ਆਰੀ-ਆਰੀ-ਆਰੀ
ਬਾਹਮਣਾਂ ਦੀ ਬੰਤੋ ਦੀ
ਫੇਰ ਠੇਕੇਦਾਰ ਨਾਲ ਯਾਰੀ
ਅਧੀਏ ਦਾ ਮੁੱਲ ਪੁੱਛਦੀ
ਫੇਰ ਬੋਤਲ ਪੀ ਗਈ ਸਾਰੀ
ਪੀ ਕੇ ਗੁੱਟ ਹੋ ਗਈ
ਠਾਣੇਦਾਰ ਦੇ ਗੰਡਾਸੀ ਮਾਰੀ
ਦੇਖੀਂ ਧੀਏ ਮਰ ਨਾ ਜਾਈਂ
ਮੇਰੀ ਦੁੱਧ ਮੱਖਣਾਂ ਦੀ ਪਾਲੀ
ਦੇਖੀਂ ਧੀਏ ਮਰ ਨਾ ਜਾਈਂ
ਮੇਰੀ ਬੋਤੇ ਵਾਂਗੂੰ ਸ਼ਿੰਗਾਰੀ
ਸਾਹਿਬਾਂ ਮੂਨ ਬਣੀ
ਫੇਰ ਮਿਰਜ਼ਾ ਬਣਿਆ ਸ਼ਿਕਾਰੀ।
funny punjabi boliyan
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾੜਾ।
ਮਲਾਈ ਆਉਂਦੀ ਦੁੱਧ ਦੇ ਉੱਤੇ,
ਜੇ ਦੁੱਧ ਹੋਵੇ ਗਾਹੜਾ।
ਮਾਰ ਖੰਘੂਰਾ ਲੰਘੇ ਓਹੀ,
ਜੇ ਛਿੱਤਰਾਂ ਦਾ ਭਾੜਾ।
ਸਭ ਨੇ ਤੁਰ ਜਾਣੈ …..
ਕੀ ਤਕੜਾ ? ਕੀ ਮਾੜਾ?
ਆਰੀ-ਆਰੀ-ਆਰੀ
ਮੋਢੇ ਰਫਲ ਧਰੀ
ਫੇਰ ਸਿੰਨ੍ਹ ਕੇ ਪੱਟਾਂ ਵਿੱਚ ਮਾਰੀ
ਚੂੜੇ ਵਾਲੀ ਬਾਂਹ ਵੱਢ ਤੀ
ਗੁੱਤ ਵੱਢਤੀ ਬਘਿਆੜੀ ਵਾਲੀ
ਸੁਹਣੇ-ਸੁਹਣੇ ਪੈਰ ਵੱਢ ਤੇ
ਜੁੱਤੀ ਕੱਢਵੀਂ ਵਗਾਹ ਕੇ ਮਾਰੀ
ਸੋਹਣੇ-ਸੋਹਣੇ ਹੱਥ ਵੱਢ ਤੇ
ਜੀਹਦੇ ਨਾਲ ਕੱਢੇ ਫੁਲਕਾਰੀ
ਗਰਜਾ ਨਾ ਵੱਢ ਵੇ
ਹੌਲਦਾਰ ਦੀ ਨਾਰੀ।
ਤਾਵੇ-ਤਾਵੇ-ਤਾਵੇ
ਨਾਲ ਦਰਿਆਵਾਂ ਦੇ
ਕਾਹਨੂੰ ਬੰਨ੍ਹਦੀ ਛੱਪੜੀਏ ਦਾਅਵੇ
ਭਲਕੇ ਸੁੱਕਜੇਂਗੀ
ਤੇਰੀ ਕੱਲੀ ਦੀ ਪੇਸ਼ ਨਾ ਜਾਵੇ
ਤੂੜੀ ਵਾਲੇ ਅੱਗ ਲੱਗ ਗਈ
ਬੁੜ੍ਹਾ ਬੁੜ੍ਹੀ ਨੂੰ ਘੜੀਸੀ ਜਾਵੇ
ਮਿੱਡੀਆਂ ਨਾਸਾਂ ਤੇ
ਲੌਂਗ ਚਾਂਭੜਾਂ ਪਾਵੇ।
ਤਾਵੇ-ਤਾਵੇ-ਤਾਵੇ
ਛੜਿਆਂ ਦੀ ਮਾਂ ਮਰਗੀ
ਕੋਈ ਡਰਦੀ ਰੋਣ ਨਾ ਜਾਵੇ
ਛੜਿਆਂ ਦੇ ਦੋ ਚੱਕੀਆਂ
ਸੁੱਖ ਸੁੱਖਦੇ ਪੀਹਣ ਕੋਈ ਆਵੇ
ਛੜਿਓ ਸੁੱਖ ਸੁੱਖ ਲਓ
ਡਾਰ ਰੰਨਾਂ ਦੀ ਆਵੇ।
ਛੜਿਆਂ ਨੇ ਬੂਰੀ ਮੱਝ ਲਿਆਂਦੀ
ਕਿੱਲੇ ਲਈ ਸ਼ਿੰਗਾਰ
ਬਿੰਦੇ ਝੱਟੇ ਕੱਖ ਉਹਨੂੰ ਪਾਵਣ
ਘਰ ਵਿੱਚ ਹੈ ਨਾ ਨਾਰ
ਗਵਾਂਢਣੇ ਆ ਜਾ ਨੀ
ਕੱਢ ਜਾ ਛੜਿਆਂ ਦੀ ਧਾਰ |
ਸੁਣ ਨੀ ਕੁੜੀਏ ਕਾਂਟਿਆਂ ਵਾਲੀਏ
ਕੀ ਕਾਂਟਿਆਂ ਦਾ ਕਹਿਣਾ
ਨਾਲ ਛੜੇ ਦੇ ਕਰ ਲੈ ਪਿਆਰ ਤੂੰ
ਮੰਨ ਲੈ ਛੜੇ ਦਾ ਕਹਿਣਾ
ਪਰੀਏ ਰੂਪ ਦੀਏ
ਰੂਪ ਸਦਾ ਨੀ ਰਹਿਣਾ
ਜਾਂ
ਇਹਨਾਂ ਛੜਿਆਂ ਨੇ
ਬਾਰ-ਬਾਰ ਨੀ ਕਹਿਣਾ।
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕਿਆਰੀ।
ਕਹਿੰਦਾ ਦੱਸ ਸੁੰਦਰਾਂ,
ਤੇਰੀ ਕੈ ਮੁੰਡਿਆਂ ਨਾਲ ਯਾਰੀ।
ਕਹਿੰਦੀ ਨਾ ਪੁੱਛ ਵੇ,
ਪੱਟੀ ਜਾਊ ਸਰਦਾਰੀ।
ਟੁੱਟ ਪੈਣੇ ਵੈਲੀ ਨੇ…..,
ਪੱਟ ਤੇ ਗੰਡਾਸੀ ਮਾਰੀ।
ਤਾਰਾਂ-ਤਾਰਾਂ-ਤਾਰਾਂ
ਦੇਖ ਕੇ ਛੜਿਆਂ ਨੂੰ
ਕਿਉਂ ਸੜਦੀਆਂ ਮੁਟਿਆਰਾਂ
ਛੜਿਆਂ ਦੇ ਲੇਖ ਸੜਗੇ
ਨਾ ਭਾਲਿਆਂ ਮਿਲਦੀਆਂ ਨਾਰਾਂ
ਜਿਊਂਦੀ ਤੂੰ ਮਰਜੇ
ਕੱਢੀਆਂ ਛੜੇ ਨੂੰ ਗਾਲਾਂ।
ਛੜਾ ਛੜਾ ਕੀ ਲਾਈ ਏ ਰਕਾਨੇਂ
ਦੇਖ ਛੜੇ ਨਾਲ ਲਾ ਕੇ
ਪਹਿਲਾਂ ਛੜਾ ਤੇਰੇ ਭਾਂਡੇ ਮਾਂਜੂ
ਧੁਰ ਕੜਛੀ ਤੋਂ ਲਾ ਕੇ
ਫੇਰ ਛੜਾ ਤੇਰੀ ਕਰਦਾ ਸੇਵਾ
ਚਿੱਟੇ ਪਲੰਘ ਤੇ ਪਾ ਕੇ
ਹੁਣ ਕਿਉਂ ਮੁੱਕਰ ਗਈ
ਮਿੱਠੇ ਸੰਤਰੇ ਖਾ ਕੇ
ਜਾਂ
ਹੁਣ ਕਿਉਂ ਰੋਨੀ ਐਂ
ਅੜਬ ਛੜੇ ਨਾਲ ਲਾ ਕੇ।
ਪਿੰਡਾਂ ਵਿੱਚੋਂ ਪਿੰਡ ਛਾਂਟੀਏ
ਪਿੰਡ ਛਾਂਟੀਏ ‘ਮੋਗਾ’
‘ਮੋਗੇ ਦਾ ਇੱਕ ਸਾਧ ਸੁਣੀਂਦਾ
ਘਰ-ਘਰ ਉਹਦੀ ਸ਼ੋਭਾ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ
ਮਗਰੋਂ ਮਾਰਦਾ ਗੋਡਾ
ਇਹ ਗੱਲ ਯਾਦ ਰੱਖੀਂ
ਮੁੰਡਾ ਹੋਊਗਾ ਰੋਡਾ।
ਰੜਕੇ-ਰੜਕੇ-ਰੜਕੇ
ਰਾਹ ਪਟਿਆਲੇ ਦਾ
ਫੇਰ ਜੱਟ ਤੇ ਬਾਣੀਆਂ ਲੜ ਪਏ
ਬਾਣੀਏ ਦੀ ਧੋਤੀ ਖੁੱਲ੍ਹ ਗਈ
ਫੇਰ ਜੱਟ ਦਾ ਚਾਦਰਾ ਖੜਕੇ
ਬਿਨ ਮੁਕਲਾਈਆਂ ਤੇ
ਬਿਜਲੀ ਸਮਾਨੋਂ ਕੜਕੇ।