ਬੁਝ ਗਈ ਹੱਥਾਂ ‘ਚ ਹੀ ਜਿਸਦੀ ਕਿਤਾਬ
ਕੀ ਕਰਨਗੇ ਚਮਕਦੇ ਉਸਦੇ ਖ਼ਿਤਾਬ
ਜਿਸ ਦੀਆਂ ਅੱਖਾਂ ‘ਚ ਕਾਲੇ ਖ਼ਾਬ ਹਨ
ਹੱਥ ਵਿਚਲਾ ਕੀ ਕਰਾਂ ਸੂਹਾ ਗੁਲਾਬ
heart touching punjabi shayari in punjabi language
ਇਸ ਤੋਂ ਬਿਹਤਰ ਹੈ ਕਿ ਤੇਰੇ ਹਿਜ਼ਰ ਵਿਚ ਘੁਲ ਘੁਲ ਮਰਾਂ,
ਸਾਕੀਆ ਤੂੰ ਜ਼ਹਿਰ ਦੇ ਦੇ ਮੈਅ ’ਚ ਮੈਨੂੰ ਘੋਲ ਕੇ।ਤਰਸੇਮ ਸਫ਼ਰੀ
ਸ਼ਹਿਰ ਹੈ ਤੇ ਸ਼ਹਿਰ ਵਿਚ ਹੈ ਵਾਕਫ਼ਾਂ ਦੀ ਭੀੜ, ਪਰ
ਤਨ ਦੇ ਨੇੜੇ ਬਹੁਤ ਦਿਲ ਦੇ ਕੋਲ ਦਾ ਕੋਈ ਨਹੀਂਖੁਸ਼ਵੰਤ ਕੰਵਲ
ਸੰਦਲੀ ਦਿਨ ਗੋਰੀਆਂ ਰਾਤਾਂ ਸਫ਼ਰ ਵਿੱਚ ਗਾਲ ਕੇ,
ਅਸਥੀਆਂ ਬਣ ਕੇ ਅਸੀਂ ਪਰਦੇਸ ਤੋਂ ਵਾਪਿਸ ਮੁੜੇ।ਸੁਰਿੰਦਰ ਸੋਹਲ
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ ,
ਬੱਸ ਜਜਬਾਤਾਂ ਦਾ ਧੋਖਾ ਸੀ ……..
‘
ਏਤੀ ਮਾਰ ਪਈ ਕੁਰਲਾਣੈ’ ਤੇਰਾ ਹੰਝੂ ਨਾ ਕਿਰਿਆ
ਤੂੰ ਨਾਨਕ ਦੇ ਬੋਲਾਂ ਸਾਹਵੇਂ ਕੀਕਣ ਅੱਖ ਉਠਾਵੇਂਗਾਹਰਭਜਨ ਸਿੰਘ ਹੁੰਦਲ
ਆਦਮੀ ਹਰ ਵਾਹ ਹੈ ਸਕਦਾ ਹੱਥ ਦੀ ਰੇਖਾ ਆਪਣੀ,
ਹੱਥ ‘ਚ ਸਭ ਦੇ ਡੋਰ ਹੈ ਇਸ ਜ਼ਿੰਦਗੀ ਦੇ ਵਕਤ ਦੀ।ਜਨਕ ਰਾਜ ਜਨਕ
ਨੀਂਦ ਖੋਹ ਰੱਖੀ ਹੈ ਓਦੀ ਯਾਦਾਂ ਨੇ……
ਸ਼ਿਕਾਇਤ ਓਹਦੀ ਦੂਰੀ ਦੀ ਕਰਾਂ
ਜਾਂ ਮੇਰੀ ਚਾਹਤ ਦੀ…
ਕਿੰਨਾ ਫ਼ਿਕਰ ਗ਼ਜ਼ਲਗੋ ਕਰਦੇ ਨਿੱਕੀ ਇਕ ਸਿਹਾਰੀ ਦਾ
ਐਪਰ ਚੇਤਾ ਭੁਲ ਜਾਂਦੇ ਨੇ ਦਿਲ ’ਤੇ ਚਲਦੀ ਆਰੀ ਦਾਸੁਰਜੀਤ ਪਾਤਰ
ਇਮਾਨਦਾਰੀ ਨਾਲ ਹਾਸੇ ਵੰਡ ਸੱਜਣਾ
ਦਿਲ ਤੋੜਨ ਦਾ ਕੰਮ ਬੇਈਮਾਨ ਕਰਦੇ ਆ !
‘ਅਨਵਰ’ ਦੇ ਠੂਠੇ ਅੰਦਰ ਅੱਜ ਸ਼ੁਅਲੇ ਦਿਸਣ ਤਾਂ ਅਜ਼ਬ ਨਹੀਂ,
ਜੋ ਵੀ ਟੁਰਿਆ ਏ ਬਾਗਾਂ ‘ਚੋਂ ਦੋ ਚਾਰ ਸ਼ਰਾਰੇ ਲੈ ਟੁਰਿਆ।ਗੁਲਾਮ ਯਾਕੂਬ ਅਨਵਰ (ਪਾਕਿਸਤਾਨ)
ਜਿਹਨੂੰ ਕਦੇ ਡਰ ਹੀ ਨਹੀਂ ।
ਸੀ ਮੈਨੂੰ ਖੋਣ ਦਾ , ਓਹਨੂੰ
ਕੀ ਅਫ਼ਸੋਸ ਹੋਣਾ ਮੇਰੇ ਨਾ
ਹੋਣ ਦਾ…..