ਝੱਖੜਾਂ ਦੀ ਰੁੱਤ ਅੰਦਰ ਦੀਵਿਆਂ ਦੀ ਸੁੱਖ ਮੰਗ
ਝੰਗੋ ਝੱਗ ਦਰਿਆ ਨੇ ਸਾਰੇ ਕਿਸ਼ਤੀਆਂ ਦੀ ਸੁੱਖ ਮੰਗ
ਜੰਗਲਾਂ ਨੂੰ ਰੌਂਧ ਕੇ ਖੁਸ਼ ਹੁੰਦੀ ਸੈਂ ਐ ਬਸਤੀਏ
ਆ ਰਹੇ ਜੰਗਲ ਤੂੰ ਉਠ ਕੇ ਬਸਤੀਆਂ ਦੀ ਸੁਖ ਮੰਗ
ghaint status
ਵੇਲੇ ਦਾ ਕੈਦੋਂ ਕੀ ਮੈਥੋਂ ਲੱਭਦਾ ਏ,
ਰੋਟੀ ਲੱਭਦੀ ਨਹੀਂ ਮੈਂ ਹੀਰ ਵਿਆਹੁਣੀ ਕੀ।ਗੁਲਾਮ ਰਸੂਲ ਆਜ਼ਾਦ (ਪਾਕਿਸਤਾਨ)
ਜ਼ਿੰਦਗੀ ਦੀ ਅੱਗ ਅੰਦਰ ਠਰਦਿਆਂ ਨੂੰ ਰਹਿਣ ਦੇ
ਮੌਤ ਦਾ ਸਾਮਾਨ ਇਹਨਾਂ ਕਰਦਿਆਂ ਨੂੰ ਰਹਿਣ ਦੇ
ਆਪਣੇ ਹੀ ਦਿਲ ‘ਚ ਖੰਜਰ ਖੋਭ ਕੇ ਬੈਠੇ ਨੇ ਜੋ
ਇਹਨਾਂ ਉੱਤੇ ਰੇਸ਼ਮਾਂ ਦੇ ਪਰਦਿਆਂ ਨੂੰ ਰਹਿਣ ਦੇਅਗਿਆਤ
ਕਲਪਨਾ ਤੇਰੀ ਸੂਰਤ ਦੀ ਹਮੇਸ਼ਾ ਖ਼ਾਬ ਨਾ ਬਣਦੀ,
ਤੁਸੀਂ ਆਏ ਨਾ ਘਰ ਮੇਰੇ ਤੁਹਾਡੀ ਯਾਦ ਹੀ ਆਈ।ਸੁਰਜੀਤ ਰਾਮਪੁਰੀ
ਵਿਛੜਨਾ ਚਹੁੰਦਾ ਹਾਂ ਮੈਂ ਤੇਰੇ ਤੋਂ ਹੁਣ
ਅਰਥ ਆਪਣੀ ਹੋਂਦ ਦੇ ਜਾਨਣ ਲਈਸੁਰਜੀਤ ਪਾਤਰ ‘
ਆ ਵਿਖਾਵਾਂ ਤੈਨੂੰ ਸੀਨਾ ਚੀਰ ਕੇ
ਕਿੰਜ ਗ਼ਮਾਂ ਸੰਗ ਚੂਰ ਹਾਂ ਤੇਰੇ ਬਿਨਾਸੁਖਵਿੰਦਰ ਅੰਮ੍ਰਿਤ
ਆਦਮੀ ਦੀ ਜ਼ਿੰਦਗੀ ਦੀ ਕਰਦੀ ਅਗਵਾਈ ਗਜ਼ਲ।
ਚਕਲਿਆਂ ‘ਚੋਂ ਨਿਕਲ ਕੇ ਹੁਣ ਖੇਤਾਂ ਵਿੱਚ ਆਈ ਗਜ਼ਲ।ਸੁਲਤਾਨ ਭਾਰਤੀ
ਰਾਤ ਦੇ ਕਾਲੇ ਸਾਗਰ ਤਾਂ ਮੈਂ ਤਰ ਆਇਆ
ਦਿਨ ਦਾ ਗੋਡੇ ਗੋਡੇ ਨ੍ਹੇਰਾ ਡੋਬ ਗਿਆਸੀਮਾਂਪ
ਤੂੰ ਹੀ ਕਹਿ ਉਸ ਫ਼ਾਸਲੇ ਬਾਰੇ ਕਹਾਂ ਤਾਂ ਕੀ ਕਹਾਂ,
ਰੋਜ਼ ਜੋ ਘਟਦਾ ਰਿਹਾ ਤੇ ਰੋਜ਼ ਹੀ ਵੱਧਦਾ ਰਿਹਾ।ਸੁਖਦੇਵ ਸਿੰਘ ਗਰੇਵਾਲ
ਦਿੱਤੇ ਨੇ ਜ਼ਾਮ ਰਾਤ ਨੇ ਜ਼ੁਲਫ਼ਾਂ ਖਿਲਾਰ ਕੇ
ਇਕ ਜ਼ਾਮ ਸਾਕੀਆ ਜ਼ਰਾ ਜ਼ੁਲਫ਼ਾਂ ਸੰਵਾਰ ਕੇਗੁਲਾਮ ਯਕੂਬ ਅਨਵਰ
ਜਿਊਂਦੇ ਜੀਅ ਤੇ ਲੋਕਾ ਖਿੜਦੇ ਮੱਥੇ ਮਿਨੀਂ ਅਸਾਨੂੰ,
ਮਰ ਗਏ ਤੇ ਮੁੜ ਤੇਰੀ ਮਰਜ਼ੀ ਹੱਸੀਂ ਭਾਵੇਂ ਰੋਵੀਂ।ਆਸੀ ਖ਼ਾਨਪੁਰੀ (ਪਾਕਿਸਤਾਨ)
ਜਦ ਉਹਦਾ ਕਿਧਰੇ ਨਾਂ ਆਵੇ ਤੂੰ ਤ੍ਰਭਕ ਜਿਹੀ ਕੁਝ ਜਾਨੀਂ ਏਂ
ਕੁਝ ਤੇਰਾ ਤੇ ਨਈਂ ਉਹ ਜੋਗੀ ਕਿਧਰੇ ਮੁਟਿਆਰੇ ਲੈ ਤੁਰਿਆਗੁਰਭਜਨ ਗਿੱਲ