ਗ਼ੈਰ ਦੇ ਹੱਥਾਂ ’ਚ ਅਪਣਾ ਹੱਥ ਫੜਾ ਕੇ ਤੁਰ ਗਿਆ
ਬੇ-ਵਫ਼ਾ ਸੀਨੇ ਮਿਰੇ ਖੰਜ਼ਰ ਖੁਭਾ ਕੇ ਤੁਰ ਗਿਆ।
ਨਾਮ ਕੀ ਲੈਣਾ ਉਦਾ ਤੇ ਯਾਦ ਕੀ ਕਰਨਾ ਉਹਨੂੰ
ਔਖੇ ਵੇਲੇ ਯਾਰ ਜੋ ਪੱਲਾ ਛੁਡਾ ਕੇ ਤੁਰ ਗਿਆ
ਫੇਰ ਨਾ ਮੁੜਿਆ ਕਦੇ ਉਹ ਡਾਲਰਾਂ ਦੇ ਦੇਸ਼ ਤੋਂ
ਦਿਲ, ਜਿਗਰ, ਅਹਿਸਾਸ ’ਤੇ ਪੱਥਰ ਟਿਕਾ ਕੇ ਤੁਰ ਗਿਆ
ਕਦੇ ਹੱਸਾਂ ਕਦੇ ਰੋਵਾਂ, ਇਹ ਕੀ ਹੋ ਗਿਆ ਸ਼ੁਦਾ ਮੈਨੂੰ
ਜਿਊਂਦੀ ਹਾਂ ਜਾਂ ਮੋਈ ਹਾਂ, ਨਾ ਏਨਾ ਵੀ ਪਤਾ ਮੈਨੂੰ
ਕਦੇ ਮੈਂ ਸੋਚਿਆ ਨਾ ਸੀ ਕਿ ਦਿਨ ਇੰਜ ਦੇ ਵੀ ਆਵਣਗੇ
ਉਹ ਪਾਸਾ ਵੱਟ ਜਾਵਣਗੇ ਜੋ ਕਹਿੰਦੇ ਸੀ ਖ਼ੁਦਾ ਮੈਨੂੰ
ghaint status
ਕੱਲਾ ਤੇਰੇ ਕੋਲੋਂ ਹੀ ਨੀਂ
ਮਹਿਫ਼ਿਲਾਂ ਚ ਵੀ ਜਾਣੋ ਹੱਟ ਗਿਆ ਹਾਂ ਮੈਂ
ਕਿਉਂਕਿ ਤੇਰੇ ਨਾਲ ਕੀਤੀਆਂ ਗੱਲਾਂ
ਮੈਨੂੰ ਸਾਰੀ ਮਹਿਫ਼ਿਲ ਸੁਣਾਉਂਦੀ ਏ
ਡੁੱਲ੍ਹੇ ਖੂਨ ਦਾ ਲੇਖਾ-ਜੋਖਾ ਕੌਣ ਕਰੇਗਾ ਯਾਰੋ,
ਕਲਮਾਂ ਦੇ ਵੱਲ ਘੂਰ ਰਿਹਾ ਏ ਚੁੱਪ ਕੀਤਾ ਅਸਮਾਨ।ਗੁਰਭਜਨ ਗਿੱਲ
ਜ
ਦੋ ਤੇਰੇ ਸੀ ਤਾ ਸਾਡੇ ਤੋਂ ਚੰਗਾ
ਕੋਈ ਨੀ ਸੀ ਅੱਜ ਬੇਗਾਨੇ ਆ,
ਤਾ ਕਮੀਆ ਈ ਬਹੁਤ ਨੇ ਸਾਡੇ ਚ
ਤੇਰੇ ਇਨਕਾਰ ਨੇ ਵੀ ਆਖ਼ਰ ਨੂੰ ਇਕਰਾਰ ਹੋ ਹੀ ਜਾਣਾ
ਸਬਰ ਮੇਰੇ ਨਾਲ ਤੈਨੂੰ ਪਿਆਰ ਹੋ ਹੀ ਜਾਣਾ
ਤੇਰੇ ਇਸ਼ਕ ਦਾ ਤਾਂ ਅੰਦਾਜ਼ ਏਹੀ ਲਗਦੈ
ਤੈਥੋਂ ਕਦੇ ਨਾ ਕਦੇ ਪਿਆਰ ਦਾ ਇਜ਼ਹਾਰ ਹੋ ਹੀ ਜਾਣਾਡਾ. ਸ਼ਰਨਜੀਤ ਕੌਰ
ਜੇ ਪਿਆਰ ਦੇ ਰਾਹ ਚ ਪਾਉਣਾ ਤਾਂ
ਮੇਰੀ ਗੱਲ ਦਾ ਖਿਆਲ ਕਰੀਂ ਪਹਿਲਾਂ,
ਆਹ ਬਾਅਦ ਵਿੱਚ ਇੱਕ ਦੂਜੇ ਦੀਆਂ ਸਟੋਰੀਆਂ ਵੇਖਦੇ ਰਹੀਏ ਓਹ ਦਿਨ ਨੀਂ ਚਾਹੀਦੇ ਮੈਨੂੰ
ਜਿਸ ਹਾਲਾਤਾਂ ਚੋਂ ਅਸੀਂ ਗੁਜ਼ਰੇ
ਜੋ ਤੂੰ ਹੁੰਦਾ ਤਾਂ ਸ਼ਾਇਦ ਗੁਜ਼ਰ ਹੀ ਜਾਂਦਾ
ਇਸ ਸੰਸਾਰ ਵਿਚ, ਅਸੀਂ ਜਿਊਣ ਹੀ ਨਹੀਂ ਆਏ, ਮਰਨ ਵੀ ਆਏ ਹਾਂ।
ਨਰਿੰਦਰ ਸਿੰਘ ਕਪੂਰ
ਇਸ਼ਕ ਵਿਚ ਇਨਕਾਰ ਵੀ ਇਕਰਾਰ ਵਰਗਾ ਜਾਪਦੈ
ਹਰ ਗੁਨਾਹ ਹੀ ਇਕ ਫ਼ਨਕਾਰ ਵਰਗਾ ਜਾਪਦੈ
ਸਦੀਆਂ ਗੁਜ਼ਾਰੀਆਂ ਇਸ਼ਕ ਨੇ ਅੱਗ ਉੱਤੇ ਚੱਲ ਕੇ
ਤਾਹੀਏਂ ਤਾਂ ਆਸ਼ਕ ਹਰ ਸਮੇਂ ਗੁਲਜ਼ਾਰ ਵਰਗਾ ਜਾਪਦੈ
ਰੂਹ ਦੇ ਬਨੇਰਿਆਂ ਤੋਂ ਇਸ਼ਕ ‘ਵਾਜਾਂ ਮਾਰਦੈ
ਜਾਹ, ਉਹ ਤਾਂ ਪਿਆਰ ਦੇ ਇਜ਼ਹਾਰ ਵਰਗਾ ਜਾਪਦੈ
ਇਸ਼ਕ ਕੇਵਲ ਦਿਲ ਨਹੀਂ ਉਹ ਜਾਨ ਵੀ ਹੈ ਮੰਗਦਾ
ਯਾਰ ਦਾ ਖੰਜਰ ਵੀ ਫੁੱਲਾਂ ਦੇ ਹਾਰ ਵਰਗਾ ਜਾਪਦੈਡਾ. ਸ਼ਰਨਜੀਤ ਕੌਰ
ਜੇ ਜਵਾਕਾਂ ਨੂੰ ਫੋਨ,ਤੇ ਮਤਲਬੀਆਂ ਨੂੰ ਦਿਲ ਦਿਓਗੇ
ਤਾਂ ਉਹ ਗੇਮ ਹੀ ਖੇਡਣਗੇ
ਜੇ ਰੱਬ ਦਿੰਦਾ ਹੈ ਤਾਂ ਖੋਹ ਵੀ ਸਕਦਾ
ਜੋ ਹੱਸਦਾ ਹੈ ਉਹ ਰੋਅ ਵੀ ਸਕਦਾ
ਏਹ ਹੀ ਤਾਂ ਜ਼ਿੰਦਗੀ ਹੈ
ਜੋ ਸੋਚਿਆ ਨਹੀਂ ਹੋ ਵੀ ਸਕਦਾ
ਦਿਲ ਦੇ ਬਨੇਰਿਆਂ ‘ਤੇ ਦੀਵੇ ਜਗਾ ਕੇ ਤੁਰ ਗਏ
ਕਿੱਦਾਂ ਦੇ ਸੀ ਪ੍ਰਾਹੁਣੇ ਨ੍ਹੇਰੇ ਹੀ ਪਾ ਕੇ ਤੁਰ ਗਏ
ਸਾਡੀ ਉਹ ਝੋਲੀ ਪਾ ਗਏ ਕੁਝ ਸਿੱਪੀਆਂ ਤੇ ਘੋਗੇ
ਸਾਰੇ ਹੀ ਸੁੱਚੇ ਮੋਤੀ ਸਾਥੋਂ ਛੁਪਾ ਕੇ ਤੁਰ ਗਏ
ਫੁੱਲਾਂ ਦੀ ਸੇਜ ਉਤੇ ਜਿਨ੍ਹਾਂ ਨੂੰ ਰਾਤੀਂ ਰੱਖਿਆ
ਉਹ ਸੁਪਨੇ ਸਾਡੇ ਰਾਹੀਂ ਕੰਡੇ ਵਿਛਾ ਕੇ ਤੁਰ ਗਏ
ਹੱਸਾਂ ਤਾਂ ਰੋਣ ਨਿਕਲੇ, ਰੋਵਾਂ ਤਾਂ ਹਾਸਾ ਆਵੇ
ਇਹ ਰੋਗ ਕਿਸ ਤਰ੍ਹਾਂ ਦਾ ਸੱਜਣ ਲਗਾ ਕੇ ਤੁਰ ਗਏਮਿਸ ਦਿਲਜੋਤ