ਅੱਜਕੱਲ ਚਾਰ ਰਿਸ਼ਤੇਦਾਰ ਨਾਲ ਉਦੋਂ ਹੀ ਚੱਲਦੇ ਨੇਂ
ਜਦੋਂ ਪੰਜਵਾਂ ਮੋਢਿਆਂ ਤੇ ਹੋਵੇ
heart touching punjabi shayari in punjabi language
ਅੱਖੀਆਂ ਦਾ ਓਹਲਾ ਹੀ ਆ ਸੱਜਣਾਂ
ਸੂਰਜ ਡੁੱਬਦਾ ਨਈਂ ਬਸ ਕਿਤੇ ਹੋਰ ਜਾ ਚੜ੍ਹਦਾ
ਸਰਮਾਏਦਾਰਾਂ ਦੀ ਐਨੀ ਔਕਾਤ ਕਿੱਥੇ
ਕਿ ਉਹ ਫਕੀਰਾਂ ਨੂੰ ਕੁਝ ਦਾਨ ਕਰ ਸਕਣ
ਸਲਾਹ ਨਾਲ ਰਸਤੇ ਮਿਲਦੇ ਮੰਜ਼ਿਲ ਨਹੀਂ
ਹੱਥ ਮਿਲਾਉਣ ਨਾਲ ਲੋਕ ਮਿਲਦੇ ਦਿਲ ਨਹੀਂ
ਨਵੇਂ ਦਰਦ ਉਹਨਾਂ ਤੋ ਹੀ ਮਿਲੇ
ਜਿਹਨਾਂ ਨੂੰ ਮੈਂ ਪੁਰਾਣੇ ਦੱਸੇ ਸੀ
ਜਿੱਤਿਆ ਜਿਸ ਦਿਨ, ਹਰਾਉਣ ਵਾਲੇ ਦੇਖਣਗੇ
ਨਾ ਮਿਲਿਆ ਜਿਸ ਦਿਨ, ਠੁਕਰਾਉਣ ਵਾਲੇ ਦੇਖਣਗੇ
ਵਾਪਿਸ ਆਉਂਦੀਆਂ ਨੇਂ ਮੁੜ ਉਹ ਤਰੀਕਾਂ
ਪਰ ਉਹ ਦਿਨ ਵਾਪਿਸ ਨਹੀ ਆਉਂਦੇ
ਮੁਹੱਬਤ ਤੇ ਇਤਬਾਰ
ਹਰੇਕ ਨਾਲ ਨਹੀਂ ਹੁੰਦੇ
ਕੁਝ ਰੂਹਾਂ ਚੁਪ-ਚਾਪ
ਦੁੱਖ ਝੱਲਦੀਆਂ ਰਹਿੰਦੀਆਂ ਨੇਂ
ਗੁੱਝੀ ਸੱਟ ਤੇ ਇਸ਼ਕ ਅਧੂਰਾ
ਰਹਿ ਰਹਿ ਕੇ ਤੜਪਾਉਣ ਸਦਾ
ਸ਼ਰਮ ਦੀ ਅਮੀਰੀ ਨਾਲੋਂ
ਇੱਜ਼ਤ ਦੀ ਗਰੀਬੀ ਚੰਗੀ ਹੁੰਦੀ ਆ
ਅਸੀਂ ਅਧੂਰੇ ਲੋਕ ਆਂ
ਸਾਡੀ ਨਾਂ ਨੀਂਦ ਪੂਰੀ ਹੁੰਦੀ ਨਾਂ ਖ਼ਵਾਬ