ਠਾਰਾਂ ਚੱਕ ਦੇ ਚੋਬਰ ਸੁਣੀਂਦੇ,
ਜਿਉਂ ਮਾਹਾਂ ਦੀ ਬੋਰੀ।
ਦੁੱਧ ਮਲਾਈਆਂ ਖਾ ਕੇ ਪਲ ਗਏ,
ਰੰਨ ਭਾਲਦੇ ਗੋਰੀ।
ਗਿੱਟਿਓ ਮੋਟੀ ਪਿੰਜਣੀ ਪਤਲੀ,
ਜਿਉਂ ਗੰਨੇ ਦੀ ਪੋਰੀ।
ਕਾਲੀ ਨਾਲ ਵਿਆਹ ਨਾ ਕਰਾਉਂਦੇ,
ਰੰਨ ਭਾਲਦੇ ਗੋਰੀ।
ਰੋਂਦੀ ਚੁੱਪ ਨਾ ਕਰੇ,
ਸਿਖਰ ਦੁਪਹਿਰੇ ਤੋਗੇ।
boliya in punjabi
ਸਰਬਾਲੇ ਮੁੰਡੇ ਨੇ ਝੱਗਾ ਪਾਇਆ
ਝੱਗਾ ਪਿਓ ਦੇ ਨਾਪ ਦਾ
ਲਾੜੇ ਨੂੰ ਤਾਂ ਬਹੂ ਜੁੜ ’ਗੀ
ਸਰਬਾਲਾ ਬੈਠਾ ਝਾਕਦਾ
ਸਾਰੇ ਤਾਂ ਗਹਿਣੇ ਮੇਰੇ ਮਾਪਿਆ ਨੇ ਪਾਏ,
ਇੱਕੋ ਤਬੀਤ ਇਹਦੇ ਬਾਪ ਦਾ ਨੀ,
ਜਦੋਂ ਪਾਵਾ ਗਟਾਰ ਵਾਗੂੰ ਝਾਕਦਾ ਨੀ,
ਜਦੋਂ ਪਾਵਾ
ਜੇ ਭਾਬੀ ਮੇਰਾ ਖੂਹ ਨੀ ਜਾਣਦੀ
ਖੂਹ ਨੀ ਤੂਤਾਂ ਵਾਲਾ
ਜੇ ਭਾਬੀ ਮੇਰਾ ਨਾਂ ਨੀ ਜਾਣਦੀ
ਨਾਂ ਮੇਰਾ ਕਰਤਾਰਾ
ਬੋਤਲ ਪੀਂਦੇ ਦਾ
ਸੁਣ ਭਾਬੀ ਲਲਕਾਰਾ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਤੀਆਂ ਦੇ ਵਿੱਚ ਯਾਦਾਂ ਤੇਰੀਆਂ,
ਪੇਕਿਆਂ ਨੂੰ ਲੈ ਆਈਆਂ।
ਹਾੜ੍ਹ ਮਹੀਨੇ ਮਾਨਣ ਛਾਵਾਂ,
ਪੰਛੀ, ਪਸ਼ੂ ਤੇ ਗਾਈਆਂ।
ਜੁਗ ਜੁਗ ਜਿਊਂਦਾ ਰਹਿ ਤੂੰ ਯਾਰਾ,
ਪੀਘਾਂ ਨਾਲ ਝੁਟਾਈਆਂ।
ਪਿੱਪਲਾ ਸੌਂਹ ਤੇਰੀ,
ਨਾ ਝੱਲੀਆਂ ਜਾਣ ਜੁਦਾਈਆਂ।
ਸਾਰੇ ਤਾਂ ਗਹਿਣੇ ਮੇਰੇ ਮਾਪਿਆ ਨੇ ਪਾਏ,
ਇੱਕੋ ਤਬੀਤ ਇਹਦੇ ਘਰ ਦਾ ਨੀ,
ਜਦੋ ਪਵਾ ਤੇ ਲਾਦੇ ਲਾਦੇ ਕਰਦਾ ਨੀ,
ਜਦੋ ਪਾਵਾ
ਆਰੀ-ਆਰੀ-ਆਰੀ
ਦਿਉਰ ਕਹਿੰਦਾ ਦੁੱਧ ਲਾਹ ਦੇ
ਮੈਂ ਲਾਹ ਤੀ ਕਾੜ੍ਹਨੀ ਸਾਰੀ
ਦਿਉਰ ਕਹਿੰਦਾ ਖੰਡ ਪਾ ਦੇ
ਮੈਂ ਲੱਪ ਮਿਸਰੀ ਦੀ ਮਾਰੀ
ਨਣਦੇ ਕੀ ਪੁੱਛਦੀ
ਤੇਰੇ ਵੀਰ ਨੇ ਮਾਰੀ।
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਮੱਤੀ।
ਮੱਤੀ ਦੇ ਵਿੱਚ ਲੜਨ ਸੌਕਣਾਂ,
ਪਾ ਇੱਕੀ ਦੇ ਕੱਤੀ।
ਇਕ ਤਾਂ ਮੋੜਿਆਂ ਵੀ ਮੁੜ ਜਾਵੇ,
ਦੂਜੀ ਬਹੁਤੀ ਤੱਤੀ।
ਤੱਤੀ ਦਾ ਉਹ ਰੋਗ ਹਟਾਵੇ,
ਕੰਨੀਂ ਜੋ ਪਾਵੇ ਨੱਤੀ।
ਸਰਬਾਲਿਆ ਬੂਥਾ ਧੋਤਾ ਰਹਿ ਗਿਆ
ਲਾੜੇ ਨੂੰ ਮਿਲ ’ਗੀ ਨਵੀਂ ਬਹੂ
ਤੂੰ ਖਾਲੀ ਹੱਥੀਂ ਰਹਿ ਗਿਆ
ਸੱਸ ਵੀ ਨੀ ਘੂਰਦੀ,
ਸੌਹਰਾ ਵੀ ਨੀ ਘੂਰਦਾ,
ਛੜਾ ਜੇਠ ਭੈੜਾ ਕਿਓ ਬੋਲੇ ਨੀ,
ਸਾਡੇ ਬਿਨਾ ਪੁਛੇ ਕੁੰਡਾ ਕਿਓ ਖੋਲੇ ਨੀ,
ਸਾਡੇ ਬਿਨਾ
ਆ ਨੀ
ਆ ਨੀ ਭਾਬੀਏ ਹੱਸੀਏ ਖੇਡੀਏ
ਚੱਲੀਏ ਬਾਹਰਲੇ ਘਰ ਨੀ
ਤੂੰ ਤਾਂ ਪਕਾ ਲਈਂ ਮਿੱਠੀਆਂ ਰੋਟੀਆਂ
ਮੇਰਾ ਡੱਕਿਆ ਹਲ ਨੀ।
ਉਹਨਾਂ ਗੱਲਾਂ ਨੂੰ
ਯਾਦ ਭਾਬੀਏ ਕਰ ਨੀ।’
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰਾਈਆਂ।
ਉਰਲਾ ਪਾਸਾ ਝਿਉਰਾਂ ਮੱਲਿਆ,
ਪਰਲਾ ਪਾਸਾ ਨਾਈਆਂ।
ਨਾਈਆਂ ਦੀਆਂ ਦੋ ਕੁੜੀਆਂ ਸੁਣਾਂਦੀਆਂ,
ਤੁਰਨ ਜਿਵੇਂ ਮੁਰਗਾਈਆਂ।
ਉਰਲੀ ਢਾਬ ਤੇ ਮੇਲਾ ਲੱਗਦਾ,
ਮੇਲਾ ਵੇਖਣ ਆਈਆਂ।
ਅੱਖਾਂ ਦੇ ਵਿਚ ਲੱਪ ਲੱਪ ਸੁਰਮਾ,
ਪੈਰੀਂ ਝਾਂਜਰਾਂ ਪਾਈਆਂ।
ਵੇਖ ਵੇਖ ਜੱਟ ਹੋਏ ਸ਼ਰਾਬੀ,
ਹੱਟ ਭੁੱਲੇ ਹਲਵਾਈਆਂ।
ਕੁੜਤੀ ਤੇ ਮੋਰਨੀਆਂ,
ਛੜੇ ਪੱਟਣ ਨੂੰ ਪਾਈਆਂ।