ਉਹ ਗੱਲਾਂ ਤਾਂ ਬਹੁਤ ਮਿੱਠੀਆਂ ਕਰਦੀ ਹੈ
ਪਰ ਚਾਹ ਦੇ ਅੱਗੇ ਸਭ ਫਿੱਕੀਆਂ ਨੇਂ
chai lovers
ਚਾਹ ਦੇ ਵਰਗੇ ਹੋਏ ਪਏ ਆ ਸੱਜਣਾ
ਲੋਕ ਮਾੜਾ ਵੀ ਆਖੀ ਜਾਂਦੇ ਆ ਤੇ ਵਰਤੀ ਵੀ ਜਾਂਦੇ ਆ
ਤੇਰੇ ਨਾਲ ਬੈਠ ਕੇ ਚਾਹ
ਪੀਣ ਦਾ ਬਹੁਤ ਚਾਅ ਆ ਮੈਨੂੰ
ਗੂੜ੍ਹੀਆਂ ਮੁਹੱਬਤਾਂ ਵਾਲਿਆਂ ਦੀਆਂ
ਫਿੱਕੀਆਂ ਚਾਹਾਂ
ਸਾਂਵਲੇ ਰੰਗ ਨਾਲ ਇਸ਼ਕ ਲਾਜ਼ਮੀ ਆ
ਫੇਰ ਉਹ ਤੇਰਾ ਹੋਵੇ ਜਾਂ ਚਾਹ ਦਾ
ਉਡੀਕ ਦਾ ਘਰ
ਤੇਰੇ ਹੱਥ ਦੀ ਚਾਹ ਹਾਣਦੀਏ
ਕੌਫੀ ਤਾਂ ਕੱਚੇ ਰਿਸ਼ਤਿਆਂ ਦੀ ਨੀਂਹ ਹੁੰਦੀ ਏ
ਪੱਕਿਆ ਲਈ ਤਾਂ ਹਾਲੇ ਵੀ ਲੋਕ ਚਾਹ ਤੇ ਬੁਲਾਉਦੇ ਨੇਂ
ਸ਼ਾਮ ਕਿੰਨੀ ਹੀ ਉਦਾਸ ਕਿਉਂ ਨਾਂ ਹੋਵੇ
ਚਾਹ ਮਿਲਦੇ ਹੀ ਵਧੀਆ ਲੱਗਣ ਲੱਗਦੀ ਹੈ
ਜ਼ੋ ਖਾਨਦਾਨੀ ਰਈਸ ਨੇਂ ਉਹ ਚਾਹ ਪੀਂਦੇ ਨੇਂ
ਤੇਰਾ ਇਹ ਕੌਫ਼ੀ ਪੀਣਾਂ ਦੱਸ ਰਿਹਾ ਹੈ
ਤੇਰੀ ਦੌਲਤ ਨਵੀਂ ਨਵੀਂ ਏ
ਤੇਰੀ ਯਾਦਾਂ ‘ਚ ਦੋ ਤਿੰਨ ਕੱਪ ਚਾਹ ਖ਼ਤਮ ਕਰ ਦਿੰਨੇ ਆਂ
ਕੰਬਖਤ ਆਹ ਤੇਰੀਆਂ ਯਾਦਾਂ ਖ਼ਤਮ ਹੀ ਨਹੀਂ ਹੁੰਦੀਆਂ
ਜਿੱਥੇ ਕਿਤੇ ਤੂੰ ਹੋਇਆ ਕਰਦੀ ਸੀ
ਉੱਥੇ ਹੁਣ ਦਾਸਤਾਨ-ਏ-ਚਾਹ ਹੈ
ਛੋਟੀ ਹੀ ਸਹੀ ਪਰ ਇੱਕ ਮੁਲਾਕਾਤ ਹੋਵੇ
ਅਸੀਂ ਤੁਸੀਂ,ਚਾਹ ਤੇ ਹਲਕੀ ਜਿਹੀ ਬਰਸਾਤ ਹੋਵੇ