ਮੈਂ ਕੋਈ ਛੋਟੀ ਜਿਹੀ ਕਹਾਣੀ ਨਹੀ ਸੀ,
ਬਸ ਤੂੰ ਪੰਨੇ ਹੀ ਜਲਦੀ ਪਲਟ ਲਏ
heart touching punjabi shayari in punjabi language
ਹਰ ਲਫ਼ਜ਼ ਮੇਰਾ ਹੈ ਮਘਦਾ, ਮੈਂ ਅਜ਼ਬ ਕਹਾਣੀ ਹਾਂ
ਹੱਡਾਂ ਵਿਚ ਬੈਠੀ ਹਾਂ ਇਕ ਪੀੜ ਪੁਰਾਣੀ ਹਾਂ
ਜਿਸਮਾਂ ਦੀ ਕਚਹਿਰੀ ਵਿਚ ਸੁਪਨੇ ਨੀਲਾਮ ਕਰਾਂ
ਜੋ ਅੱਥਰੂ ਰਿੜਕੇ ਨਿੱਤ ਪੀੜਾਂ ਦੀ ਮਧਾਣੀ ਹਾਂਨਿਰਪਾਲਜੀਤ ਕੌਰ ਜੋਸਨ
ਜਰੂਰਤਾਂ ਹੀ ਓਹਦੀਆਂ ਬਾਹਲੀਆਂ ਜਿਆਦੀਆਂ ਸੀ
ਮੈਂ ਗਰੀਬੜਾ ਜਿਹਾ ਕਿੱਥੋਂ ਪੂਰੀਆਂ ਕਰਦਾ ਯਾਰ
ਬੰਦੂਕਾਂ ਜੇ ਬਣੇ ਹੁੰਦੇ ਤਾਂ ਗੱਲਾਂ ਹੋਰ ਹੀ ਹੁੰਦੀਆਂ,
ਹਮੇਸ਼ਾ ਹੀ ਅਸੀਂ ਵਰਤੇ ਗਏ ਹਾਂ ਮੁਰਲੀਆਂ ਬਣ ਕੇ।ਕਰਮ ਸਿੰਘ ਜ਼ਖ਼ਮੀ
ਕੁੱਝ ਪਰਖ ਗਏ ਕੋਈ ਵਰਤ ਗਏ ਕੁੱਝ ਦੂਰੋ ਦੇਖ ਹੀ ਪਰਤ ਗਏ
ਕੁੱਝ ਪਾ ਕੇ ਐਸਾ ਫਰਕ ਗਏ ਜ਼ਿੰਦਗੀ ਨੂੰ ਕਰਕੇ ਨਰਕ ਗਏ
ਜ਼ਖ਼ਮ ਨਹੀਂ ਨਾਸੂਰ ਹਾਂ ਮੈਂ, ਕਿੰਜ ਭਰੋਗੇ ਮੈਨੂੰ
ਜਨੂੰ ਦੀ ਨਦੀ ਹਾਂ ਕਿੰਜ ਤਰੋਗੇ ਮੈਨੂੰਨਿਰਪਾਲਜੀਤ ਕੌਰ ਜੋਸਨ
ਕੁਝ ਕ ਉਹਨੂੰ ਦੂਰੀਆਂ ਪਸੰਦ ਆਉਣ ਲੱਗੀਆਂ
ਕੁੱਝ ਕ ਮੈਂ ਉਹਦੇ ਤੋਂ ਵਕਤ ਮੰਗਣਾ ਘੱਟ ਕਰਤਾ
ਚਿਤਵਿਆ ਹੈ ਮੈਂ ਸਦਾ ਕਿ ਜੋ ਲਿਖਾਂ ਸੁੰਦਰ ਲਿਖਾਂ।
ਇੱਲਾਂ ਨੂੰ ਪਰ ਬਾਜ਼ ਕਿੱਦਾਂ ਕਾਵਾਂ ਨੂੰ ਤਿੱਤਰ ਲਿਖਾਂ।ਸੁਲੱਖਣ ਸਰਹੱਦੀ
ਤਸਵੀਰਾਂ ਖਿੱਚਣੀਆਂ ਵੀ ਜਰੂਰੀ ਹੈ ਜਨਾਬ ਸ਼ੀਸ਼ੇ
ਕਦੇ ਲੰਘਿਆ ਹੋਇਆ ਵਕਤ ਨਹੀਂ ਦਿਖਾਉਦੇਂ
ਗ਼ੈਰ ਦੇ ਹੱਥਾਂ ’ਚ ਅਪਣਾ ਹੱਥ ਫੜਾ ਕੇ ਤੁਰ ਗਿਆ
ਬੇ-ਵਫ਼ਾ ਸੀਨੇ ਮਿਰੇ ਖੰਜ਼ਰ ਖੁਭਾ ਕੇ ਤੁਰ ਗਿਆ।
ਨਾਮ ਕੀ ਲੈਣਾ ਉਦਾ ਤੇ ਯਾਦ ਕੀ ਕਰਨਾ ਉਹਨੂੰ
ਔਖੇ ਵੇਲੇ ਯਾਰ ਜੋ ਪੱਲਾ ਛੁਡਾ ਕੇ ਤੁਰ ਗਿਆ
ਫੇਰ ਨਾ ਮੁੜਿਆ ਕਦੇ ਉਹ ਡਾਲਰਾਂ ਦੇ ਦੇਸ਼ ਤੋਂ
ਦਿਲ, ਜਿਗਰ, ਅਹਿਸਾਸ ’ਤੇ ਪੱਥਰ ਟਿਕਾ ਕੇ ਤੁਰ ਗਿਆ
ਕਦੇ ਹੱਸਾਂ ਕਦੇ ਰੋਵਾਂ, ਇਹ ਕੀ ਹੋ ਗਿਆ ਸ਼ੁਦਾ ਮੈਨੂੰ
ਜਿਊਂਦੀ ਹਾਂ ਜਾਂ ਮੋਈ ਹਾਂ, ਨਾ ਏਨਾ ਵੀ ਪਤਾ ਮੈਨੂੰ
ਕਦੇ ਮੈਂ ਸੋਚਿਆ ਨਾ ਸੀ ਕਿ ਦਿਨ ਇੰਜ ਦੇ ਵੀ ਆਵਣਗੇ
ਉਹ ਪਾਸਾ ਵੱਟ ਜਾਵਣਗੇ ਜੋ ਕਹਿੰਦੇ ਸੀ ਖ਼ੁਦਾ ਮੈਨੂੰਕੁਲਜੀਤ ਗਜ਼ਲ
ਕੱਲਾ ਤੇਰੇ ਕੋਲੋਂ ਹੀ ਨੀਂ
ਮਹਿਫ਼ਿਲਾਂ ਚ ਵੀ ਜਾਣੋ ਹੱਟ ਗਿਆ ਹਾਂ ਮੈਂ
ਕਿਉਂਕਿ ਤੇਰੇ ਨਾਲ ਕੀਤੀਆਂ ਗੱਲਾਂ
ਮੈਨੂੰ ਸਾਰੀ ਮਹਿਫ਼ਿਲ ਸੁਣਾਉਂਦੀ ਏ
ਡੁੱਲ੍ਹੇ ਖੂਨ ਦਾ ਲੇਖਾ-ਜੋਖਾ ਕੌਣ ਕਰੇਗਾ ਯਾਰੋ,
ਕਲਮਾਂ ਦੇ ਵੱਲ ਘੂਰ ਰਿਹਾ ਏ ਚੁੱਪ ਕੀਤਾ ਅਸਮਾਨ।ਗੁਰਭਜਨ ਗਿੱਲ