ਇਸ਼ਕ ਦੀ ਬਾਤ ਸੁਣਾਉਂਦੇ ਵੀ ਹਯਾ ਆਉਂਦੀ ਹੈ
ਹੁਸਨ ਦਾ ਜ਼ਿਕਰ ਚਲਾਉਂਦੇ ਵੀ ਹਯਾ ਆਉਂਦੀ ਹੈ
ਅੱਜ ਦੇ ਇਨਸਾਨ ਦਾ ਕਿਰਦਾਰ ਹੈ ਐਨਾ ਨੀਵਾਂ
ਅਜ ਤਾਂ ਇਨਸਾਨ ਕਹਾਉਂਦੇ ਵੀ ਹਾਯਾ ਆਉਂਦੀ ਹੈ
heart touching punjabi shayari in punjabi language
ਸੰਝ-ਸਵੇਰਾ ਖ਼ਬਰਾਂ ਛਪੀਆਂ ਅਖ਼ਬਾਰਾਂ ਵਿੱਚ ਭੋਗ ਦੀਆਂ,
ਕੰਮਾਂ ਤੋਂ ਨਾ ਮੁੜ ਕੇ ਆਏ ਗੱਭਰੂ ਪੋਤੇ ਬਾਬੇ ਦੇ।ਨੂਰ ਮੁਹੰਮਦ ਨੂਰ
ਸੂਹੇ ਗੁਲਾਬ ਸਜਰੇ ਉਲਫ਼ਤ ਦੇ ਭਾਲ਼ਦੇ ਸਾਂ
ਸੂਲ਼ਾਂ ਦੇ ਖੁਭੇ ਨਸ਼ਤਰ ਨਫ਼ਰਤ ਦੇ ਤੀਰ ਯਾਰੋ
ਪੈਰਾਂ ਦੇ ਹੇਠ ਮੈਨੂੰ ਜਿਹੜੇ ਲਿਤਾੜਦੇ ਨੇ
ਉਹਨਾਂ ਦੇ ਮੋਢਿਆਂ ‘ਤੇ ਜਾਊਂ ਅਮੀਰ ਯਾਰੋਜਸਵੰਤ ਸਿੰਘ ਕੈਲਵੀ
ਜ਼ਿੰਦਗੀ ਦੀ ਅੱਗ ਅੰਦਰ ਠਰਦਿਆਂ ਨੂੰ ਰਹਿਣ ਦੇ
ਮੌਤ ਦਾ ਸਾਮਾਨ ਇਹਨਾਂ ਕਰਦਿਆਂ ਨੂੰ ਰਹਿਣ ਦੇ
ਆਪਣੇ ਹੀ ਦਿਲ ‘ਚ ਖੰਜਰ ਖੋਭ ਕੇ ਬੈਠੇ ਨੇ ਜੋ
ਇਹਨਾਂ ਉੱਤੇ ਰੇਸ਼ਮਾਂ ਦੇ ਪਰਦਿਆਂ ਨੂੰ ਰਹਿਣ ਦੇਅਗਿਆਤ
ਵਿਛੜਨਾ ਚਹੁੰਦਾ ਹਾਂ ਮੈਂ ਤੇਰੇ ਤੋਂ ਹੁਣ
ਅਰਥ ਆਪਣੀ ਹੋਂਦ ਦੇ ਜਾਨਣ ਲਈਸੁਰਜੀਤ ਪਾਤਰ ‘
ਕੋਈ ਆਖੇ ਇਹ ਜਾ ਕੇ ਯਾਰ ਦੇ ਪਾਸ।
ਕਦੀ ਆ ਆਪਣੇ ਬੀਮਾਰ ਦੇ ਪਾਸ।
ਲਿਆਓ ਓਸ ਨੂੰ ਜਿਸ ਤਰ੍ਹਾਂ ਹੋਵੇ,
ਦਵਾ ਆਪਣੀ ਹੈ ਦਿਲਦਾਰ ਦੇ ਪਾਸ।ਮੌਲਾ ਬਖ਼ਸ਼ ਕੁਸ਼ਤਾ
ਆ ਵਿਖਾਵਾਂ ਤੈਨੂੰ ਸੀਨਾ ਚੀਰ ਕੇ
ਕਿੰਜ ਗ਼ਮਾਂ ਸੰਗ ਚੂਰ ਹਾਂ ਤੇਰੇ ਬਿਨਾਸੁਖਵਿੰਦਰ ਅੰਮ੍ਰਿਤ
ਆਦਮੀ ਦੀ ਜ਼ਿੰਦਗੀ ਦੀ ਕਰਦੀ ਅਗਵਾਈ ਗਜ਼ਲ।
ਚਕਲਿਆਂ ‘ਚੋਂ ਨਿਕਲ ਕੇ ਹੁਣ ਖੇਤਾਂ ਵਿੱਚ ਆਈ ਗਜ਼ਲ।ਸੁਲਤਾਨ ਭਾਰਤੀ
ਰਾਤ ਦੇ ਕਾਲੇ ਸਾਗਰ ਤਾਂ ਮੈਂ ਤਰ ਆਇਆ
ਦਿਨ ਦਾ ਗੋਡੇ ਗੋਡੇ ਨ੍ਹੇਰਾ ਡੋਬ ਗਿਆਸੀਮਾਂਪ
ਤੂੰ ਹੀ ਕਹਿ ਉਸ ਫ਼ਾਸਲੇ ਬਾਰੇ ਕਹਾਂ ਤਾਂ ਕੀ ਕਹਾਂ,
ਰੋਜ਼ ਜੋ ਘਟਦਾ ਰਿਹਾ ਤੇ ਰੋਜ਼ ਹੀ ਵੱਧਦਾ ਰਿਹਾ।ਸੁਖਦੇਵ ਸਿੰਘ ਗਰੇਵਾਲ
ਜਿਊਂਦੇ ਜੀਅ ਤੇ ਲੋਕਾ ਖਿੜਦੇ ਮੱਥੇ ਮਿਨੀਂ ਅਸਾਨੂੰ,
ਮਰ ਗਏ ਤੇ ਮੁੜ ਤੇਰੀ ਮਰਜ਼ੀ ਹੱਸੀਂ ਭਾਵੇਂ ਰੋਵੀਂ।ਆਸੀ ਖ਼ਾਨਪੁਰੀ (ਪਾਕਿਸਤਾਨ)
ਸਾਡਾ ਯਾਰ ਫਸ ਗਿਆ ਧਨ ਵਾਲਿਆਂ ਦੇ ਨਾਲ।
ਸਾਡਾ ਚਿਤ ਪਰਚਾਵੇ ਘਾਲੇ-ਮਾਲਿਆਂ ਦੇ ਨਾਲ।ਸਾਧੂ ਸਿੰਘ ਬੇਦਿਲ