ਕਿੰਨਾ ਨਿੱਕਾ ਜਿਹਾ ਸ਼ਬਦ ਏ ਨਾ ਉਡੀਕ
ਪਰ ਕਰਦਿਆਂ ਉਮਰਾਂ ਬੀਤ ਜਾਂਦੀਆਂ ਨੇ
fb status punjabi
ਮਾਂ ਨਹੀਂ ਕਹਿੰਦੀ ਮੈਨੂੰ ਰੋਟੀ ਦੇ ਮਾਂ ਕਹਿੰਦੀ ਬੱਸ ਤੂੰ ਭੁੱਖਾ ਨਾ ਸੋ
ਮਾਂ ਨਹੀਂ ਕਹਿੰਦੀ ਮੇਰੇ ਹੰਝੂ ਪੂੰਝ ਮਾਂ ਕਹਿੰਦੀ ਬੱਸ ਤੂੰ ਨਾ ਰੋ
ਮਾਂ ਨਹੀਂ ਕਹਿੰਦੀ ਮੇਰੇ ਪੈਰੀਂ ਹੱਥ ਲਾ ਮਾਂ ਕਹਿੰਦੀ ਬੱਸ ਹਿੱਕ ਨਾਲ ਲਗ ਕੇ ਰਹਿ
ਮਾਂ ਨਹੀਂ ਕਹਿੰਦੀ ਮੈਨੂੰ ਮਹਾਨ ਕਹਿ ਮਾਂ ਕਹਿੰਦੀ ਬੱਸ ਮੈਨੂੰ ਮਾਂ ਕਹਿ
ਇੱਕ ਦੂਜੇ ਲਈ ਬਣੇ ਆਪਾਂ ਦੋਨੇਂ ਲਗਦੇ ਆਂ
ਨਾਲ ਖੜ੍ਹ ਕੇ ਤਾਂ ਦੇਖੀਂ ਕਿੰਨੇ ਸੋਹਣੇ ਲੱਗਦੇ ਆਂ
ਜੇ ਸੁਧਰਨਾਂ ਹੀ ਹੁੰਦਾਂ
ਤਾਂ ਵਿਗੜਦੇ ਹੀ ਕਾਹਤੋਂ
ਸਾਨੂੰ ਲੋੜ ਆ ਤੇਰੀ ਕੀ ਹੋਇਆ ਜੇ ਅਸੀਂ ਦੱਸਦੇ ਨੀਂ
ਸਹੁੰ ਰੱਬ ਦੀ ਤੇਰੇ ਬਿਨਾਂ ਤਾਂ ਅਸੀ ਕੱਖ ਦੇ ਨੀਂ
ਸਾਰੀ ਉਮਰ ਤੈਨੂੰ ਰੂਹ ‘ਚ ਵਸਾਉਣ ਦਾ ਸੋਚਿਆ ਆ
ਇਸੇ ਲਈ ਰੋਜ਼ ਤੈਨੂੰ ਥੋੜਾ ਥੋੜਾ ਚਾਹ ਨਾਲ ਪੀਣ ਦਾ ਸੋਚਿਆ ਆ
ਰੱਬ ਵੀ ਸੋਹਣਾ ਜੱਗ ਵੀ ਸੋਹਣਾ ਸੋਹਣਾ ਚੰਨ ਬਥੇਰਾ
ਪਰ ਸਾਰੇ ਸੋਹਣੇ ਇੱਕ ਪਾਸੇ ਮੇਰੀ ਮਾਂ ਤੋਂ ਸੋਹਣਾ ਕਿਹੜਾ
ਉਂਝ ਦਿਲ ਮੇਰਾ ਕਿਸੇ ਕੋਲੋਂ ਗੱਲ ਨਾਂ ਕਹਾਵੇ
ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ
ਮੇਰੀ ਕਿਸਮਤ ਨੂੰ ਪਰਖਣ ਦੀ ਕੋਸ਼ਿਸ਼ ਨਾਂ ਕਰੀਂ
ਪਹਿਲਾਂ ਵੀ ਕਈ ਤੂਫ਼ਾਨਾਂ ਦਾ ਰੁਖ਼ ਮੋੜ ਚੁੱਕਿਆਂ ਵਾਂ
ਮੈਨੂੰ ਭੁੱਲਦੇ ਨਾਂ ਉਹ ਸੁਨੱਖੇ ਜਿਹੇ ਪਲ
ਚਿਹਰਾ ਮੇਰਾ ਜਦ ਪਿਆਰ ਨਾਲ ਤੂੰ ਤੱਕਿਆ ਸੀ
ਹੋ ਕੇ ਦੁਨੀਆਂ ਦੇ ਸਿਲਸਿਲੇ ਤੋਂ ਪਰਾਂ ਜਿਹੇ
ਹੱਥ ਦਿਲ ਮੇਰੇ ਤੇ ਤੂੰ ਰੱਖਿਆ ਸੀ
ਤੁਸੀ ਕਰੋ ਯੋਗ
ਮੈਂ ਲਗਾਂਓਨੀਂ ਆਂ ਚਾਹ ਦਾ ਭੋਗ
ਮਗਰ ਭੱਜ-ਭੱਜ ਕਦਰ ਘਟਾ ਲਈ ਹੁਣ ਖੜ੍ਹ ਜਾਈਏ ਤਾਂ ਚੰਗਾ
ਜਿੱਦਾਂ ਅਸੀਂ ਜੀਅ ਰਹੇ ਹਾਂ ਮਰ ਜਾਈਏ ਤਾਂ ਚੰਗਾ