ਅਪਜਸੁ ਮਿਟੈ ਹੋਵੈ ਜਗਿ ਕੀਰਤਿ
ਦਰਗਹ ਬੈਸਣੁ ਪਾਈਐ ॥
ਜਮ ਕੀ ਤ੍ਰਾਸ ਨਾਸ ਹੋਇ ਖਿਨ ਮਹਿ
ਸੁਖ ਅਨਦ ਸੇਤੀ ਘਰਿ ਜਾਈਐ ॥੧॥
ਸਾਹਿਬ ਦੇ ਸਿਮਰਨ ਦੁਆਰਾ ਬਦਨਾਮੀ ਮਿੱਟ ਜਾਂਦੀ ਹੈ, ਜਗਤ ਅੰਦਰ ਨੇਕ-ਨਾਮੀ ਹੋ ਜਾਂਦੀ ਹੈ ਅਤੇ ਪ੍ਰਭੂ ਦੇ ਦਰਬਾਰ ਅੰਦਰ ਜਗ੍ਹਾ ਮਿਲ ਜਾਂਦੀ ਹੈ। ਮੌਤ ਦਾ ਡਰ ਇਕ ਮੁਹਤ ਵਿੱਚ ਦੂਰ ਹੋ ਜਾਂਦਾ ਹੈ ਅਤੇ ਬੰਦਾ ਆਰਾਮ ਤੇ ਖੁਸ਼ੀ ਨਾਲ ਵਾਹਿਗੁਰੂ ਦੇ ਮਹਿਲ ਨੂੰ ਜਾਂਦਾ ਹੈ।
dharmik quotes in punjabi
ਅਬ ਮੋਹਿ ਆਇ ਪਰਿਓ ਸਰਨਾਇ ॥
ਗੁਹਜ ਪਾਵਕੋ ਬਹੁਤੁ ਪ੍ਰਜਾਰੈ
ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥੧॥
ਹੁਣ ਮੈਂ ਆ ਕੇ ਗੁਰਾਂ ਦੀ ਓਟ ਲੈ ਲਈ ਹੈ। ਮਾਇਆ ਦੀ ਇਸ ਅਦ੍ਰਿਸ਼ਟ ਅੱਗ ਨੇ ਘਣੇਰਿਆ (ਬਹੁਤਿਆਂ) ਨੂੰ ਬੁਰੀ ਤਰ੍ਹਾਂ ਸਾੜ ਸੁੱਟਿਆ ਹੈ। ਸੱਚੇ ਗੁਰਾਂ ਨੇ ਮੈਨੂੰ ਇਸ ਬਾਰੇ ਖਬਰਦਾਰ ਕਰ ਦਿੱਤਾ ਹੈ।
ਗੂਜਰੀ ਮਹਲਾ ੫ ॥
ਬ੍ਰਹਮ ਲੋਕ ਅਰੁ ਰੁਦ੍ਰ ਲੋਕ ਆਈ
ਇੰਦ੍ਰ ਲੋਕ ਤੇ ਧਾਇ ॥
ਸਾਧਸੰਗਤਿ ਕਉ ਜੋਹਿ ਨ ਸਾਕੈ
ਮਲਿ ਮਲਿ ਧੋਵੈ ਪਾਇ ॥੧॥
ਬ੍ਰਹਮਾ ਦੇ ਮੰਡਲ, ਸ਼ਿਵਜੀ ਦੇ ਮੰਡਲ ਅਤੇ ਇੰਦਰ ਦੇ ਮੰਡਲ ਨੂੰ ਨਿਸੱਲ ਕਰ ਕੇ, ਮਾਇਆ ਏਥੇ ਦੌੜ ਕੇ ਆ ਗਈ ਹੈ। ਪ੍ਰੰਤੂ ਇਹ ਸਤਿਸੰਗਤ ਨੂੰ ਛੂਹ ਤੱਕ ਨਹੀਂ ਸਕਦੀ ਅਤੇ ਸਾਧੂਆਂ ਦੇ ਪੈਰਾਂ ਨੂੰ ਹਮੇਸ਼ਾਂ ਲਈ ਅਤੇ ਧੋਂਦੀ ਹੈ।
ਦਇਆਲ ਪੁਰਖ ਸਰਬ ਕੇ ਠਾਕੁਰ
ਬਿਨਉ ਕਰਉ ਕਰ ਜੋਰਿ ॥
ਨਾਮੁ ਜਪੈ ਨਾਨਕੁ ਦਾਸੁ ਤੁਮਰੋ
ਉਧਰਸਿ ਆਖੀ ਫੋਰ ॥੨॥
ਮੇਰੇ ਮਿਹਰਬਾਨ ਮਾਲਕ! ਤੂੰ ਸਾਰਿਆਂ ਦਾ ਸੁਆਮੀ ਹੈ। ਹੱਥ ਬੰਨ੍ਹ ਕੇ ਮੈਂ ਤੇਰੇ ਮੂਹਰੇ ਪ੍ਰਾਰਥਨਾ ਕਰਦਾ ਹਾਂ। ਤੇਰਾ ਗੋਲਾ, ਨਾਨਕ ਤੇਰੇ ਨਾਮ ਦਾ ਸਿਮਰਨ ਕਰਦਾ ਹੈ ਅਤੇ ਅੱਖ ਦੇ ਇਕ ਫੋਰੇ ਵਿੱਚ ਉਹ ਪਾਰ ਉਤਰ ਗਿਆ ਹੈ।