ਬਾਲਪਨ ਤਾਂ ਕੀ ਜਵਾਨੀ ਵੀ ਗਈ,
ਤੂੰ ਗਿਆ ਤੇਰੀ ਨਿਸ਼ਾਨੀ ਵੀ ਗਈ
ਰਹਿ ਨਹੀਂ ਸਕਣਾ ਸਲਾਮਤ ਜਾਮ ਹੁਣ,
ਮੈਕਦੇ ‘ਚੋਂ ਮੇਜ਼ਬਾਨੀ ਵੀ ਗਈ
heart touching punjabi shayari in punjabi language
ਕੀ ਪਤਾ ਕਿਸ ਵਕਤ ਕਿੱਧਰੋਂ ਆ ਪਵੇ ਕੋਈ ਬਲਾ।
ਇਸ ਤਰ੍ਹਾਂ ਜੰਗਲ ਦੀ ਮੈਨੂੰ ਕਹਿ ਰਹੀ ਆਬੋ ਹਵਾ।
ਪੱਤਾ ਪੱਤਾ ਚੀਕਦੈ ਬਚ ਕੇ ਤੂੰ ਏਥੋਂ ਨਿਕਲ ਜਾਹ,
ਕੀ ਪਤਾ ਹੈ ਮੌਸਮਾਂ ਦਾ? ਮੌਸਮਾਂ ਦਾ ਕੀ ਪਤਾ।ਦਰਸ਼ਨ ਬੇਦੀ
ਖੌਫ਼ ਹੈ ਉਸ ਆਦਮੀ ਤੋਂ ਭੀੜ ਨੂੰ
ਜੋ ਖੜਾ ਹੈ ਦੂਰ ਤੇ ਚੁਪ ਚਾਪ ਹੈਅਮਰਦੀਪ ਸੰਧਾਵਾਲੀਆ
ਦੁੱਖੜਾ ਹਜ਼ੂਰ ਅੱਖੀਆਂ ਦਾ, ਸਾਰਾ ਕਸੂਰ ਅੱਖੀਆਂ ਦਾ।
ਚੜ੍ਹ ਕੇ ਕਦੀ ਨਾ ਲੱਥੇ ਫਿਰ ਐਸਾ ਸਰੂਰ ਅੱਖੀਆਂ ਦਾ।ਬਲਵਿੰਦਰ ਬਾਲਮ
ਪੈਰ ਵਿਚ ਕੰਡੇ ਦੀ ਪੀੜਾ ਲੈ ਕੇ ਤੁਰਨਾ ਹੈ ਕਠਿਨ
ਦਿਲ ‘ਚ ਕਿੰਜ ਸਦਮੇ ਲੁਕਾ ਉਮਰਾ ਬਿਤਾਇਆ ਕਰੋਗੇਡਾ. ਸੁਹਿੰਦਰ ਬੀਰ
ਕਿਤੇ ਦੀਵਾ ਜਗੇ ਚਾਨਣ ਮਿਲੇ ਤਾਂ ਲੈ ਲਿਆ ਕਰਨਾ।
ਕਿ ਮੇਰੇ ਵਾਂਗ ਨਾ ਹਰ ਕਿਰਨ ਪਰਖਣ ਲੱਗ ਪਿਆ ਕਰਨਾ।
ਮੇਰੇ ਮਹਿਰਮ ਇਹ ਅੱਥਰੂ ਵਸਤ ਨਹੀਂ ਹੁੰਦੇ ਨੁਮਾਇਸ਼ ਦੀ,
ਜੇ ਦੁਨੀਆ ਹੱਸਦੀ ਵੇਖੋਂ ਤੁਸੀਂ ਵੀ ਹੱਸਿਆ ਕਰਨਾ।ਤਰਲੋਕ ਜੱਜ
ਪੀ ਲਿਆ ਮੈਂ ਪੀ ਲਿਆ ਗ਼ਮ ਦਾ ਸਮੁੰਦਰ ਪੀ ਲਿਆ।
ਜੀ ਲਿਆ ਮੈਂ ਜੀ ਲਿਆ ਸਾਰੇ ਦਾ ਸਾਰਾ ਜੀ ਲਿਆ।
ਇਹ ਲੜਾਈ ਜ਼ਿੰਦਗੀ ਦੀ ਮੈਂ ਲੜਾਂਗੀ ਉਮਰ ਭਰ,
ਮੈਂ ਨਹੀਂ ਸੁਕਰਾਤ ਜਿਸ ਨੇ ਜ਼ਹਿਰ ਹੱਸ ਕੇ ਪੀ ਲਿਆ।ਕੁਲਜੀਤ ਕੌਰ ਗਜ਼ਲ
ਆਪਾਂ ਤੇ ਬਸ ਆਪਣੇ ਦੁਖ ਸੁਖ ਸਹਿਜ ਸੁਭਾਅ ਹਾਂ ਫੋਲ ਰਹੇ
ਕਿਉਂ ਪੌਣਾਂ ਵਿਚ ਹਲਚਲ ਹੋਵੇ ਕਿਉਂ ਸਿੰਘਾਸਨ ਡੋਲ ਰਹੇਜਸਵਿੰਦਰ
‘ਦਰਸ਼ਨ ਬੇਦੀ’ ਹੁਣ ਦੁਨੀਆ ਵਿੱਚ ਤੇਰੇ ਵਰਗੇ ਉਦਮੀ ਕਿੱਥੇ।
ਜੀਵਨ ਸੰਗ ਜੋ ਟੱਕਰ ਲੈਂਦੇ ਐਸੇ ਐਸੇ ਜ਼ੁਲਮੀ ਕਿੱਥੇ।
ਅੱਜ ਦੇ ਟੀ. ਵੀ. ਕਲਚਰ ਨੇ ਹੈ ਹਰ ਇਕ ਰਿਸ਼ਤਾ ਮਿੱਟੀ ਕੀਤਾ,
ਧੀਆਂ ਪੁੱਤ ਹੁਣ ਸ਼ਰਮੋਂ ਸੱਖਣੇ, ਹੁਣ ਉਹ ਬਾਬਲ ਧਰਮੀ ਕਿੱਥੇ।ਦਰਸ਼ਨ ਬੇਦੀ
ਉਮਰ ਭਰ ਇਕ ਦੂਸਰੇ ਦੀ ਬਾਂਹ ਫੜੀ ਤੁਰਦੇ ਰਹੇ
ਫਿਰ ਵੀ ਰਿਸ਼ਤਾ ਬਣ ਨਾ ਸਕਿਆ ਪਿਆਰ ਦਾ ਅਹਿਸਾਸ ਦਾਸਤੀਸ਼ ਗੁਲਾਟੀ
ਜਦ ਤੋਂ ਨਦੀਆਂ ਦਾ ਨਾਂ ਗੰਦੇ ਨਾਲੇ ਪੈਣ ਲੱਗਾ,
ਦਰਿਆ ਸੁੱਚੇ ਪਾਣੀ ਪੀਣ ਨੂੰ ਲੱਭਦੇ ਫਿਰਦੇ ਨੇ।ਧਰਮ ਕੰਮੇਆਣਾ
ਬੱਝੇ ਹੋਏ ਪਰ ਤੱਕ ਕੇ ਦਿਲ ਰੋ ਉੱਠਦਾ ਹੈ।
ਸੋਨੇ ਦੇ ਪਿੰਜਰੇ ਵਿੱਚ ਮੇਰਾ ਦਮ ਘੁਟਦਾ ਹੈ।ਅਜਾਇਬ ਕਮਲ