ਮੈਂ ਆਪਣੀ ਸਹੇਲੀ ਨਾਲ ਟਰੇਨ ਵਿੱਚ ਸਫ਼ਰ ਕਰ ਰਹੀ ਸੀ। ਗੱਲਾਂ ਕਰ ਰਹੇ ਸੀ।
ਅਚਾਨਕ ਉਸ ਨੇ ਮੇਰੇ ਵੱਲ ਵੇਖ ਕਿਹਾ : ਕਾਸ਼ ; ਜੇ ਮੇਰੇ ਵਾਲ ਵੀ ਤੇਰੇ ਵਾਲਾ ਜਿਡੇ ਹੁੰਦੇ, ਮੈਨੂੰ ਬਹੁਤ ਵਧੀਆ ਲੱਗਦੇ ਨੇ ਲੰਬੇ ਵਾਲ।
ਮੈਂ ਹਲਕੀ ਜਿਹੀ ਹੱਸੀ ਤੇ ਪੁੱਛਿਆ : ਫੇਰ ਤੁਸੀ ਕੀ ਕਰਨਾ ਸੀ।
ਸਹੇਲੀ ਨੇ ਕਿਹਾ : ਫੇਰ ਮੈਂ ਖੁਸ਼ ਹੁੰਦੀ, ਬਾਜਾਰ ਜਾ ਕੇ ਵਾਲਾ ਨੂੰ ਕੱਟ ਕਰਵਾ ਕੇ, ਨਵੇਂ ਨਵੇਂ ਢੰਗ ਨਾਲ ਵਾਲ ਸੰਵਾਰਨਾ ਸੀ। ਕਦੇ ਕੋਈ ਤਰੀਕੇ ਨਾਲ ਵਾਲ ਵਹਾਉਦੀ ,ਕਦੇ ਕੋਈ ਤਰੀਕੇ ਨਾਲ।
ਮੈਂ ਕਿਹਾ ; ਇਸ ਲਈ ਤਾਂ ਰੱਬ ਨੇ ਤੁਹਾਨੂੰ ਲੰਮੇ ਵਾਲ ਨਹੀਂ ਦਿੱਤੇ। ਜਦ ਤੁਸੀ ਕਟਵਾਉਣੇ ਹੀ ਨੇ ਵਾਲ ਫੇਰ ਕੀ ਲੋੜ ਆ ਤੁਹਾਨੂੰ ਲੰਮੇ ਵਾਲਾ ਦੀ।
ਫਿਰ ਉਹ ਚੁਪ ਹੋ ਗਈ।
ਮੈਂ ਫੇਰ ਸੋਚਿਆ, ਮੈਂ ਅੱਜ ਤਕ ਕਦੇ ਵਾਲ ਕਟਵਾਉਣਾ ਤਾਂ ਦੂਰ, ਮੈਂ ਸੋਚਿਆ ਵੀ ਨੀਂ ਕਦੇ।
ਸੱਚ ਆ ਰੱਬ ਵੀ ਸਭ ਨੂੰ ਉਹਨਾਂ ਹੀ ਦਿੰਦਾ ਹੈ ਜਿਹੜਾ ਉਸ ਦੀ ਕਦਰ ਕਰ ਸਕਦਾ।
ਕੁਲਵਿੰਦਰ ਕੌਰ