ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੇ ਕਰੇਲੇ
ਛੋਟੇ ਦਿਉਰ ਬਿਨਾਂ ਕੌਣ ਲਿਜਾਊ
ਮੇਲੇ ਛੋਟੇ ਦਿਉਰ ਬਿਨਾਂ ਕੌਣ ਲਿਜਾਊ ਮੇਲੇ
Deor Bharjayii Punjabi boliyan
ਦਿਓਰ ਮੇਰੇ ਨੇ ਇਕ ਦਿਨ ਲੜਕੇ,
ਖੂਹ ਤੇ ਪਾ ਲਿਆ ਚੁਬਾਰਾ,
ਤਿੰਨ ਭਾਂਤ ਦੀ ਇੱਟ ਲਵਾਈ,
ਚਾਰ ਭਾਂਤ ਦਾ ਗਾਰਾ,
ਆਕੜ ਕਾਹਦੀ ਵੇ,
ਜੱਗ ਤੇ ਫਿਰੇਂ ਕੁਆਰਾ…
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਟਹਿਣਾ।
ਸਾਰਾ ਦਿਨ ਅੱਜ ਪਉਗਾ ਗਿੱਧਾ,
ਹਾਲ ਦਿਲਾਂ ਦਾ ਕਹਿਣਾ।
ਕੱਲ੍ਹ ਤੂੰ ਕਿਧਰੇ, ਮੈਂ ਕਿਧਰੇ ਤੁਰ ਜੂ,
ਫੇਰ ਨੀ ਰਲਕੇ ਬਹਿਣਾ।
ਸਭਨਾ ’ਚ ਰਹੇ ਖੇਡਦਾ…….
ਛੋਟਾ ਦਿਓਰ ਭਾਬੀਆਂ ਦਾ ਗਹਿਣਾ।
ਕੀ ਮੁੰਡਿਆਂ ਤੂੰ
ਭੁੱਖ ਭੁੱਖ ਲਾਈ ਐ
ਖਾ ਲੈ ਰੋਟੀ ਵੇ .
ਜਿਹੜੀ ਭਾਬੋ ਨੇ ਪਕਾਈ ਐ।
ਤਾਵੇ-ਤਾਵੇ-ਤਾਵੇ .
ਭਾਬੀ ਦਿਉਰ ਬਿਨਾਂ
ਫੁੱਲ ਮਾਂਗੂ ਕੁਮਲਾਵੇ
ਲੰਘਦੀ ਐ ਹਿੱਕ ਤਾਣ ਕੇ
ਜ਼ੋਰ ਭਾਬੀ ਤੋਂ ਨਾ ਥੰਮਿਆ ਜਾਵੇ
ਭਾਬੀ ਦੇ ਪੰਘੂੜੇ ਝੂਟਦਾ
ਛੋਟਾ ਦਿਉਰ ਫੁੰਮਣੀਆਂ ਪਾਵੇ
ਮਿਰਚਾਂ ਵਾਰ ਸੱਸੀਏ
ਕਿਤੇ ਜੇਠ ਦੀ ਨਜ਼ਰ ਲੱਗ ਜਾਵੇ
ਜੇਠ ਨੂੰ ਜੁਖਾਮ ਹੋ ਗਿਆ।
ਗੋਰੇ ਰੰਗ ਦੀ ਵਾਸ਼ਨਾ ਆਵੇ।
ਬਾਰੀਂ ਬਰਸੀਂ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਕੇਲਾ
ਛੋਟੇ ਦਿਉਰ ਬਿਨਾਂ
ਕੌਣ ਦੁਖਾਉ ਮੇਲਾ |
ਘਰ ਤਾਂ ਜਿਨ੍ਹਾਂ ਦੇ ਕੋਲੋ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਫੜ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ,
ਚਿੜੀਆਂ ਖੁਬ ਉਡਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਝੁਕ ਝੁਕ ਦੇਖਦੀਆਂ
ਦਿਓਰਾਂ ਨੂੰ ਭਰਜਾਈਆਂ।
ਹੁਣ ਨਹੀਂ ਸਿਆਣੀਆਂ,
ਦਿਓਰਾਂ ਨੂੰ ਭਰਜਾਈਆਂ।