ਮੁਸਕਰਾਉਣ ਦੀ ਆਦਤ ਹੈ ਸੱਜਣਾਂ
ਉਦਾਸੀਆਂ ਦੇ ਮੂੰਹ ਨੀਂ ਲਗਦੇ ਅਸੀਂ
emotional status in punjabi
ਸਿਰ ਉਠਾ ਕੇ ਜੀਣ ਦਾ ਵੱਲ ਸਿੱਖ ਲੈ,
ਇਸ ਤਰ੍ਹਾਂ ਘੁਟ-ਘੁਟ ਕੇ ਮਰਨਾ ਛੱਡ ਦੇ।ਭੁਪਿੰਦਰ ਸੰਧੂ
ਕੋਈ ਤਬੀਤ ਇਹੋ ਜਿਹਾ ਦਿਓ ਕਿ ਮੈਂ ਚਾਲਾਂਕ ਹੋ ਜਾਵਾਂ
ਕਿ ਬਹੁਤ ਤਕਲੀਫ਼ ਦਿੰਦੀ ਹੈ ਮੈਨੂੰ ਸਾਦਗੀ ਮੇਰੀ
ਮੋਹ, ਮੁਹੱਬਤ, ਪਿਆਰ ਦੇ ਹੁਣ ਅਰਥ ਸਮਝਾਈਏ ਕਿਵੇਂ,
ਤਨ-ਬਦਨ ਤੱਕਦੈ, ਕੋਈ ਪੜ੍ਹਦਾ ਨਹੀਂ ਦਿਲ ਦੀ ਕਿਤਾਬ।ਕੈਲਾਸ਼ ਅਮਲੋਹੀ
ਤਿਣਕਾ ਤਿਣਕਾ ਚੁੱਗ ਕੇ ਖੁਦ ਨੂੰ ਬਣਾਇਆ ਏ ਮੈਂ
ਮੈਨੂੰ ਇਹ ਨਾਂ ਕਿਹੋ ਬਹੁਤ ਮਿਲਣਗੇ ਤੇਰੇ ਵਰਗੇ
ਕਿਸ ਹੰਢਾਇਆ ਪਿਆਰ ਧੋਖਾ ਸੱਚ ਦਾ
ਸੌਦੇ ਤਨ ਦੇ ਰੋਜ਼ ਕਰਨ ਮਜਬੂਰੀਆਂਪ੍ਰਭਜੋਤ ਕੌਰ
ਸਾਡੇ ਨਾਲ ਮਿਲਣਾ ਏ ਤਾਂ ਗਹਿਰਾਈ ਵਿੱਚ ਆਓ
ਲਾਜਵਾਬ ਮੋਤੀ ਕਿਨਾਰਿਆਂ ਤੇ ਨਹੀਂ ਮਿਲ਼ਿਆ ਕਰਦੇ
ਰੰਬੇ, ਕੁਹਾੜੇ, ਦਾਤੀਆਂ, ਕਹੀਆਂ ਤਾਂ ਸਾਂਭਦੇ,
ਜੇ ਸਾਂਝ ਚੋਰਾਂ ਨਾਲ ਹੀ ਪਾਉਣੀ ਸੀ ਮਾਲੀਆਂ।ਸਰਬਜੀਤ ਸਿੰਘ ਸੰਧੂ
ਸ਼ਿਕਾਇਤਾਂ ਦੀ ਥਾਂ ਜਦੋਂ ਰਿਸ਼ਤਿਆਂ ਚ ਖਾਮੋਸ਼ੀ ਆ ਜਾਂਦੀ ਹੈ
ਫਿਰ ਓਥੇ ਗੱਲ ਪਹਿਲਾਂ ਵਰਗੀ ਕਿੱਥੇ ਰਹਿੰਦੀ ਹੈ
ਨੇੜਤਾ ਗੱਲ ਦੀ ਵਧਾਈ ਹੈ ਬੇਸ਼ੱਕ ਮੋਬਾਇਲ ਨੇ,
ਪਰ ਦਿਲਾਂ ਤੋਂ ਵੀ ਦਿਲਾਂ ਦਾ ਵਧ ਗਿਆ ਹੈ ਫ਼ਾਸਲਾ।ਆਰ. ਬੀ. ਸੋਹਲ
ਭਰ ਦੁਪਹਿਰੇ ਸੇਕ ਸੀ ਇਕ ਸੁਲਘਦਾ
ਢਲ ਗਈਆਂ, ਸ਼ਾਮਾਂ ਹਨੇਰਾ ਪੈ ਗਿਆ
ਚੰਨ ਨੇ ਰਿਸ਼ਮਾਂ ਧਰਤ ਤੋਂ ਚੁੱਕੀਆਂ
ਨੀਲ ਸਾਗਰ ਸਿਸਕਦਾ ਹੀ ਰਹਿ ਗਿਆਪ੍ਰਭਜੋਤ ਕੌਰ
ਮਨ ਵਰਗਾ ਭਿਖਾਰੀ
ਦੁਨੀਆਂ ਵਿੱਚ ਕਿਤੇ ਨਹੀਂ ਮਿਲੇਗਾ