ਪਹਿਲਾਂ ਨਾਮ ਗੁਰਾਂ ਦਾ ਲੈਂਦਾ,
ਹੋਰ ਪਿੱਛੋਂ ਕੰਮ ਕਰਦਾ।
ਡੇਰੇ ਮੈਂ ਤਾਂ ਸੰਤਾਂ ਦੇ,
ਰਿਹਾ ਗੁਰਮੁਖੀ ਪਦਾ।
ਜਿਹੜਾ ਫੁਲ ਵੇਲ ਨਾਲੋਂ ਟੁੱਟੇ,
ਮੁੜ ਕੇ ਵੇਲ ਨੀ ਚੜ੍ਹਦਾ।
ਨਾਉਂ ਲੈ ਕੇ ਗੁਰ ਪੀਰ ਦਾ
ਆ ਕੇ ਗਿੱਧੇ ਵਿੱਚ ਵੜਦਾ।
Giddha Boliyan
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿਡ ਸੁਣੀਦਾਰਾਣੀ।
ਘੁੰਡ ਦਾ ਏਥੇ ਕੰਮ ਕੀ ਗਿੱਧੇ ਵਿੱਚ,
ਏਥੇ ਤੇਰੇ ਹਾਣੀ।
ਜਾ ਘੁੰਡ ਕੱਢਦੀ ਬਹੁਤੀ ਸੋਹਣੀ,
ਜਾਂ ਘੁੰਡ ਕੱਢਦੀ ਕਾਣੀ।
ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ,
ਘੁੰਡ ’ਚੋਂ ਅੱਖ ਪਛਾਣੀ।
ਖੁੱਲ੍ਹ ਕੇ ਨੱਚ ਲੈ ਨੀ…..
ਬਣ ਜਾ ਗਿੱਧੇ ਦੀ ਰਾਣੀ।
ਛਮ ਛਮ ਛਮ ਛਮ ਪੈਣ ਫੁਹਾਰਾਂ,
ਮੌਸਮੀ ਰੰਗ ਨਿਆਰੇ।
ਆਉ ਕੁੜੀਉ ਗਿੱਧਾ ਪਾਈਏ,
ਸੌਣ ਸੈਨਤਾਂ ਮਾਰੇ।
ਫੇਰ ਕਦ ਨੱਚਣਾ ਨੀ…..
ਹੁਣ ਨੱਚਦੇ ਨੇ ਸਾਰੇ।
ਸੌਣ ਮਹੀਨਾ ਘਾਹ ਹੋ ਗਿਆ,
ਰਜੀਆਂ ਮੱਝਾਂ ਗਾਈਂ।
ਗਿੱਧਿਆ ਪਿੰਡ ਵੜ ਵੇ,
ਲਾਂਭ ਲਾਂਭ ਨਾ ਜਾਈਂ
ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ
ਖਾਂਦੀ ਦੁੱਧ ਮਲਾਈਆਂ।
ਤੁਰਦੀ ਦਾ ਲੱਕ ਖਾਵੇ ਝੂਟੇ,
ਪੈਰੀਂ ਝਾਂਜਰਾਂ ਪਾਈਆਂ।
ਗਿੱਧਿਆਂ ਵਿੱਚ ਨੱਚਦੀ ਫਿਰਾਂ,
ਦੇਵੇ ਰੂਪ ਦੁਹਾਈਆਂ।