ਕੁੱਝ ਰਿਸ਼ਤੇ ਕਿਰਾਏ ਦੇ ਘਰਾਂ ਵਰਗੇ ਹੁੰਦੇ ਨੇ ਜਿੰਨ੍ਹਾਂ ਮਰਜੀ ਦਿਲ ਲਗਾ ਕੇ ਸਜਾ ਲਓ ਕਦੀ ਵੀ ਆਪਣੇ ਨਹੀਂ ਬਣਦੇ
ghaint status
ਹੁਣ ਰਿਸ਼ਤਿਆਂ ਦੀ ਉਮਰ ਵੀ ਪੱਤਿਆਂ ਜਿੰਨੀ ਹੀ ਰਹਿ ਗਈ ਏ ਅੱਜ ਹਰੇ, ਕੱਲ੍ਹ ਨੂੰ ਪੀਲੇ ਤੇ ਪਰਸੋਂ ਨੂੰ ਸੁੱਕ ਜਾਣਗੇ।
ਚੰਗੇ ਇਨਸਾਨ ਬਣੋ ਪਰ ਮੂਰਖ ਲੋਕਾਂ ਸਾਹਮਣੇ ਖੁਦ ਨੂੰ ਸਹੀ ਸਾਬਤ ਕਰਨ ਵਿੱਚ ਆਪਣਾ ਸਮਾਂ ਨਾ ਗਵਾਉ
ਇਸ ਮਤਲਬੀ ਦੁਨੀਆਂ ਤੋਂ ਵਫਾ ਦੀ ਉਮੀਰ ਨਾ ਕਰੋ ਆਪਣਾ ਕੰਮ ਹੋ ਜਾਣ ਤੋਂ ਬਾਅਦ ਇਹ ਰੱਬ ਨੂੰ ਵੀ ਭੁੱਲ ਜਾਂਦੀ ਹੈ
ਭਰੋਸਾ ਉਸ ’ਤੇ ਕਰੋ ਜੋ ਤੁਹਾਡੀਆਂ ਤਿੰਨ ਗੱਲਾਂ ਜਾਣ ਸਕੇ, ਤੁਹਡੇ ਹਾਸੇ ਪਿੱਛੇ ਦਾ ਦਰਦ, ਗੁੱਸੇ ਪਿੱਛੇ ਪਿਆਰ ਤੇ ਤੁਹਾਡੇ ਚੁੱਪ ਰਹਿਣ ਦੀ ਵਜ੍ਹਾ।
ਅਸਲੀ ਖਿਡਾਰੀ ਉਹ ਨਹੀ ਹੁੰਦਾ ਜੋ ਹਰ ਵਾਰ ਜਿੱਤਦਾ ਹੈ, ਅਸਲੀ ਖਿਡਾਰੀ ਉਹ ਹੁੰਦਾ ਹੈ ਜੋ ਹਰ ਵਾਰ ਲੜਦਾ ਹੈ।
ਜ਼ਿੰਦਗੀ ਉਦੋ ਤੱਕ ਜੰਨਤ ਹੁੰਦੀ ਹੈ, ਜਦੋ ਤੱਕ ਮਾਂ-ਬਾਪ ਦਾ ਸਾਇਆ ਸਾਡੇ ਸਿਰ ’ਤੇ ਹੁੰਦਾ ਹੈ।
ਗਰੂਰ ਤਾਂ ਦੁਨੀਆਂ ਕਰੀ ਫਿਰਦੀ ਆ
ਅਸੀਂ ਤਾਂ ਅੱਜ ਵੀ ਨਰਮ ਸੁਭਾਅ ਦੇ ਆਂ
ਮੋਤੀਆਂ ਦੀ ਕੀਮਤ ਤਦ ਤਕ ਹੁੰਦੀ ਹੈ ਜਦ ਤਕ ਉਹ ਧਾਗੇ ’ਚ ਪਰੋਏ ਹੋਣ ਜੇ ਧਾਗਾ ਟੁੱਟ ਜਾਵੇ ਤਾਂ ਮੋਤੀ ਕਿੰਨੇ ਵੀ ਸੋਹਣੇ ਹੋਣ ਕਿਸੇ ਗਲ ਦਾ ਸਿੰਗਾਰ ਨਹੀਂ ਬਣ ਸਕਦੇ
ਗਰੀਬ ਨੂੰ ਹੱਸਦੇ ਹੋਏ ਦੇਖ ਕੇ ਦਿਲ ਨੂੰ ਯਕੀਨ ਹੋ ਗਿਆ ਕਿ ਖੁਸ਼ੀਆਂ ਦਾਸੰਬੰਧ ਕਦੇ ਵੀ ਪੈਸੇ ਨਾਲ ਨਹੀਂ ਹੁੰਦਾ