ਤਿਲੰਗ ਮਹਲਾ ੪ ॥
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥ ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥ ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥ ਰਹਾਉ ॥ ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥
ਹੇ ਗੁਰਸਿੱਖ! ਮਿੱਤਰ ਗੁਰੂ ਨੇ (ਮੈਨੂੰ) ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਸੁਣਾਈਆਂ ਹਨ । ਮੈਂ ਆਪਣੇ ਗੁਰੂ ਤੋਂ ਮੁੜ ਮੁੜ ਸਦਕੇ ਕੁਰਬਾਨ ਜਾਂਦਾ ਹਾਂ ।੧। ਹੇ ਮੇਰੇ ਗੁਰੂ ਦੇ ਪਿਆਰੇ ਸਿੱਖ! ਮੈਨੂੰ ਆ ਕੇ ਮਿਲ, ਮੈਨੂੰ ਆ ਕੇ ਮਿਲ ।ਰਹਾਉ। ਹੇ ਗੁਰਸਿੱਖ! ਪਰਮਾਤਮਾ ਦੇ ਗੁਣ (ਗਾਉਣੇ) ਪਰਮਾਤਮਾ ਨੂੰ ਪਸੰਦ ਆਉਂਦੇ ਹਨ । ਮੈਂ ਉਹ ਗੁਣ (ਗਾਉਣੇ) ਗੁਰੂ ਪਾਸੋਂ ਸਿੱਖੇ ਹਨ । ਮੈਂ ਉਹਨਾਂ (ਵਡ ਭਾਗੀਆਂ ਤੋਂ) ਮੁੜ ਮੁੜ ਕੁਰਬਾਨ ਜਾਂਦਾ ਹਾਂ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ (ਮਿੱਠਾ ਕਰ ਕੇ) ਮੰਨਿਆ ਹੈ ।
dharmik quotes in punjabi
ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ,
ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ।
ਤਾਲੇ ਟੁੱਟਦੇ ਨਾ ਗੁਲਾਮੀਆਂ ਦੇ,
ਦੇਸ਼ ਉਵੇਂ ਹੀ ਅੱਜ ਮੁਥਾਜ ਰਹਿੰਦਾ।
ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ,
ਤੇ ਜੰਝੂ ਲਾਹੁਣ ਦਾ ਅੱਜ ਰਿਵਾਜ ਰਹਿੰਦਾ।
ਦਸਮ ਪਿਤਾ ਸਰਬੰਸ ਜੇ ਵਾਰਦੇ ਨਾ,
ਤੇ ਅਮਰ ਅੱਜ ਵੀ ਮੁਗਲਾਂ ਦਾ ਰਾਜ ਰਹਿੰਦਾ।
ਬਾਣੀ ਨਹੀਂਉ ਯਾਦ ਸਾਨੂੰ ਗੀਤ ਚੇਤੇ ਰਹਿ ਗਏ,
ਮੱਸੇ ਤੇ ਔਰੰਗੇ ਸਾਡੇ ਲੇਖਾਂ ਵਿੱਚ ਬਹਿ ਗਏ
ਨੰਗੇ ਸੀ ਜੋ ਪੈਰਾਂ ਤੋਂ ਗੁਰਾਂ ਦੇ ਲਾਲ ਚੇਤੇ ਰੱਖਿਓ,
ਠੰਡੇ ਬੁਰਜ ਤੇ ਕੱਚੀ ਗੜ੍ਹੀ ਦੀ ਤੁਸੀਂ ਵਾਰ ਚੇਤੇ ਰੱਖਿਓ
ਸਿਰ ਝੁਕਾ ਕੇ ਆਦਰ ਕਰਾਂ
ਨੀਹਾਂ ‘ਚ ਖਲੋਤਿਆਂ ਦਾ
ਕੋਈ ਦੇਣ ਨੀ ਦੇ ਸਕਦਾ ..
ਮਾਂ ਗੁਜਰੀ ਦੇ ਪੋਤਿਆਂ ਦਾ
ਸਚ ਕੋ ਮਿਟਾਓਗੇ ਤੋਂ ਮਿਟੋਗੇ ਜਹਾਨ ਸੇ
ਡਰਤਾ ਨਹੀਂ ਅਕਾਲ ਸ਼ਹਨਸ਼ਾਹ ਕੀ ਸ਼ਾਨ ਸੇ
ਉਪਦੇਸ਼ ਹਮਾਰਾ ਸੁਨ ਲੋ ਜ਼ਰਾ ਦਿਲ ਕੇ ਕਾਨ ਸੇ
ਹਮ ਕਹਿ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ੁਬਾਨ ਸੇ
ਚਾਰ ਪੁੱਤ ਬੜੇ ਸੋਹਣੇ ਪਤਾ ਏ ਪ੍ਰਾਹੁਣੇ
ਅੱਜ ਵਿਹੜੇ ਵਿਚ ਖੇਡਣ
ਕੱਲ ਜੰਗ ਵਿਚ ਹੋਣੇ
ਵੇਲਾ ਆ ਗਿਆ ਏ ਦਾਦੀਏ ਜੁਦਾਈ ਦਾ
ਅਸਾਂ ਅਜ ਮੁੜ ਕੇ ਆਉਣਾ ਨਹੀਂ
ਤੈਨੂੰ ਦਸੀਏ ਕਿਵੇ ਕੀ ਹੋਣਾ ਏ
ਤੇਰੀ ਅੱਖੀਆ ਨੂੰ ਅਸੀਂ ਰੁਲਾਉਣਾ ਨਹੀ
ਸੀ ਪੋਹ ਦਾ ਮਹੀਨਾ ਪਿਆ ਸਰਸਾ ਤੇ ਵਿਛੋੜਾ
ਇਕ ਇਸ ਪਾਰ ਦੂਜਾ ਉਸ ਪਾਰ, ਹੰਸਾ ਦਾ ਜੋੜਾ
ਪਿਤਾ ਜੀ ਦੇ ਨਾਲ ਗੜੀ ਚਮਕੌਰ ਵਾਲੀ ਜਾ ਰਹੇ ਨੇ
ਤੇਰਾ ਭਾਣਾ ਮੀਠਾ ਲਾਗੇ ਇਹ ਮਾਤਾ ਜੀ ਸਮਜਾ ਰਹੇ ਨੇ
ਨਿਕੀਆਂ ਨੇ ਜਿੰਦਾ ਪਰ ਹੋਂਸਲੇ ਅਡੋਲ ਨੇ
ਜਾਨ ਕੌਮ ਲਈ ਵਾਰਾਂਗੇ ਸਾਹਿਬਜ਼ਾਦਿਆਂ ਦੇ ਬੋਲ ਨੇ
ਕਿਆ ਖੂਬ ਥੇ ਵੋਹ।
ਜੋ ਹਮੇ ਅਪਣੀ ਪਹਿਚਾਣ ਦੇ ਗਏ ।
ਹਮਾਰੀ ਪਹਿਚਾਣ ਕੇ ਲੀਏ
‘ਵੋਹ’ ਅਪਣੀ ਜਾਨ ਦੇ ਗਏ ।
ਨਿੱਕੀਆਂ ਜਿੰਦਾਂ ਵੱਡੇ ਸਾਕੇ ਨੂਰ ਇਲਾਹੀ ਚੱਲੇ ਨੇ
ਪਾਉਣ ਸ਼ਹੀਦੀਆਂ ਪੁੱਤਰ ਗੋਬਿੰਦ ਦੇ ਵੀਰ ਸਪਾਹੀ ਚੱਲੇ ਨੇ
ਕੰਧੇ ਸਰਹੰਦ ਦੀਏ ਸੁਣ ਹਤਿਆਰੀਏ,
ਕੱਚ ਦੇ ਖਿਡੌਣੇ ਭੰਨੇ ਪੀਰਾਂ ਮਾਰੀਏ
ਫੁੱਲ ਟਾਹਣੀਆਂ ਤੋਂ ਤੋੜ ਕੇ ਗਵਾਏ ਵੈਰਨੇ
ਤਾਰੇ ਗੁਜਰੀ ਦੀ ਅੱਖ ਦੇ ਛੁਪਾਏ ਵੈਰਨੇ।
ਰਾਗੁ ਸੋਰਠਿ ਬਾਣੀ ਭਗਤ ਰਵਿਦਾਸ ਜੀ ਕੀ
ੴ ਸਤਿਗੁਰ ਪ੍ਰਸਾਦਿ ॥
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ ਮਾਧਵੇ ਜਾਨਤ ਹਹੁ ਜੈਸੀ ਤੈਸੀ ॥ ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥
(ਸੋ, ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਸਾਂ, ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਅਸੀਂ ਤਾਂ (ਉਸ ਮੋਹ ਦੀ ਫਾਹੀ ਵਿਚੋਂ) ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਅਸਾਡੇ ਪਿਆਰ ਦੇ ਜਕੜ ਵਿਚੋਂ ਕਿਵੇਂ ਨਿਕਲੇਂਗਾ?। ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਉਹ ਤੈਥੋਂ ਲੁਕਿਆ ਨਹੀਂ ਰਹਿ ਸਕਦਾ (ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ), ਅਜਿਹੀ ਪ੍ਰੀਤਿ ਦੇ ਹੁੰਦਿਆਂ ਤੂੰ ਜ਼ਰੂਰ ਉਹਨਾਂ ਨੂੰ ਮੋਹ ਤੋਂ ਬਚਾਈ ਰੱਖਦਾ ਹੈਂ।
ਅੰਗ: 657 | 21-12-2021