ਜਦ ਗ਼ਮ ਦੇ ਹਨੇਰੇ ‘ਚ ਕੋਈ ਰਾਹ ਨਹੀਂ ਲੱਭਦਾ,
ਪਲਕਾਂ ‘ਤੇ ਚਿਰਾਗਾਂ ਦੀ ਤਰ੍ਹਾਂ ਬਲਦੇ ਨੇ ਹੰਝੂ
heart touching punjabi shayari in punjabi language
ਭੁਖ ਹੋਈ ਅੰਦਰ ਮੁਟਿਆਰ ਸਮੇਂ ਦਿਆ ਬਾਬਲਾ
ਨਾ ਅੰਦਰ ਰਹੇ ਸਮਾਈ ਕੰਧਾਂ, ਨੀਵੀਆਂਮੇਦਨ ਸਿੰਘ ਮੇਦਨ
ਹੁਣ ਨਾਂ ਦੇਵੀ ਮੁਹੱਬਤ ਦੇ ਵਾਸਤੇ
ਜਾ ਨਹੀਂ ਸੀ
ਉਹ ਢਲ ਕੇ ਅੱਖਰਾਂ ਵਿੱਚ ਕਾਗਜ਼ਾਂ ’ਤੇ ਆਉਣ ਲੱਗੇ।
ਮੇਰਾ ਦਿਲ ਖੋਦ ਕੇ ਉਹ ਆਪਣੀ ਜੜ੍ਹ ਲਾਉਣ ਲੱਗੇ।ਗੁਰਦਿਆਲ ਦਲਾਲ
ਮੇਰੇ ਚਹੁੰ ਤਰਫ਼ੀਂ ਕੱਕੀ ਰੇਤ ਹੀ ਨਾ ਬਲ ਰਹੀ ਹੁੰਦੀ
ਜੇ ਮੈਥੋਂ ਤਸ਼ਨਗੀ ਹੁੰਦੀ ਤਾਂ ਏਥੇ ਇਕ ਨਦੀ ਹੁੰਦੀਸਰਹੱਦੀ
ਸਿਰਫ਼ ਇੱਕ ਵਾਰ ਪਰਖਣ ਤੇ ਨਹੀਂ ਛੱਡਿਆ ਤੈਨੂੰ
ਤੂੰ ਮੇਰੀ ਜਾਨ ਬਹੁਤ ਵਾਰ ਬੇਵਫ਼ਾ ਨਿਕਲਿਆ ਏ
ਕੋਈ ਦਸਤਾਰ ਰਤ ਲਿਬੜੀ ਕੋਈ ਤਲਵਾਰ ਆਈ ਹੈ
ਲਿਆਉ ਸਰਦਲਾਂ ‘ਚੋਂ ਚੁੱਕ ਕੇ ਅਖ਼ਬਾਰ ਆਈ ਹੈਸੁਰਜੀਤ ਪਾਤਰ
ਬੜੀ ਮੁਸ਼ਕਿਲ ਨਾਲ ਵਿਗਾੜਿਆ ਏ ਖੁਦ ਨੂੰ
ਜਉ ਤੁਸੀ ਕਿਸੇ ਹੋਰ ਨੂੰ ਸਿੱਧਾ ਕਰੋ
ਜਦੋਂ ਆਦਮੀ ਮਰ ਜਾਂਦਾ ਹੈ,
ਕੁੱਝ ਨਹੀਂ ਸੋਚਦਾ, ਕੁੱਝ ਨਹੀਂ ਬੋਲਦਾ,
ਕੁੱਝ ਨਾ ਬੋਲਣ, ਨਾ ਸੋਚਣ ਉੱਤੇ,
ਆਦਮੀ ਮਰ ਜਾਂਦਾ ਹੈ।ਲਾਲ ਸਿੰਘ ਦਿਲ
ਪੀ ਗਿਆ ਸਾਰੀ ਹੀ ਸਹਿਰਾ ਫਿਰ ਵੀ ਨਾ ਸੁੱਕੀ ਨਦੀ
ਇਸ ਤਰ੍ਹਾਂ ਦੀ ਤਾਂ ਕਦੇ ਵੀ ਸੀ ਨਹੀਂ ਵੇਖੀ ਨਦੀ
ਨਾ ਉਹ ਤੁਰਨੋਂ ਹੀ ਰੁਕੀ ਨਾ ਬਦਲਿਆ ਅਪਣਾ ਸੁਭਾ
ਸੈਂਕੜੇ ਥਾਵਾਂ ‘ਤੇ ਭਾਵੇਂ ਹੋ ਗਈ ਜ਼ਖ਼ਮੀ ਨਦੀਐੱਸ ਤਰਸੇਮ
ਸਿਮਟ ਜਾਂਦੇ ਨੇ ਬਹੁਤੇ ਲੋਕ ਦੁਨੀਆ ਦੇ ਰਿਵਾਜ਼ਾਂ ਵਿੱਚ,
ਬੜੇ ਥੋੜੇ ਜਿਗਰ ਹੁੰਦੇ ਜੋ ਦਾਇਰੇ ਤੋੜ ਕੇ ਆਉਂਦੇ।ਵਾਹਿਦ
ਮੇਰੇ ਹੀ ਘਰ ਅੰਦਰ ਮੇਰਾ ਕਮਰਾ ਨਾ
ਨੌਕਰ ਵਾਂਗਰ ਮੈਂ ਗੈਰਿਜ ਵਿਚ ਰਹਿੰਦਾ ਹਾਂ
ਤਸੱਵਰ ‘ਚ ਆ ਮਿਲਾਂਗਾ ਹਾਜ਼ਰ ਮੈਂ ਹਰ ਜਗ੍ਹਾ ‘ਤੇ
ਪਕੜ ਵਿਚ ਨਹੀਂ ਆਉਣਾ ਹਰ ਜੁਜ਼ ਮਹੀਨ ਮੇਰਾਗਿਆਨ ਚੰਦ ਪੁੰਜ