ਪਤਾ ਨਹੀਂ ਉਹ ਕਿਹੜੇ ਸਕੂਲਾਂ ‘ਚ ਪੜੇ ਸੀ
ਜੋ ਲੱਖਾਂ ਨਾਲ ਲੜੇ ਸੀ
ਗੁਰੂ ਗੋਬਿੰਦ ਸਿੰਘ ਜੀ ਦੇ ਲਾਲ
ਜੋ ਨੀਂਹਾਂ ਵਿਚ ਖੜੇ ਸੀ
chaar Sahibzaade
ਦੋਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ,
ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਸਾਡੇ ਲਈ ਸਾਹਿਬਜ਼ਾਦੇ ਜਿੰਦਗਾਣੀ ਵਾਰ ਗਏ.
ਸੋਚੋ ਜ਼ਰਾ…! ਸੋਚੋ ਜ਼ਰਾ..! ਅੱਜ ਆਪਾਂ ਸਿੱਖੀ ਕਿਉਂ ਵਿਸਾਰ ਗਏ,
ਅਸੀਂ ਕਲਗੀਧਰ ਦੇ ਲਾਡਲੇ ਤੇ ਮਾਂ ਜੀਤੋ ਦੇ ਲਾਲ
ਸ਼ਾਡੇ ਸ਼ੇਰਾਂ ਵਰਗੇ ਹੌਸਲੇ ਤੇ ਹਾਥੀਆਂ ਵਰਗੀ ਚਾਲ
ਜੋ ਕਰਨਾ ਸੂਬੀਆਂ ਉਹ ਕਰ ਲੇ ਸਾਡੇ ਨਾਲ
ਕੋਈ ਬਦਲ ਨੀ ਸਕਦਾ ਸਾਡਾ ਸਿੱਖੀ ਵੱਲੋਂ ਖਿਆਲ
ਹਮ ਜਾਨ ਦੇ ਕੇ
ਔਰੋਂ ਕੀ ਜਾਨੇਂ ਬਚਾ ਚਲੇਂ
ਸਿੱਖੀ ਕੀ ਨੀਵ ਹਮ ਹੈਂ
ਸਰੋਂ ਪਰ ਉਠਾ ਚਲੇ ॥
ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੂਤ ਚਾਰ
ਚਾਰ ਮੁਏ ਤੋ ਕਿਆ ਹੁਆ ਜੀਵਤ ਕਈ ਹਜਾਰ॥
ਜੇ ਚੱਲੇ ਓ ਸਰਹੰਦ ਨੂੰ ਮੇਰੇ ਪਿਆਰਿਓ
ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ,
ਜਦ ਹਵਾ ਚੱਲੇਗੀ ਠੰਢੀ ਤਨ ਨੂੰ ਝੰਬਦੀ
ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ
ਕੋਈ ਮੁਕਾਬਲਾ ਨੀ ਇਹਨਾਂ ਦਾ ਲੱਖਾਂ ਤੇ ਹਜ਼ਾਰਾਂ ਵਿੱਚ
ਚਿਣੇ ਗਏ ਸੀ ਕੌਮ ਖਾਤਿਰ ਸਰਹਿੰਦ ਦੀਆਂ ਦਿਵਾਰਾਂ ਵਿੱਚ
ਬੱਚੇ ਸੀ ਮਾਸੂਮ ਭਾਂਵੇ ਹੌਸਲੇ ਬੁਲੰਦ ਸੀ
ਦਾਦੀ ਮਾਂ ਦੀ ਸਿੱਖਿਆ ਦੇ ਪੂਰੇ ਪਾਬੰਦ ਸੀ
ਜਾਣ ਵੇਲੇ ਮੌਤ ਵੱਲ ਹੱਸ ਹੱਸ ਦੇਖਦੇ ਸੀ
ਬੜੇ ਹੀ ਮਹਾਨ ਦਾਦਾ ਤੇਰੇ ਫਰਜੰਦ ਸੀ
ਗੋਬਿੰਦ ਕੇ ਲਾਲ ਜੈਸਾ,
ਬਤਾਏ ਤੋਂ ਕੋਈ ਕਿਸਮੇ ਦਮ ਹੈ,
ਜਿਤਨੀ ਵੀ ਕਰੋ ਤਾਰੀਫ਼,
ਉਤਨੀ ਹੀ ਕਮ ਹੈ।
ਕਲਗੀ ਵਾਲੜੇ ਮੇਰੇ ਦਸ਼ਮੇਸ਼ ਸਤਿਗੁਰੂ
ਤੇਰੇ ਖੂਨ ਦਾ ਕਰਜ਼ ਨਹੀਂ ਉਤਾਰ ਸਕਦੇ॥
ਚਾਂਦਨੀ ਚੌਕ,ਚਮਕੌਰ ਗੜੀ ਤੇ ਸਰਹਿੰਦ ਨੀਂਹਾਂ,
ਅਸੀਂ ਦਿਲੋਂ ਨਹੀਂ ਕਦੇ ਵਿਸਾਰ ਸਕਦੇ ॥
ਮਾਛੀਵਾੜੇ ਦਾ ਜੰਡ, ਬੁਰਜ ਦੀ ਰਾਤ ਠੰਡੀ,
ਸਾਡੇ ਸਿਦਕ ਨੂੰ ਕਦੇ ਨਹੀਂ ਮਾਰ ਸਕਦੇ॥
ਤੇਰੇ ਮਾਤਾ ਪਿਤਾ, ਪੁੱਤਾਂ ਦੇ ਖੂਨ ਸਦਕਾ,
ਸਾਨੂੰ ਦੁਸ਼ਮਨ ਨਹੀਂ ਕਦੇ ਲਲਕਾਰ ਸਕਦੇ॥