ਤੂੰ ਕੀ ਕਰੇਂਗਾ ‘[ਕੱਲ ਦੀਆਂ ਕਬਰਾਂ ਨੂੰ ਫੋਲ ਕੇ
ਤੇਰੀ ਦਨਾਈ ਹੈ ਕਿ ਤੂੰ ਹਾਜ਼ਰ ਦੀ ਬਾਤ ਪਾ
heart touching punjabi shayari in punjabi language
ਜਿਸਮਾਂ ਨੂੰ ਤਾਂ ਕੈਦ ਯੁੱਗਾਂ ਤੋਂ ਹੁੰਦੀ ਸੀ,
ਕੈਦੀ ਬਣਿਆ ਹਰ ਇਕ ਅੱਜ ਖ਼ਿਆਲ ਦਿਸੇ।ਇੰਦਰਜੀਤ ਹਸਨਪੁਰੀ
ਦੋਜ਼ਖ ਵੀ ਏਥੇ ਭੋਗੀਏ ਜੱਨਤ ਵੀ ਮਾਣੀਏ
ਇਹਨਾਂ ਦੀ ਹੋਂਦ ਦਾ ਨਹੀਂ ਕਿਧਰੇ ਨਿਸ਼ਾਨ ਹੋਰਅਜਾਇਬ ਚਿੱਤਰਕਾਰ
ਓਸ ਜੀਵਨ ਦੀ ਸਜ਼ਾ ਪੂਰੀ ਕਦੋਂ ਤੱਕ ਹੋਇਗੀ,
ਜੇਸ ਦਾ ਹਰ ਪਲ ਕਿਆਮਤ ਦੀ ਤਰ੍ਹਾਂ ਹੀ ਬੀਤਦਾ।ਰਾਜਿੰਦਰ ਸਿੰਘ ਜਾਲੀ
ਕਿੰਨਿਆਂ ਨੂੰ ਦਿੱਤੀ ਹੈ ਖੁਸ਼ੀ ਕਿੰਨਿਆਂ ਨੂੰ ਪੀੜ ਤੂੰ
ਸ਼ੀਸ਼ੇ ਦੇ ਸਾਹਵੇਂ ਹੋ ਜਰਾ ਐਸਾ ਸਵਾਲ ਰੱਖੀਂ
ਸੁੰਨ ਲੈ ਕੇ ਪੋਹ ਤੇ ਮਾਘ ਦੀ ਭੱਜੀ ਹੈ ਆਉਂਦੀ ਸ਼ਾਮ
ਚੰਦਨ ਜਿਹੀ ਗ਼ਜ਼ਲ ਦੀ ਤੂੰ . ਧੂਣੀ ਨੂੰ ਬਾਲ ਰੱਖੀਂਡਾ. ਗੁਰਮਿੰਦਰ ਕੌਰ ਸਿੱਧੂ
ਬੁਤਾਂ ਨੂੰ ਤੋੜਦੇ ਹਨ, ਪੱਥਰਾਂ ਨੂੰ ਪੂਜਦੇ ਨੇ
ਘਰ ਵਿਚ ਗੁਆ ਕੇ ਰੱਬ ਨੂੰ, ਜੰਗਲਾਂ ‘ਚੋਂ ਟੋਲਦੇ ਨੇਸਰਵਣ
ਸਾਹ ਹਵਾ ‘ਚੋਂ ਉਸ ਨੇ ਵੀ ਲੈਣਾ ਹੈ, ਇਹ ਵੀ ਭੁਲ ਕੇ, ਵੇਖੋ,
ਆਦਮੀ ਜ਼ਹਿਰਾਂ ਤੇ ਧੂੰਆਂ, ਰਾਤ-ਦਿਨ ਫੈਲਾ ਰਿਹਾ ਹੈ।ਰਣਜੀਤ ਸਿੰਘ ਧੂਰੀ
ਸੀਨੇ ਦੇ ਵਿਚ ਝੱਲਾ ਦਿਲ ਵੀ ਭੂੰਡਾਂ ਦੀ ਇਕ ਖੱਖਰ ਸੀ
ਵਾਜਾਂ ਦੇ ਇਸ ਸ਼ਹਿਰ ਦੇ ਅੰਦਰ ਹਰ ਮੂੰਹ ਲਾਊਡ ਸਪੀਕਰ ਸੀ
ਇਕ ਅੱਖ ਦੇ ਵਿਚ ਖੌਫ਼ ਇਲਾਹੀ, ਦੂਜੀ ਅੱਖ ਵਿਚ ਪੱਥਰ ਸੀ
ਰਬ ਜਾਣੇਂ ਉਹ ਕਿਉਂ ਨਾ ਸੜਿਆ, ਸੇਕ ਤਾਂ ਐਥੋਂ ਤੀਕਰ ਸੀਮਾਸਟਰ ਅਲਤਾਫ ਹੁਸੈਨ ਲਾਹੌਰ
ਦੁੱਖ ਨੂੰ ਸਹਿਣਾ, ਕੁਝ ਨਾ ਕਹਿਣਾ, ਬਹੁਤ ਪੁਰਾਣੀ ਬਾਤ ਹੈ
ਦੁੱਖ ਸਹਿਣਾ ਪਰ ਸਭ ਕੁਝ ਕਹਿਣਾ ਏਹੀ ਸ਼ੁਭ ਪ੍ਰਭਾਤ ਹੈ
ਦੁੱਖ ਨੂੰ ਗ਼ਜ਼ਲਾਂ ਵਿਚ ਰੋ ਦੇਣਾ ਇਹ ਸ਼ਬਦਾਂ ਦੀ ਰਾਤ ਹੈ
ਦੁਖ ਸੰਗ ਲੜ ਕੇ ਕਵਿਤਾ ਕਹਿਣਾ ਇਹ ਖ਼ੁਸ਼ੀਆਂ ਦੀ ਦਾਤ ਹੈਕੁਮਾਰ ਵਿਕਲ
ਪਰਤ ਨਾ ਜਾਵੇ ਸੁਗੰਧੀ ਆਣ ਕੇ ਤੇਰੇ ਦਰੋਂ
ਜ਼ਿੰਦਗੀ ਦੇ ਬਾਰ ਨੂੰ ਏਨਾ ਕੁ ਖੁਲ੍ਹਾ ਰਹਿਣ ਦੇਬੂਟਾ ਸਿੰਘ ਚੌਹਾਨ
ਮੈਂ ਦਰਦ ਕਹਾਣੀ ਰਾਤਾਂ ਦੀ ਮੈਨੂੰ ਕੋਈ ਸਵੇਰਾ ਕੀ ਜਾਣੇ
ਜੋ ਰਾਤ ਪਈ ਸੌਂ ਜਾਂਦਾ ਹੈ ਉਹ ਪੰਧ ਲੰਮੇਰਾ ਕੀ ਜਾਣੇਸੁਰਜੀਤ ਰਾਮਪੁਰੀ
ਜਦੋਂ ਰੁੱਖਾਂ ਦੇ ਪਰਛਾਵੇਂ ਲੰਮੇਰੇ ਹੋਣ ਲੱਗੇ ਸੀ,
ਘਰਾਂ ਦੀ ਲੋੜ ਵਿੱਚ ਸ਼ਾਮਿਲ ਥੁੜਾਂ ਬਣ ਠਣਦੀਆਂ ਤੱਕੀਆਂ।ਸਤੀਸ਼ ਗੁਲਾਟੀ