ਹਲਕੇ ‘ਚ ਨਾਂ ਲਵੋ ਸਾਂਵਲੇ ਰੰਗ ਨੂੰ
ਮੈਂ ਏਥੇ ਦੁੱਧ ਨਾਲੋਂ ਵੱਧ ਚਾਹ ਦੇ ਦੀਵਾਨੇ ਦੇਖੇ ਆ
Chai Quotes punjabi
ਚਾਹ ਦੀ ਚੁਸਕੀ ਨਾਲ ਅਕਸਰ ਥੋੜੇ ਗਮ ਪੀਨੇ ਆਂ
ਮਿਠਾਸ ਘੱਟ ਆ ਜ਼ਿੰਦਗ਼ੀ ‘ਚ ਪਰ ਜ਼ਿੰਦਾਦਿਲੀ ਨਾਲ ਜਿਓਂਦੇ ਆਂ
ਤਸੱਲੀਆਂ ਉਬਾਲ ਕੇ ਕੁੱਲੜ੍ਹ ਵਿੱਚ ਪਾਉਂਦਾ ਹੈ
ਚਾਹ ਦੀ ਹਰ ਟੱਪਰੀ ਤੇ ਇੱਕ ਜਾਦੂਗਰ ਬੈਠਾ ਹੂੰਦਾ ਹੈ
ਚਾਹਤ ਦਾ ਜ਼ਰੀਆ ਹੈ ਇਹ
ਸਿਰਫ਼ ਚਾਹ ਨਹੀਂ ਮੁਹੱਬਤ ਦਾ ਦਰਿਆ ਹੈ ਇਹ
ਆਪੇ ਉੱਠ ਕੇ ਆਪਣੀ ਚਾਹ ਬਣਾਉਣੀ ਪੈਂਦੀ ਹੈ
ਇਹ ਤੇਰਾ ਮੂੰਹ ਨਹੀਂ ਜ਼ੋ ਸਵੇਰੇ ਤੋਂ ਬਣਿਆ ਮਿਲੇ
ਅੱਜ ਫੇਰ ਮੇਰੀ ਚਾਹ ਠੰਡੀ ਹੋ ਗਈ
ਅੱਗ ਲੱਗ ਜ਼ੇ ਤੇਰੀਆਂ ਯਾਦਾਂ ਨੂੰ
ਦਰਦ ਕੀ ਹੁੰਦਾ ਉਹਨੂੰ ਪੁੱਛੋ
ਜੀਹਦੀ ਚਾਹ ਠੰਡੀ ਹੋ ਜਾਵੇ
ਕਿਹਨੂੰ ਬੋਲਾਂ ਹਾਂ
ਕਿਹਨੂੰ ਬੋਲਾਂ ਨਾਹ
ਹਰ ਟੇਂਸ਼ਨ ਦੀ ਇੱਕੋ ਦਵਾ
ਅਦਰਕ ਵਾਲੀ ਚਾਹ
ਅਦਰਕ ਤੇ ਇਲੈਚੀ ਦਾ ਹੁਣ ਮੈਂ ਕੀ ਕਰਾਂ
ਤੇਰਾ ਨਾਂ ਲੈਂਦੇ ਹੀ ਮੇਰੀ ਚਾਹ ਮਹਿਕ ਜਾਂਦੀ ਆ
ਦੋ ਹੀ ਸ਼ੌਕ ਨੇ ਮੇਰੇ
ਤੇਰੇ ਚਾਅ ਤੇ ਤੇਰੇ ਹੱਥ ਦੀ ਚਾਹ
ਨਸ਼ਾ ਤਾਂ ਨਸ਼ਾ ਹੁੰਦਾ ਮਿੱਤਰਾ
ਕਈਆਂ ਨੂੰ ਪਿਆਰ ਦਾ ਹੁੰਦਾ ਤੇ
ਕਈਆਂ ਨੂੰ ਯਾਰ ਦਾ ਹੁੰਦਾ ਤੇ
ਕਈਆਂ ਨੂੰ ਮੇਰੇ ਵਾਂਗੂ ਚਾਹ ਦਾ ਹੁੰਦਾ
ਚੱਲੋ ਜੀ ਇੱਕ ਸ਼ੁਰੂਆਤ ਹੋ ਜਾਵੇ
ਦਿੱਲ ਦੀਆਂ ਗੱਲਾਂ ਨਾਲ਼ ਇੱਕ ਸਵੇਰ ਦੀ ਚਾਹ ਹੋ ਜਾਵੇ