ਹਰ ਕੌਮ ਦਾ ਬਿਜਨਿਸ ਕਰਨ ਦਾ ਤਰੀਕਾ ਆਪਣਾ ਆਪਣਾ ਹੁੰਦਾ ਹੈ ਭਾਵੇਂ ਦੁਨੀਆਂ ਹੁਣ ਇਕ ਹੋ ਗਈ ਹੈ ਪਰ ਫੇਰ ਵੀ ਹਰ ਕੰਪਨੀ ਦੀ ਸਰਵਿਸ ਤੇ ਕੀਮਤਾਂ ਤੇ ਕੁਆਲਿਟੀ ਦਾ ਬਹੁਤ ਫਰਕ ਹੈ । ਭਾਰਤ ਵਿੱਚ ਮੈ ਦੇਖਿਆ ਕਿ ਤੁਸੀਂ ਇਕ ਵਾਰ ਕੋਈ ਸਮਾਨ ਖਰੀਦ ਲਉ ਫੇਰ ਮੋੜਨਾ ਬਹੁਤ ਔਖਾ ਤੇ ਜੇ ਕਿਤੇ ਤੁਹਾਨੂੰ ਉਹੀ ਚੀਜ਼ ਸਸਤੀ ਮਿਲਦੀ ਹੋਵੇ ਤਾਂ ਉਹ ਪੈਸੇ ਕਦੀ ਨਹੀਂ ਮੋੜਦੇ ।
ਜਪਾਨੀਆਂ ਦਾ ਜਰਮਨੀ ਦੇ ਤੇ ਹੋਰ ਕਈ ਦੇਸ਼ਾਂ ਦਾ ਸਮਾਨ ਬੜਾ ਕੁਆਲਿਟੀ ਵਾਲਾ ਤੇ ਚੀਨੇ ਬੜਾ ਸਸਤਾ ਸਮਾਨ ਵੇਚਦੇ ਹਨ ਪਰ ਕੁਆਲਿਟੀ ਦਾ ਰੱਬ ਹੀ ਰਾਖਾ ਤੇ ਚੀਨੇ ਦੀ ਦੁਕਾਨ ਤੇ ਤੁਸੀ ਇਕ ਵੀ ਪੈਸਾ ਨਹੀ ਘਟਾ ਸਕਦੇ । ਸਾਰੇ ਹੀ ਆਪੋ ਆਪਣੀ ਥਾਂ ਸਹੀ ਨੈ ਪਰ
ਵਾਰੇ ਵਾਰੇ ਜਾਈਏ ਅੰਗਰੇਜ ਲੋਕਾਂ ਦੇ । ਇਨਾ ਵਰਗੀ ਇਮਾਨਦਾਰੀ ਤੇ ਸਰਵਿਸ ਹੋਰ ਕਿਸੇ ਕੌਮ ਵਿਚ ਨਹੀ ਮਿਲਦੀ । ਤੁਸੀ ਕਿਸੇ ਸਟੋਰ ਤੋ ਚੀਜ ਲੈ ਲਈ ਹੈ ਤਾਂ ਤੀਹ ਦਿਨ ਵਿਚ ਮੋੜ ਸਕਦੇ ਹੋ । 30 ਦਿਨ ਵਿਚ ਕਿਤੇ ਹੋਰ ਸਸਤੀ ਮਿਲ ਜਾਵੇ ਉਹਦਾ ਫਰਕ ਮੋੜ ਦਿੰਦੇ ਹਨ । ਮੈ ਸੈਕੜੇ ਵਾਰ ਇਹੋ ਜਿਹਾ ਦੇਖਿਆ ਹੀ ਨਹੀ ਮੇਰਾ ਵਾਹ ਪਿਆ ਹੈ । ਮੈ ਸਮੇ ਸਮੇ ਜਰੂਰ ਸਾਂਝਾ ਕਰਾਂਗਾ ।
ਦੋ ਕੁ ਸਾਲ ਹੋਏ ਮੈ ਇਕ ਮਸ਼ੀਨ ਲਈ ਸੀ ਜਿਸ ਦੀ ਵਰੰਟੀ 5 ਸਾਲ ਦੀ ਹੈ ਤੇ ਮਸ਼ੀਨ ਠੀਕ ਨਹੀ ਸੀ ਚੱਲ ਰਹੀ ਮੈ ਕੰਪਨੀ ਨੂੰ ਫੋਨ ਕੀਤਾ ਤੇ ਉਨਾ ਨੇ ਮਸ਼ੀਨ ਲਿਆਉਣ ਲਈ ਕਿਹਾ ਜਦੋ ਮੈ ਉਥੇ ਗਿਆ ਤਾਂ ਸੇਲਜਮੈਨ ਸ਼ਾਇਦ ਆਪਣਾ ਹੀ ਮੁੰਡਾ ਸੀ ਪਰ ਕੰਪਨੀ ਅੰਗਰੇਜਾਂ ਦੀ ਹੈ ਓਹਦਾ ਵੀ ਕਸੂਰ ਨਈਂ ਬੰਦਾ ਜਿਸ ਮੁਲਕ ਦਾ ਜੰਮਿਆ ਪਲਿਆ ਓਹਦੀ ਆਬੋ ਹਵਾ ਦਾ ਅਸਰ ਨਾਲ ਈ ਲੈ ਆਉਂਦਾ ਜੋ ਹੌਲੀ-ਹੌਲੀ ਜਾਂਦਾ । ਉਹਨੇ ਮਸ਼ੀਨ ਵਿਚ ਕੁਝ ਅਦਲਾ ਬਦਲੀ ਕੀਤੀ ਤੇ ਮੈਨੂੰ ਉਹ ਮੁੰਡਾ ਕਹਿੰਦਾ ਕਿ ਅਜ ਚਲਾ ਕੇ ਦੇਖੀਂ ਜੇ ਨਾ ਠੀਕ ਲੱਗੇ ਤਾਂ ਮੈਨੂੰ ਇਸ ਨੰਬਰ ਤੇ ਫੋਨ ਕਰ ਲਈਂ ਮੈ online ਹੀ ਉਹਦੀ Adjustment ਕਰ ਸਕਦਾਂ । ਕੁਦਰਤੀ ਮਸ਼ੀਨ ਸਹੀ ਨਹੀਂ ਚੱਲੀ ਤੇ ਉਹਦੇ ਵਿਚ ਥੋੜੀ ਤਬਦੀਲੀ ਕਰਨੀ ਸੀ ਤੇ ਮੈ ਉਹਨੂੰ ਫੋਨ ਕੀਤਾ ਤੇ ਉਹਨੇ ਚੁਕਿਆ ਨਹੀ ਮੈ ਸੈਕਟਰੀ ਕੋਲ ਮੈਸਿਜ ਛੱਡ ਦਿਤਾ । ਉਹ ਕਹਿੰਦੀ ਉਹ ਛੇਤੀ ਹੀ ਫੋਨ ਕਰੂ । ਉਹਨੇ ਮੈਨੂੰ 6 ਦਿਨ ਬਾਅਦ ਫੋਨ ਕੀਤਾ ਤੇ ਮੈ ਕਾਫੀ ਅਪਸੈਟ ਸੀ ਕਿ ਇਹ ਕਿਹੋ ਜਹੀ ਸਰਵਿਸ ਹੈ ? ਪੰਜਾਬੀ ਮੁੰਡਾ ਸੇਲਜਮੈਨ ਹੈ ਤੇ ਉਹ ਝੂਠ ਮਾਰਨ ਲਗ ਪਿਆ ਕਿ ਮੈਨੂੰ ਮੈਸਿਜ ਨਹੀ ਮਿਲਿਆ । ਮੈ ਉਹਨੂੰ ਕਿਹਾ ਕਿ ਤੇਰੀ ਸੈਕਟਰੀ ਕੁੜੀ ਕਹਿੰਦੀ ਹੈ ਕਿ ਮੈ ਉਹਨੂੰ ਮੈਸਿਜ ਦੇ ਦਿਤਾ ਸੀ ਫੇਰ ਕਹਿੰਦਾ ਕਿ ਮੈ ਬਿਜੀ ਹੋ ਗਿਆ ਮੈ ਪੁਛਿਆ ਕਿ ਤੇਰੇ ਕੋਲ 6 ਦਿਨਾਂ ਵਿੱਚ ਪੰਜ ਮਿੰਟ ਵੀ ਨਹੀ ਸੀ ਫੋਨ ਕਰਨ ਲਈ ? ਗੱਲ ਮੈਨੇਜਰ ਕੋਲ ਪਹੁੰਚ ਗਈ । ਮੈਨੇਜਰ ਨੇ ਮੈਨੂੰ ਸਟੋਰ ਆਉਣ ਲਈ ਕਿਹਾ ਤੇ ਜਦੋ ਮੈ ਉਹਨੂੰ ਮਿਲਿਆ ਤੇ ਉਹਨੇ ਪੰਜ ਵਾਰ ਮਾਫੀ ਮੰਗੀ ਤੇ ਮੈਨੂੰ 150$ ਦਾ ਕਰੈਡਿਟ ਦਿਤਾ
ਫੇਰ ਉਹਨੇ ਮਸ਼ੀਨ ਨੂੰ ਠੀਕ ਵੀ ਕਰ ਦਿੱਤਾ ਤੇ ਮੈਨੂੰ ਕਹਿੰਦਾ ਕਿ ਮੈ ਤੇਰੇ ਲਈ ਨਵੀਂ ਮਸ਼ੀਨ ਆਰਡਰ ਕਰ ਦਿੱਤੀ ਹੈ ਜੋ ਦੋ ਕੁ ਹਫ਼ਤੇ ਤੱਕ ਆ ਜਾਊ । ਜਦੋਂ ਆ ਗਈ ਮੈ ਤੈਨੂੰ Email ਵੀ ਕਰੂੰ ਤੇ ਫ਼ੋਨ ਵੀ ਕਰ ਦਊਂ ਤੂੰ ਪੁਰਾਣੀ ਦੇ ਕੇ ਨਵੀਂ ਲੈ ਜਾਈਂ । ਉਹਨੇ ਮਸ਼ੀਨ ਵੱਟੇ ਨਵੀਂ ਮਸ਼ੀਨ ਵੀ ਦਿੱਤੀ ਤੇ ਜੋ ਮੈ ਥੋੜਾ ਅਪਸੈਟ ਸੀ ਕਿ ਉਨਾਂ ਨੇ ਵਾਪਸ ਫ਼ੋਨ ਨਹੀਂ ਕੀਤਾ ਉਹਦਾ ਮੈਨੂੰ 150$ ਕਰੈਡਿਟ ਤੇ ਪੰਜ ਵਾਰੀ ਜੋ ਮਾਫ਼ੀ ਮੰਗੀ ਮੈ ਸੋਚਦਾਂ ਇਹ ਸਿਫ਼ਤ ਤੇ ਗੁਣ ਸਿਰਫ ਅੰਗਰੇਜ਼ ਲੋਕਾਂ ਦੇ ਹਿੱਸੇ ਆਇਆ । ਕੋਈ ਮੈਨੂੰ ਲੱਖ ਗਲਤ ਕਹੇ ਪਰ ਇਹ ਹਕੀਕਤ ਹੱਡੀਂ ਹੰਢਾਈ ਹੋਈ ਹੈ ਇਕ ਵਾਰ ਨਹੀਂ ਬਹੁਤ ਵਾਰੀ ।