜਰ ਜਦ ਹਾਰ ਕੇ ਦੀਵੇ ਬੁਝਾਵਾਂਗਾਜਗਤਾਰ
ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਵਿੱਚ ਵੀ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।ਬਾਬਾ ਨਜ਼ਮੀ
ਮਿਲਿਆ ਤਾਂ ਬਹੁਤ ਕੁਝ ਹੈ
ਇਸ ਜ਼ਿੰਦਗੀ ਵਿੱਚ..
ਪਰ ਯਾਦ ਬਹੁਤ ਆਉਦੇ ਨੇ..
ਜਿਹਨਾ ਨੂੰ ਹਾਸਲ ਨਾ ਕਰ ਸਕੇ
ਜਿਹੜਾ ਕਦੇ ਪਲ ਪਲ ਦੀ ਜੁਦਾਈ ਤੋਂ ਡਰਦਾ ਸੀ
ਉਹ ਐਸਾ ਗਿਆ ਜਿਹੜਾ ਮੁੜਕੇ ਆਇਆ ਨੀ
ਮਰੇ ਮੁਕਰੇ ਦਾ ਕੋਈ ਗਵਾ ਨਹੀ ਤੇ
ਸਾਥੀ ਕੋਈ ਨਹੀ ਜੱਗ
ਤੋਂ ਚੱਲਿਆ ਦਾ ,
ਸਾਡੇ ਪੀਰਾਂ ਫਕੀਰਾ ਨੇ
ਗੱਲ ਦੱਸੀ ਹਾਸਾ ਸਾਰਿਆ
ਦਾ ਤੇ ਰੋਣਾ ਕੱਲਿਆ ਦਾ……
ਲੋਕ ਤਾਂ ਏਥੇ ਰੱਬ ਬਦਲ ਲੈਂਦੇ ਨੇ
ਫੇਰ ਮੈਂ ਕੀ ਚੀਜ਼ ਆ ਤੇਰੇ ਲਈ
ਕੌਣ ਕਿੰਨਾ ਸੀ ਚਲਾਕ ਤੇ ਨਾਦਾਨ ਕੌਣ ਸੀ।
ਇਸ਼ਕ ਦੀਆਂ ਰਾਹਾਂ ਤੋਂ ਅਣਜਾਣ ਕੌਣ ਸੀ।
ਕਦੇ ਨਜ਼ਰ ਨਾ ਨਜ਼ਰ ਮਿਲਾ ਕੇ ਤਾ ਗਲ ਕਰੀ।
ਸੱਜਣਾ ਫਿਰ ਤੈਨੂੰ ਦਸਾਗੇ ਕਿ ਬੇਈਮਾਨ ਕੌਣ ਸੀ॥
ਵੇਖ ਕੇ ਸੋਹਣਾ ਮੁੱਖ
ਅਸੀਂ ਇਤਬਾਰ ਨਾ ਕਰਦੇ ,
ਓਹਦੀਆਂ ਝੂਠੀਆਂ ਕਸਮਾਂ ਦਾ
ਇਤਬਾਰ ਨਾ ਕਰਦੇ…
ਜੇ ਪਤਾ ਹੁੰਦਾ ਕਿ ਅਸੀਂ
ਸਿਰਫ ਮਜ਼ਾਕ ਓਹਦੇ ਲਈ ,
ਤਾਂ ਸੌਂਹ ਰੱਬ ਦੀ ਮਰ ਜਾਂਦੇ ,
ਪਰ ਕਦੀ ਪਿਆਰ ਨਾ ਕਰਦੇ
ਫਰਕ ਹੀ ਏਨਾ ਪੈ ਗਿਆ ਕਿ
ਕੋਈ ਫਰਕ ਈ ਨੀ ਪੈਦਾ