ਹੱਸਣਾ ਤਾਂ ਕੇਵਲ ਮੁੱਖ ਦਾ ਹੈ,
ਮਸਲਾ ਤਾਂ ਦਿਲ ਦੇ ਦੁੱਖ ਦਾ ਹੈ,
ghaint status
ਪਿਆਰ ਦਾ ਮੁੱਢਲਾ ਅਨੁਭਵ ਸਿਆਣਿਆਂ ਨੂੰ ਮੂਰਖ ਅਤੇ ਮੂਰਖਾਂ ਨੂੰ ਫਿਲਾਸਫਰ ਬਣਾਉਣ ਦਾ ਭੁਲੇਖਾ ਪਾਉਂਦਾ ਹੈ।
ਨਰਿੰਦਰ ਸਿੰਘ ਕਪੂਰ
ਮ੍ਰਿਗ ਤ੍ਰਿਸ਼ਨਾ ਕੇਵਲ ਮਿਰਗ ਦੀ ਮੌਤ ਨਹੀਂ ਕਰਦੀ
ਅੱਖੀਂ ਸੱਜਰੀ ਪਿਆਸ ਜਗਾ ਕਈ ਸੱਸੀਆਂ ਮਰੀਆਂ ਨੇਸੀਮਾਂਪ
ਧੁੱਪ ਕੋਸੀ ਲਹਿਰਾਂ ਚੁੰਮਦੀ
ਸਮੁੰਦਰ ਲਵੇ ਕਚੀਚ ਤੂੰ
ਚੁੰਮਿਆ ਮੇਰਾ ਮੱਥੜਾ ਮੈਂ
ਅੱਖੀਆਂ ਲਈਆਂ ਮੀਚ।
ਹੁਣ ਤਾਂ ਮੰਡੀ ‘ਚ ਇਹੀਓ ਚੱਲੇਗਾ,
ਖੋਟਾ ਸਿੱਕਾ ਸੰਭਾਲ ਕੇ ਰੱਖੀਂ,ਅਸਲਮ ਹਬੀਬ
ਮੁਹੱਬਤ ਦੇ ਸਬੂਤ ਨਾ ਮੰਗਿਆ ਕਰ
ਤੇਰੇ ਤੋਂ ਸਿਵਾ ਮੇਰੇ ਕੋਲ ਹੈ ਈ ਕੀ?
ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ
ਜ਼ਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇਬਾਬਾ ਨਜ਼ਮੀ
ਜਿਹੜਾ ਕਦੇ ਪਲ ਪਲ ਦੀ ਜੁਦਾਈ ਤੋਂ ਡਰਦਾ ਸੀ
ਉਹ ਐਸਾ ਗਿਆ ਜਿਹੜਾ ਮੁੜਕੇ ਆਇਆ ਸੀ।
ਬੁਜ਼ਦਿਲ ਨਾਲੋਂ ਫਿਰ ਵੀ ਚੰਗਾ ਭਾਵੇਂ ਹਰ ਕੇ ਮੁੜਿਆ ਵਾਂ
ਖੁਸ਼ ਆਂ ਅਪਣੀ ਹਿੰਮਤ ਉੱਤੇ ਕੁਝ ਤਾਂ ਕਰ ਕੇ ਮੁੜਿਆ ਵਾਂਬਾਬਾ ਨਜ਼ਮੀ
ਸੁਲਗਦਾ ਪੰਛੀ ਦੇ ਸੀਨੇ ਵਿੱਚ ਇਕਲਾਪਾ ਸੀ ਜੋ,
ਚੀਖ਼ ਬਣ ਕੇ ਰਾਤ ਦੇ ਸੀਨੇ ‘ਚ ਖੰਜਰ ਹੋ ਗਿਆ।ਸਵਰਨ ਚੰਦਨ
ਸਭ ਕੁਝ ਕਰਕੇ ਵੀ ਪੁਰਸ਼ ਹੈਰਾਨ ਹੁੰਦਾ ਹੈ ਕਿ ਆਖਰ ਇਸਤਰੀ ਚਾਹੁੰਦੀ ਕੀ ਹੈ ?
ਨਰਿੰਦਰ ਸਿੰਘ ਕਪੂਰ
ਚਾਹੇ ਕਿੰਨੇ ਹੀ ਮਜਬੂਤ ਕਿਉ ਨਾ ਹੋਣ ਦਿਲ,
ਸ਼ੀਸ਼ਾ ਤੇ ਵਾਅਦਾ ਆਖਿਰ ਟੁੱਟ ਹੀ ਜਾਂਦੇ ਨੇ