ਧਰਤੀ ਜੇਡ ਗਰੀਬ ਨੀ ਕੋਈ,
ਅੰਬਰ ਜੇਡ ਨੀ ਦਾਤਾ,
ਲਛਮਣ ਜੇਡ ਜਤੀ ਨੀ ਕੋਈ,
ਸੀਤਾ ਜੇਡ ਨੀ ਮਾਤਾ।
ਨਾਨਕ ਜਿੱਡਾ ਭਗਤ ਨੀ ਕੋਈ,
ਜਿਸ ਹਰ ਕਾ ਨਾਮੁ ਪਛਾਤਾ।
ਦੁਨੀਆਂ ਮਾਣ ਕਰਦੀ,
ਰੱਬ ਸਭਨਾਂ ਦਾ ਦਾਤਾ।
boliya in punjabi
ਆ ਵੇ ਯਾਰਾ, ਜਾਹ ਵੇ ਯਾਰਾ
ਲਗਦੈਂ ਮੈਨੂੰ ਕੰਤ ਮੇਰੇ ਤੋਂ ਪਿਆਰਾ।
ਕੰਤ ਮੇਰੇ ਨੇ ਕੁਛ ਨੀ ਦੇਖਿਆ,
ਤੈਂ ਰਸ ਲੈ ਲਿਆ ਸਾਰਾ।
ਰਾਤੀਂ ਧਾੜ ਪਈ……
ਲੁੱਟ ਲਿਆ ਤਖਤ ਹਜ਼ਾਰਾ।
ਉਰਲੇ ਖੇਤ ਵਿੱਚ ਕਣਕ ਬਾਜਰਾ,
ਪਰਲੇ ਖੇਤ ਵਿੱਚ ਗੰਨੇ,
ਵੇ ਮੈ ਨੱਚਾਂ ਬਾਲਮਾ ਖੇਤਾ ਦੇ ਬੰਨੇ ਬੰਨੇ,
ਵੇ ਮੈ
ਤੂੰ ਵੀ ਕਦੇ ਛੜਿਆਂ ਦੇ
ਦਾਲ ਲੈਣ ਨੂੰ ਆਵੇਂ
ਕੌਲੀ ਚੱਕ ਕੇ ਮਾਰਾਂਗੇ
ਅਸੀਂ ਆਪਣਾ ਕਾਲਜਾ ਠਾਰਾਂਗ
ਜਾਂ
ਦੁਰ ਫਿੱਟੇ ਮੂੰਹ
ਕੁਪੱਤੀਆਂ ਨਾਰਾਂ ਦੇ।
ਦਰ ਦਰ ਪੈ ਜੂ ਮੰਗਣਾ,
ਕੀ ਲੈਣਾ ਏ ਸਾਧਨੀ ਬਣ ਕੇ
ਗੁਰੂ ਧਿਆ ਕੇ ਪਾ ਦਿਆਂ ਬੋਲੀਆਂ
ਸਭ ਨੂੰ ਫਤਹਿ ਬੁਲਾਵਾਂ।
ਦੇਵੀ ਦੀ ਮੈਂ ਦਿਆਂ ਕੜਾਹੀ,
ਰਤੀ ਫ਼ਰਕ ਨਾ ਪਾਵਾਂ।
ਹੈਦਰ ਸ਼ੇਖ ਦਾ ਦੇਵਾਂ ਬੱਕਰਾ,
ਪੀਰ ਫਕੀਰ ਮਨਾਵਾਂ।
ਮਾਈ ਸਰਸਵਤੀਏ
ਮੈਂ ਤੇਰਾ ਜਸ ਗਾਵਾਂ
ਪ੍ਰੀਤਾਂ ਦੀ ਮੈਨੂੰ ਕਦਰ ਬਥੇਰੀ,
ਲਾ ਕੇ ਤੋੜ ਨਿਭਾਵਾਂ।
ਕੋਇਲੇ ਸੌਣ ਦੀਏ ਤੈਨੂੰ
ਹੱਥ ਤੇ ਚੋਗ ਚੁਗਾਵਾਂ।
ਸੌਣ ਵਿੱਚ ਤਾਂ ਲੁਟਦੇ ਬਾਣੀਏ
ਨਵੀਆਂ ਹੱਟੀਆਂ ਪਾ ਕੇ।
ਜੱਟਾਂ ਤੋਂ ਗੁੜ ਸਸਤਾ ਲੈਂਦੇ,
ਵੇਚਣ ਭਾਅ ਵਧਾ ਕੇ।
ਮੁੰਡੇ ਕੁੜੀਆਂ ਜਿੱਦ ਕਰਦੇ ਨੇ,
ਪੂੜੇ ਦਿਉ ਪਕਾ ਕੇ।
ਬਾਣੀਓ ਤਰਸ ਕਰੋ।
ਵੇਚੋ ਮੁੱਲ ਘਟਾ ਕੇ……।
ਉਰਲੇ ਬਜਾਰ ਨੀ ਮੈ ਹਰ ਕਰਾਓਦੀ ਆਂ,
ਪਰਲੇ ਬਜਾਰ ਨੀ ਮੈ ਬੰਦ ਗਜਰੇ,
ਅੱਡ ਹੋਉਗੀ ਜਠਾਣੀ ਤੈਥੋ ਲੈਕੇ ਬਦਲੇ,
ਅੱਡ
ਚਾਂਦੀ-ਚਾਂਦੀ-ਚਾਂਦੀ
ਅੱਖ ਪੁੱਟ ਝਾਕ ਮੁੰਡਿਆ
ਤੇਰੇ ਕੋਲ ਦੀ ਕੁਆਰੀ ਕੁੜੀ ਜਾਂਦੀ
ਜਾਂਦੀ ਜਾਣ ਦੇ ਬੀਬੀ
ਆਪਣੀ ਮੜਕ ਵਿੱਚ ਜਾਂਦੀ
ਆਉਂਦੀ ਨੂੰ ਪੁੱਛ ਲਊਂਗਾ
ਖੰਡ ਦੇ ਖਿਡੌਣੇ ਖਾਂਦੀ
ਵਿਆਹ ਕਰਵਾ ਕੁੜੀਏ
ਸਾਥੋਂ ਜਰੀ ਨਾ ਜਾਂਦੀ।
ਤੈਨੂੰ ਯਾਰ ਰੱਖਣਾ ਨਾ ਆਵੇ,
ਬੋਲ ਕੇ ਵਗਾੜ ਦਿੰਨੀ ਏਂ।
ਪਹਿਲਾਂ ਨਾਮ ਗੁਰਾਂ ਦਾ ਲੈਂਦਾ,
ਹੋਰ ਪਿੱਛੋਂ ਕੰਮ ਕਰਦਾ।
ਡੇਰੇ ਮੈਂ ਤਾਂ ਸੰਤਾਂ ਦੇ,
ਰਿਹਾ ਗੁਰਮੁਖੀ ਪਦਾ।
ਜਿਹੜਾ ਫੁਲ ਵੇਲ ਨਾਲੋਂ ਟੁੱਟੇ,
ਮੁੜ ਕੇ ਵੇਲ ਨੀ ਚੜ੍ਹਦਾ।
ਨਾਉਂ ਲੈ ਕੇ ਗੁਰ ਪੀਰ ਦਾ
ਆ ਕੇ ਗਿੱਧੇ ਵਿੱਚ ਵੜਦਾ।
ਘਰ ਤਾਂ ਜਿਨ੍ਹਾਂ ਦੇ ਕੋਲੋ ਕੋਲੀ,
ਖੇਤ ਜਿਨ੍ਹਾਂ ਦੇ ਨਿਆਈਆਂ।
ਫੜ ਕੇ ਗੋਪੀਆ ਚੜ੍ਹਗੀ ਮਨ੍ਹੇ ਤੇ,
ਚਿੜੀਆਂ ਖੁਬ ਉਡਾਈਆਂ।
ਜੱਟਾਂ ਦੇ ਪੁੱਤ ਸਾਧੂ ਹੋ ਗਏ,
ਸਿਰ ਤੇ ਜਟਾਂ ਰਖਾਈਆਂ।
ਫੜ ਕੇ ਬਗਲੀ ਮੰਗਣ ਚੜ੍ਹ ਪਏ,
ਖੈਰ ਨਾ ਪਾਉਂਦੀਆਂ ਮਾਈਆਂ।
ਝੁਕ ਝੁਕ ਦੇਖਦੀਆਂ
ਦਿਓਰਾਂ ਨੂੰ ਭਰਜਾਈਆਂ।
ਹੁਣ ਨਹੀਂ ਸਿਆਣੀਆਂ,
ਦਿਓਰਾਂ ਨੂੰ ਭਰਜਾਈਆਂ।