ਛੱਤ ਦੇ ਬਨੇਰੇ 'ਤੇ ਦੀਵਾਲੀ ਦੇ ਦੀਵੇ ਹਫਦੇ ਹੋਏ ਬੱਚਿਆਂ ਵਾਂਗ ਧੜਕ ਰਹੇ ਸਨ । ਮੁੰਨੀ ਦੌੜਦੀ ਹੋਈ ਆਈ । ਆਪਣੀ ਨਿੱਕੀ ਜਿਹੀ ਘੱਗਰੀ ਨੂੰ ਦੋਵਾਂ ਹੱਥਾਂ ਨਾਲ ਉੱਤੇ ਚੁੱਕਦੇ ਹੋਏ ਛੱਤ ਹੇਠਾਂ ਗਲੀ 'ਚ ਮੋਰੀ ਦੇ ਕੋਲ ਖਲੋ ਗਈ…