ਆਰੀ-ਆਰੀ-ਆਰੀ
ਮੈਨੂੰ ਕਹਿੰਦਾ ਦੁੱਧ ਕੱਢਦੇ
ਮੈਂ ਕੱਢਤੀ ਕਾੜਨੀ ਸਾਰੀ
ਮੈਨੂੰ ਕਹਿੰਦਾ ਖੰਡ ਪਾ ਦੇ
ਮੈਂ ਲੱਪ ਮਿਸਰੀ ਦੀ ਮਾਰੀ
ਡਲੀਆਂ ਨਾ ਖੁਰੀਆਂ
ਉਤੋਂ ਆ ਗੀ ਨਣਦ ਕੁਮਾਰੀ
ਮਿੰਨਤਾਂ ਕਰਦੇ ਦੀ
ਰਾਤ ਗੁਜਰ ਗਈ ਸਾਰੀ।
boliyan in punjabi
ਤਾਵੇ-ਤਾਵੇ-ਤਾਵੇ
ਲੁਧਿਆਣੇ ਟੇਸ਼ਣ ’ਤੇ
ਮੇਰਾ ਜੀਜਾ ਰਫਲ ਚਲਾਵੇ
ਜੀਜੇ ਨੇ ਪਾਣੀ ਮੰਗਿਆ
ਸਾਲੀ ਭੱਜ ਕੇ ਗਲਾਸ ਫੜਾਵੇ
ਜੀਜੇ ਵੈਲੀ ਦਾ ,
ਕੁੜਤਾ ਬੋਲੀਆਂ ਪਾਵੇ।
ਧਾਵੇ
ਧਾਵੇ ਧਾਵੇ
ਲੁਧਿਆਣੇ ਮੰਡੀ ਲੱਗਣੀ
ਮੁੰਡਾ ਛਾਂਟ ਲਓ
ਜਿਹਨੂੰ ਨਾ ਵਰ ਥਿਆਵੇ
ਨਣਦ ਵਛੇਰੀ ਨੂੰ
ਹਾਣ ਦਾ ਮੁੰਡਾ ਨਾ ਥਿਆਵੇ।
ਸਾਡਾ ਜੋਬਨ ਡੁੱਲ਼ ਨੀ ਗਿਆ
ਕਦ ਆਊ ਤੇਰਾ ਭਾਈ
ਬੋਲੀ ਮਾਰ ਗਈ।
ਨਣਦ ਨੂੰ ਭਰਜਾਈ।
ਧਾਵੇ-ਧਾਵੇ-ਧਾਵੇ
ਅਸਾਂ ਗੱਡੀ ਨਹੀਂ ਚੜ੍ਹਨਾ,
ਜਿਹੜੀ ਬੀਕਾਨੇਰ ਨੂੰ ਜਾਵੇ
ਉਥੇ ਕੀ ਵਿਕਦਾ
ਉਥੇ ਮੇਰੀ ਸੱਸ ਵਿਕਦੀ .
ਮੇਰੀ ਨਣਦ ਵਿਕਣ ਨਾ ਦੇਵੇ
ਨਣਦੇ ਵਿਕ ਲੈਣ ਦੇ
ਤੇਰੇ ਕੰਨਾਂ ਨੂੰ ਕਰਾ ਦੇਊਂ ਵਾਲੇ
ਭਾਬੋ ਦੀ ਕੁੜਤੀ ਤੇ
ਤੋਤਾ ਬੋਲੀਆਂ ਮਾਰੇ।
ਕੋਰੇ ਕੋਰੇ ਸੋਨੇ ਦੀ ਸੱਗੀ ਮੈਂ ਘੜਾਉਣੀਆਂ
ਉੱਤੇ ਲਗਾਉਣੀਆਂ ਚੀਰ ਨਣਦੇ
ਮੈਨੂੰ ਰਤਾ ਨਾ ਪਸੰਦ ਤੇਰਾ ਵੀਰ ਨਣਦੇ
ਬਾਪੂ ਚਾਚਾ ਗੱਲਾਂ ਕਰਦੇ
ਫੁੱਫੜ ਬਣੇ ਵਿਚੋਲਾ
ਸੱਠ ਸਾਲ ਦਾ ਬੁੜਾ ਸਹੇੜਿਆ
ਮੈਂ ਸੀ ਪੱਟ ਪਟੋਲਾ
ਮਾਰੀ ਪਾਪਾਂ ਦੀ ,
ਧਰਤੀ ਖਾ ਗਈ ਝੋਲਾ।
ਭਾਬੀ ਮੇਰੀ ਆਈ ਮੁਕਲਾਵੇ
ਆਈ ਸਰੋਂ ਦਾ ਫੁੱਲ ਬਣ ਕੇ
ਗਲ ਦੇ ਵਿੱਚ ਕੈਂਠੀ ਸੋਹੇ
ਵਿੱਚ ਸੋਨੇ ਦੇ ਮਣਕੇ
ਰੂਪ ਤੈਨੂੰ ਰੱਬ ਨੇ ਦਿੱਤਾ
ਨੱਚ ਲੈ ਮੋਰਨੀ ਬਣਕੇ
ਸੁਣ ਨੀ ਚਾਚੀਏ, ਸੁਣ ਨੀ ਤਾਈਏ
ਸੁਣ ਵੱਡੀਏ ਭਰਜਾਈਏ
ਕੁੜਤੀ ਜੇਬ ਬਿਨਾਂ ਨਾ ਪਾਈਏ
ਪੇਕੀਂ ਵੀਰ ਬਿਨਾਂ ਨਾ ਆਈਏ
ਸਹੁਰੀਂ ਕੰਤ ਬਿਨਾਂ ਨਾ ਜਾਈਏ
ਜੇ ਰੱਬ ਦੇਵੇ ਤਾਂ
ਘਰ ਦੇ ਲਾਲ ਖਿਡਾਈਏ।
ਛੋਲੇ! ਛੋਲੇ! ਛੋਲੇ!
ਨਣਦੇ ਪੁਆੜੇ ਹੱਥੀਏ,
ਜਾ ਕੇ ਭੇਦ ਸਹੁਰੇ ਕੋਲ ਖੋਲ੍ਹੇ।
ਕੱਚਾ ਰੰਗ ਪੀਲਾ ਪੈ ਗਿਆ,
ਦਿਲ ਧੜਕੇ ਕਾਲਜਾ ਡੋਲੇ।
ਦਿਲ ਦੀਆਂ ਸੱਧਰਾਂ ਨੂੰ,
ਕਦੇ ਬੈਠ ਨਾ ਕਿਸੇ ਕੋਲ ਖੋਲ੍ਹੇ।
ਮਾਹੀ ਜੀਹਦਾ ਲਾਮ ਨੂੰ ਗਿਆ,
ਓਹੋ ਬੈਠ ਕੇ ਦੁੱਖਾਂ ਨੂੰ ਫੋਲੇ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਲੱਲੀਆ।
ਲੱਲੀਆਂ ਦੇ ਦੋ ਬਲਦ ਸੁਣੀਂਦੇ,
ਗਲ ਜਿੰਨ੍ਹਾਂ ਦੇ ਟੱਲੀਆਂ।
ਭੱਜ-ਭੱਜ ਉਹ ਲਾਉਂਦੇ ਗੇੜੇ,
ਹੱਥ ਹੱਥ ਲਗਦੀਆਂ ਛੱਲੀਆਂ।
ਮੇਲੇ ਮੁਖਸਰ ਦੇ,
ਸਕੀਆਂ ਨਨਾਣਾ ਚੱਲੀਆਂ।
ਓ
ਬਾਈ ਸੱਭਿਆਚਾਰ ਦੀ ਗੱਲ ਸੁਣਾਵਾਂ, ਬਹਿ ਜੋ ਕੋਲੇ ਆ ਕੇ …
ਨੱਚੀਏ ਟੱਪੀਏ ਪਾਈਏ ਬੋਲੀਆਂ, ਰੱਖੀਏ ਲੋਰ ਚੜਾਅ ਕੇ ..
ਬਾਈ, ਧੀਆਂ ਭੈਣਾਂ ਸੱਭ ਦੀਆਂ ਸਾਂਜੀਆਂ, ਸਿਆਣੇ ਗਏ ਸਮਝਾ ਕੇ …
ਓ ਵਿਰਸਾ ਬੜਾ ਅਮੀਰ ਹੈ ਸਾਡਾ, ਦਿਲ ਵਿੱਚ ਰੱਖ ਵਸਾ ਕੇ …
ਅਣਖ਼ ਤੇ ਇਜ਼ੱਤਾ ਨੂੰ, ਸਾਭਿਓ ਜਾਣ ਲੁਟਾ ਕੇ ……
ਅਣਖ਼ ਤੇ ਇਜ਼ੱਤਾ ਨੂੰ, ਸਾਭਿਓ ਜਾਣ ਲੁਟਾ ਕੇ ……