ਬੱਝੇ ਹੋਏ ਪਰ ਤੱਕ ਕੇ ਦਿਲ ਰੋ ਉੱਠਦਾ ਹੈ।
ਸੋਨੇ ਦੇ ਪਿੰਜਰੇ ਵਿੱਚ ਮੇਰਾ ਦਮ ਘੁਟਦਾ ਹੈ।
fb status punjabi
ਵੱਡੇ ਬੰਦਿਆਂ ਦੀਆਂ ਸਵੈਜੀਵਨੀਆਂ ਸੰਖੇਪ ਹੁੰਦੀਆਂ ਹਨ।
ਨਰਿੰਦਰ ਸਿੰਘ ਕਪੂਰ
ਬੁਝ ਗਈ ਹੱਥਾਂ ‘ਚ ਹੀ ਜਿਸਦੀ ਕਿਤਾਬ
ਕੀ ਕਰਨਗੇ ਚਮਕਦੇ ਉਸਦੇ ਖ਼ਿਤਾਬ
ਜਿਸ ਦੀਆਂ ਅੱਖਾਂ ‘ਚ ਕਾਲੇ ਖ਼ਾਬ ਹਨ
ਹੱਥ ਵਿਚਲਾ ਕੀ ਕਰਾਂ ਸੂਹਾ ਗੁਲਾਬਸੀਮਾਂਪ
ਇਸ ਤੋਂ ਬਿਹਤਰ ਹੈ ਕਿ ਤੇਰੇ ਹਿਜ਼ਰ ਵਿਚ ਘੁਲ ਘੁਲ ਮਰਾਂ,
ਸਾਕੀਆ ਤੂੰ ਜ਼ਹਿਰ ਦੇ ਦੇ ਮੈਅ ’ਚ ਮੈਨੂੰ ਘੋਲ ਕੇ।ਤਰਸੇਮ ਸਫ਼ਰੀ
ਸ਼ਹਿਰ ਹੈ ਤੇ ਸ਼ਹਿਰ ਵਿਚ ਹੈ ਵਾਕਫ਼ਾਂ ਦੀ ਭੀੜ, ਪਰ
ਤਨ ਦੇ ਨੇੜੇ ਬਹੁਤ ਦਿਲ ਦੇ ਕੋਲ ਦਾ ਕੋਈ ਨਹੀਂਖੁਸ਼ਵੰਤ ਕੰਵਲ
ਸੰਦਲੀ ਦਿਨ ਗੋਰੀਆਂ ਰਾਤਾਂ ਸਫ਼ਰ ਵਿੱਚ ਗਾਲ ਕੇ,
ਅਸਥੀਆਂ ਬਣ ਕੇ ਅਸੀਂ ਪਰਦੇਸ ਤੋਂ ਵਾਪਿਸ ਮੁੜੇ।ਸੁਰਿੰਦਰ ਸੋਹਲ
ਜੇ ਨੌਕਰੀ ਲਈ ਮੁਲਾਕਾਤ ਦੀ ਚਿਠੀ ਆ ਜਾਵੇ ਤਾਂ ਪੁਰਸ਼ ਸੋਚਦਾ ਹੈ ਕੀ ਕੀ ਕਹਾਂਗਾ, ਇਸਤਰੀ ਸੋਚਦੀ ਹੈ ਕੀ ਕੀ ਪਹਿਨਾਂਗੀ।
ਨਰਿੰਦਰ ਸਿੰਘ ਕਪੂਰ
ਕੀ ਪਤਾ ਉਸ ਨੂੰ ਹਵਾ ਸੀ ਕੀ ਸਿਖਾ ਕੇ ਲੈ ਗਈ
ਦੂਰ ਤਕ ਪਤਝੜ ਦੇ ਪੱਤੇ ਨੂੰ ਉਡਾ ਕੇ ਲੈ ਗਈਹਰਭਜਨ ਸਿੰਘ ਹੁੰਦਲ
ਦੋਸ਼ ਗਲੀ ਦੇ ਚਿੱਕੜ ਦਾ ਵੀ ਹੋਵੇਗਾ,
ਪੈਰ ਤੁਸੀਂ ਵੀ ਆਪਣਾ ਗ਼ਲਤ ਟਿਕਾਇਆ ਹੈ।
ਅਸੀਂ ਤਾਂ ਸਾਗਰ ਸਮਝ ਕੇ ਨੇੜੇ ਆਏ ਸਾਂ,
ਉਹ ਤਾਂ ਸਾਡੇ ਨਾਲੋਂ ਵੀ ਤਿਰਹਾਇਆ ਹੈ।ਜੀ. ਡੀ. ਚੌਧਰੀ
ਤੇਰਾ ਛੱਡ ਜਾਣਾ, ਮੇਰਾ ਟੁੱਟ ਜਾਣਾ ,
ਬੱਸ ਜਜਬਾਤਾਂ ਦਾ ਧੋਖਾ ਸੀ ……..
ਆਦਮੀ ਹਰ ਵਾਹ ਹੈ ਸਕਦਾ ਹੱਥ ਦੀ ਰੇਖਾ ਆਪਣੀ,
ਹੱਥ ‘ਚ ਸਭ ਦੇ ਡੋਰ ਹੈ ਇਸ ਜ਼ਿੰਦਗੀ ਦੇ ਵਕਤ ਦੀ।ਜਨਕ ਰਾਜ ਜਨਕ
ਨੀਂਦ ਖੋਹ ਰੱਖੀ ਹੈ ਓਦੀ ਯਾਦਾਂ ਨੇ……
ਸ਼ਿਕਾਇਤ ਓਹਦੀ ਦੂਰੀ ਦੀ ਕਰਾਂ
ਜਾਂ ਮੇਰੀ ਚਾਹਤ ਦੀ…