ਮੈਂ ਦਰਦ ਕਹਾਣੀ ਰਾਤਾਂ ਦੀ ਮੈਨੂੰ ਕੋਈ ਸਵੇਰਾ ਕੀ ਜਾਣੇ
ਜੋ ਰਾਤ ਪਈ ਸੌਂ ਜਾਂਦਾ ਹੈ ਉਹ ਪੰਧ ਲੰਮੇਰਾ ਕੀ ਜਾਣੇ
emotional status in punjabi
ਹੱਕ ਦਾ ਹੋਕਾ ਦੇ ਕੇ ਅੜਿਆ,
ਤੂੰ ਸੁੱਤਾ ਇਨਸਾਨ ਜਗਾ ਦੇ।
ਇਨਸਾਨਾਂ ਨੂੰ ਕਰ ਕੇ ‘ਕੱਠਾ,
ਅੱਜ ਬੋਲਾ ਭਗਵਾਨ ਜਗਾ ਦੇ।ਗੁਰਮੇਲ ਗਿੱਲ
ਬਦੀ ਦੀਆਂ ਸ਼ਕਤੀਆਂ ਨੂੰ ਜੋ ਸਲਾਮ ਕਰਦੀ ਰਹੀ
ਤੇਰੇ ਸ਼ਹਿਰ ਦੀ ਹਵਾ ਸਾਨੂੰ ਬਦਨਾਮ ਕਰਦੀ ਰਹੀ
ਜਾਲ ਉਣਦੀ ਰਹੀ ਭੋਲੇ ਪੰਛੀਆਂ ਵਾਸਤੇ ਚੰਦਰੀ
ਹੁਸੀਨ ਖ਼ਾਬਾਂ ਨੂੰ ਕੁਲਹਿਣੀ ਕਤਲੇਆਮ ਕਰਦੀ ਰਹੀਗਿਆਨੀ ਮਲਕੀਅਤ ਸਿੰਘ ਬਰਾੜ
ਬੰਦਾ ਬੰਦਿਆਂ ਨਾਲ ਹੀ ਹੈ ਵੱਡਾ ਬਣਦਾ
ਮਿਰਜ਼ੇ ਵਾਂਗੂੰ ਕਰਦਾ ਜੋ, ਉਸ ਵਾਂਗੂੰ ਮਰਦਾ
ਤੀਰਾਂ ਦੇ ਹੰਕਾਰ ਦਾ ਇਕ ਫ਼ਲਸਫ਼ਾ ਮਰਿਆ
ਬਾਝ ਭਰਾਵਾਂ ਡੁੱਬਿਆ ਮਿਰਜ਼ਾ ਨਾ ਤਰਿਆਡਾ. ਸੁਰਿੰਦਰ ਸ਼ਾਂਤ
ਨੇਰ੍ਹਿਆਂ ਤੋਂ ਰੌਸ਼ਨੀ ਤੱਕ ਇਹ ਸਫ਼ਰ ਜਾਰੀ ਰਹੇ।
ਚਾਲ ਵਿੱਚ ਮਸਤੀ ਵੀ ਹੋਵੇ ਪਰ ਖ਼ਬਰ ਸਾਰੀ ਰਹੇ।ਰਾਮ ਲਾਲ ਪ੍ਰੇਮੀ
ਕਿਉਂ ਅੱਜ ਮਾਣੀ ਚੁੱਪ ਦੇ ਵਿੱਚ ਮੁੜ ਚੇਤੇ ਆਈ ਸੀ,
ਜਿਸ ਪਾਗਲ ਮੂੰਹ-ਜ਼ੋਰ ਹਨੇਰੀ ਨੂੰ ਭੁੱਲ ਚੁੱਕਾ ਸਾਂ।ਰਸ਼ੀਦ ਅੱਬਾਸ
ਮੈਂ ਕਦ ਕਹਿਨਾਂ ਇਨਸਾਫ਼ ਨਾ ਮੰਗ
ਜਾਂ ਇਹ ਕਿ ਹੱਕ ਲਈ ਛੇੜ ਨਾ ਜੰਗ
ਪਰ ਦੁਸ਼ਮਣ ਦੀ ਪਹਿਚਾਣ ਤਾਂ ਕਰ,
ਐਵੇਂ ਨਾ ਕੱਟ ਆਪਣੇ ਹੀ ਅੰਗਸੁਰਜੀਤ ਪਾਤਰ
ਕੌਣ ਜਾਣੇ, ਕੌਣ ਬੁੱਝੇ , ਕਿਸ ਨੂੰ ਸੀ ਐਨਾ ਪਤਾ,
ਹੌਲੀ-ਹੌਲੀ ਰਾਹਾਂ ਨੇ ਹੀ ਨਿਗਲ ਜਾਣੈ ਕਾਫ਼ਲਾ।ਲਖਵਿੰਦਰ ਸਿੰਘ ਜੌਹਲ
ਜਿਹੜਾ ਛਿਣ ਲੰਘ ਜਾਂਦੈ ਉਹ ਕਦੇ ਆਪਣਾ ਨਹੀਂ ਹੁੰਦਾ
ਕਿ ਉਡਦੇ ਪੰਛੀਆਂ ਦਾ ਧਰਤ ਤੇ ਸਾਇਆ ਨਹੀਂ ਹੁੰਦਾ
ਹਵਾ ਦੀ ਸਰਸਰਾਹਟ ਕਦ ਰੁਕੀ ਹੈ ਇਕ ਬਿੰਦੁ ਤੇ
ਮਹਿਕ ਤੇ ਰੰਗ ਉੱਤੇ ਵਕਤ ਦਾ ਪਹਿਰਾ ਨਹੀਂ ਹੁੰਦਾਕੰਵਰ ਚੌਹਾਨ
ਲੰਮੀ ਔੜ ਉਦਾਸੀ ਪਤਝੜ ਠੱਕਾ ਤੇ ਕੋਰਾ ਵੀ ਹੈ
ਇਸ ਮੌਸਮ ਵਿਚ ਸੂਲੀ ਚੜ੍ਹਿਆ ਇਕ ਸੂਰਜ ਮੇਰਾ ਵੀ ਹੈ
ਤੀਹਵੇਂ ਸਾਲ ਤੋਂ ਪਿਛੋਂ ਮੈਨੂੰ ਲਗਦਾ ਹੈ ਇਕਤਾਲੀਵਾਂ
ਇਹ ਸਨਮਾਨ ਮਿਲਣ ਵਿਚ ਤੇਰੇ ਗ਼ਮ ਦਾ ਕੁਝ ਹਿੱਸਾ ਵੀ ਹੈਰਣਧੀਰ ਸਿੰਘ ਚੰਦ
ਭੌਰਿਆਂ ਤੇ ਫੁੱਲਾਂ ਨੂੰ ਹੋਣੀ ਸੀ ਕਿੱਥੋਂ ਨਸੀਬ,
ਮਹਿਕ ਨੂੰ ਤਾਂ ਲਾਲਚੀ ਸੌਦਾਗਰਾਂ ਨੇ ਖਾ ਲਿਆ।ਰਾਜਦੀਪ ਸਿੰਘ ਤੁਰ
ਉਸ ਸ਼ਖ਼ਸ ਦਾ ਜੀਣਾ ਕੀ ਉਸ ਸ਼ਖ਼ਸ ਦਾ ਮਰਨਾ ਕੀ
ਜੋ ਜੀਣ ਤੋਂ ਪਹਿਲਾਂ ਹੀ ਸੌ ਵਾਰ ਮਰੀ ਜਾਵੇਤਰਲੋਕ ਸਿੰਘ ਅਨੰਦ