ਨ੍ਹੇਰੇ ਘਰ ਤੋਂ ਸੂਰਜ ਤਕ ਮੈਂ ਜਦ ਵੀ ਪੁਲ ਬਣਿਆ
ਲਾਸ਼ਾਂ ਬਣ ਬਣ ਰਾਹੀਂ ਰੁਲ਼ਦੇ ਪੁਤ ਵਿਖਾਏ ਮੌਸਮ ਨੇ
heart touching punjabi shayari in punjabi language
ਜੋ ਲੋਕ ਵਕਤ ਆਉਣ ਤੇ ਬਦਲ ਜਾਣ |
ਉਹ ਕਦੀ ਕਿਸੇ ਦੇ ਸਕੇ ਨਹੀਂ ਹੁੰਦੇ ।
ਦੇਸ਼ ਦੇ ਸਾਰੇ ਹੀ ਰਾਵਣ ਨੇ ਤੁਹਾਨੂੰ ਚੰਬੜੇ
ਰਾਮ ਜੀ ! ਹਸਤੀ ਤੁਹਾਡੀ ਕਿਸ ਤਰ੍ਹਾਂ ਬਚ ਪਾਇਗੀਹਰਭਜਨ ਸਿੰਘ ਕੋਮਲ
ਤੇਰੇ ਦਿਲ ਵਿੱਚ ਮੁਹੱਬਤ ਵਰਗੀ ਖ਼ੁਸ਼ਬੋਈ ਨਹੀਂ।
ਇੰਜ ਲਗਦੈ ਜਿੱਦਾਂ ਦੁਨੀਆ ‘ਚ ਤੇਰਾ ਕੋਈ ਨਹੀਂ।ਜਨਕ ਰਾਜ ਜਨਕ
ਰਾਤ ਭਰ ਇੰਤਜ਼ਾਰ ਕੀਤਾ
ਉਸਦੇ ਜਵਾਬ ਦਾ
ਪਰ ਸਵੇਰ ਤੱਕ ਅਹਿਸਾਸ ਹੋਇਆ
ਕਿ ਜਵਾਬ ਨਾ ਆਉਣਾ ਹੀ ਜਵਾਬ ਹੈ
ਜਿਸ ’ਚ ਪਤਨੀ ਦਾਅ ‘ਤੇ ਲਾਉਣਾ ਯੋਗ ਸੀ
ਅਜ ਵੀ ਉਸ ਵਿਰਸੇ ਦੀਆਂ ਮਸ਼ਹੂਰੀਆਂਸਿਰੀ ਰਾਮ ਅਰਸ਼
ਉਸ ਚੌਕ ਤੀਕ ਬਸ ਜੇ ਨਿਭਣਾ ਹੈ ਸਾਥ ਆਪਣਾ,
ਉਹ ਵਕਤ ਹੀ ਨਾ ਆਵੇ, ਏਨੀ ਕੁ ਚਾਲ ਰੱਖਾਂ।ਹਰਪਾਲ ਭੱਟੀ
ਕਿਸੇ ਟੁੱਟੇ ਹੋਏ ਮਕਾਨ ਦੀ ਤਰਾਂ
ਹੋ ਗਿਆ ਹੈ ਇਹ ਦਿਲ
ਕੋਈ ਰਹਿੰਦਾ ਵੀ ਨਹੀਂ
ਤੇ ਵਿਕਦਾ ਵੀ ਨਹੀਂ
ਆਪਣੇ ਤੂੰ ਕੱਦ ਤਾਈਂ ਦੇਖੀਂ ਕੁਝ ਸਾਂਭੀ ਤੁਰੀਂ
ਜੱਗ ਨੇ ਤਾਂ ਹੁੰਦੇ ਰਹਿਣਾ ਬੌਣਾ ਨੀ ਗੁਬਿੰਦੀਏਹਰਭਜਨ ਸਿੰਘ ਬੈਂਸ
ਜ਼ਮਾਨਾ ਬਿਲਕੁਲ ਬਦਲ ਗਿਆ ਹੈ।
ਲੋਕ ਮਾਸੂਮ ਲੋਕਾਂ ਨੂੰ ਅੱਜਕੱਲ ਬੇਵਕੂਫ਼ ਸਮਝਦੇ ਨੇ
ਰਹਿਬਰਾ ਇਹ ਕਿਸ ਤਰ੍ਹਾਂ ਦੀ ਰਹਿਬਰੀ ਹੈ ਦੱਸ ਖਾਂ
ਉਮਰ ਭਰ ਲੁਟਦਾ ਰਿਹਾ ਪਰ ਫਿਰ ਵੀ ਤੂੰ ਰਹਿਬਰ ਰਿਹਾਕਰਤਾਰ ਸਿੰਘ ਕਾਲੜਾ
ਮਿਰਚਾਂ ਉਹ ਵੇਚਦਾ ਹੈ ਮਿਸ਼ਰੀ ਜ਼ੁਬਾਨ ਉਸ ਦੀ।
ਏਸੇ ਲਈ ਚੱਲ ਰਹੀ ਹੈ ਯਾਰੋ ਦੁਕਾਨ ਉਸ ਦੀ।ਸ਼ੌਕਤ ਢੰਡਵਾੜਵੀ