ਦੁਨੀਆਂ ਦੇ ਸਭ ਤੋਂ ਅਮੀਰ ਆਦਮੀਂ ਬਿੱਲ ਗੇਟਸ ਨੂੰ ਕਿਸੇ ਨੇ ਪੁੱਛਿਆ,”ਕੀ ਇਸ ਧਰਤੀ ਤੇ ਤੁਹਾਡੇ ਤੋਂ ਅਮੀਰ ਆਦਮੀਂ ਵੀ ਕੋਈ ਹੈ ?” ਬਿੱਲ ਗੇਟਸ ਨੇ ਜਵਾਬ ਦਿੱਤਾ ,”ਹਾਂ- ਇੱਕ ਵਿਅਕਤੀ ਇਸ ਧਰਤੀ ਤੇ ਹੈ ਜਿਹੜਾ ਮੇਰੇ ਤੋਂ ਵੀ ਅਮੀਰ ਹੈ।
.
ਕੌਣ ? ਸੁਵਾਲ ਕੀਤਾ ਗਿਆ ।
.
ਬਿੱਲ ਗੇਟਸ ਨੇ ਦੱਸਿਆ ” ਇੱਕ ਵਾਰ ਉਹ ਸਮਾਂ ਸੀ ਜਦੋਂ ਨਾ ਤਾਂ ਮੈਂ ਅਮੀਰ ਸੀ ਤੇ ਨਾ ਹੀ ਮਸ਼ਹੂਰ ,ਮੈਂ ਨਿਓਯੋਰਕ ਏਅਰਪੋਰਟ ਤੇ ਸੀ , ਉੱਥੇ ਸਵੇਰੇ-ਸਵੇਰੇ ਅਖਬਾਰ ਦੇਖ ਕੇ ਮੈਂ ਉਸ ਨੂੰ ਖਰੀਦਣਾ ਚਾਹਿਆ ਪਰ ਮੇਰੇ ਕੋਲ ਖੁੱਲੇ ਪੈਸੇ ਨਹੀਂ ਸਨ , ਮੈਂ ਅਖਬਾਰ ਲੈਣ ਦਾ ਵਿਚਾਰ ਤਿਆਗ ਦਿੱਤਾ ਤੇ ਉਸ ਨੂੰ ਵਾਪਿਸ ਰੱਖ ਦਿੱਤਾ।ਅਖਬਾਰ ਵਾਲੇ ਲੜਕੇ ਨੇ ਇਹ ਦੇਖਕੇ ਕਿ ਮੇਰੇ ਕੋਲ ਖੁੱਲੇ ਪੈਸੇ ਨਹੀਂ ਹਨ ਮੈਨੂੰ ਮੁਫ਼ਤ ਵਿੱਚ ਅਖਬਾਰ ਦੇ ਦਿੱਤਾ । ਗੱਲ ਆਈ ਗਈ ਹੋ ਗਈ।
.
ਕੋਈ ਤਿੰਨ ਕੁ ਮਹੀਨੇ ਬਾਅਦ ਸੰਜੋਗਵਸ ਮੈਂ ਫੇਰ ਓਸੇ ਏਅਰਪੋਰਟ ਤੇ ਉਤਰਿਆ ਓਦੋਂ ਵੀ ਮੇਰੇ ਕੋਲ ਅਖਬਾਰ ਖਰੀਦਣ ਲਈ ਖੁੱਲੇ ਪੈਸੇ ਨਹੀਂ ਸਨ।
ਉਸ ਲੜਕੇ ਨੇ ਮੈਨੂੰ ਫੇਰ ਅਖਬਾਰ ਦੇ ਦਿੱਤਾ ਤੇ ਕਿਹਾ ਕਿ ਤੁਸੀਂ ਇਸ ਨੂੰ ਲੈ ਸਕਦੇ ਹੋ, ਮੈਨੂੰ ਨੁਕਸਾਨ ਨਹੀਂ ਹੋਵੇਗਾ ਕਿਉਂਕਿ ਮੈਂ ਇਹ ਆਪਣੇ ਮੁਨਾਫ਼ੇ ਵਿਚੋਂ ਦੇ ਰਿਹਾ ਹਾਂ।
ਮੈਂ ਅਖਬਾਰ ਲੈ ਲਿਆ।
.
19 ਸਾਲਾਂ ਬਾਅਦ ਜਦੋਂ ਮੈਂ ਅਮੀਰ ਤੇ ਪ੍ਰਸਿੱਧ ਹੋ ਚੁੱਕਾ ਸੀ ਮੈਨੂੰ ਉਸ ਲੜਕੇ ਦੀ ਯਾਦ ਆਈ ਤੇ ਮੈਂ ਉਸ ਨੂੰ ਭਾਲਣਾ ਸ਼ੁਰੂ ਕੀਤਾ । ਕੋਈ ਡੇਢ ਕੁ ਮਹੀਨਾ ਲੱਭਣ ਤੋਂ ਬਾਅਦ ਅਖੀਰ ਉਹ ਲੱਭ ਲਿਆ ਗਿਆ ।
.
ਮੈਂ ਪੁੱਛਿਆ ,”ਕੀ ਤੁਸੀਂ ਮੈਨੂੰ ਪਛਾਣਦੇ ਹੋ ?”
.
ਹਾਂ ਤੁਸੀਂ ਬਿੱਲ ਗੇਟਸ ਹੋ, ਲੜਕੇ ਨੇ ਜਵਾਬ ਦਿੱਤਾ।
.
ਗੇਟਸ- ਕੀ ਤੈਨੂੰ ਯਾਦ ਹੈ ਤੂੰ ਮੈਨੂੰ ਮੁਫ਼ਤ ਵਿੱਚ ਅਖਬਾਰ ਦਿੱਤੇ ਸੀ ?
.
ਲੜਕਾ – ਜੀ ਹਾਂ ਇਸ ਤਰਾਂਹ ਦੋ ਵਾਰ ਹੋਇਆ ਸੀ।
.
ਗੇਟਸ- ਮੈਂ ਉਸ ਇਹਸਾਨ ਦੀ ਕੀਮਤ ਚੁਕਾਉਣਾ ਚਾਹੁੰਦਾ , ਤੂੰ ਮੈਨੂੰ ਦੱਸ ਜੋ ਵੀ ਜਿੰਦਗੀ ਵਿੱਚ ਚਾਹੁੰਦੈ ਮੈਂ ਉਹ ਹਰ ਜਰੂਰਤ ਪੂਰੀ ਕਰਾਂਗਾ ।
.
ਲੜਕਾ- ਸਰ ਮੈਨੂੰ ਨੀ ਲਗਦਾ ਕਿ ਇਸ ਤਰਾਂਹ ਤੁਸੀਂ ਇਹ ਕੀਮਤ ਅਦਾ ਕਰ ਸਕੋਂਗੇ।
.
ਗੇਟਸ- ਕਿਉਂ ?
.
ਲੜਕਾ- ਮੈਂ ਤੁਹਾਡੀ ਮਦਦ ਓਦੋਂ ਕੀਤੀ ਸੀ ਜਦੋਂ ਮੈਂ ਅਖਬਾਰ ਵੇਚਦਾ ਸੀ ਤੇ ਗਰੀਬ ਸੀ , ਤੁਸੀਂ ਮੇਰੀ ਮਦਦ ਕਰਨ ਦੀ ਓਦੋਂ ਸੋਚ ਰਹੇ ਹੋ ਜਦੋਂ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਤੇ ਸਮਰੱਥ ਆਦਮੀ ਹੋਂ। ਫਿਰ ਤੁਸੀਂ ਮੇਰੀ ਮਦਦ ਦੀ ਬਰਾਬਰੀ ਕਿੱਦਾਂ ਕਰ ਸਕਦੇ ਹੋਂ ?
.
ਬਿੱਲ ਗੇਟਸ ਦੀ ਨਜ਼ਰ ਵਿੱਚ ਉਹ ਲੜਕਾ ਸਭ ਤੋਂ ਅਮੀਰ ਯਾਨੀ ਕਿ ਉਸ ਤੋਂ ਵੀ ਅਮੀਰ ਵਿਅਕਤੀ ਸੀ , ਕਿਉਕਿ ਕਿਸੀ ਦੀ ਮਦਦ ਕਰਨ ਲਈ ਉਸ ਨੇ ਅਮੀਰ ਹੋਣ ਦਾ ਇੰਤਜ਼ਾਰ ਨਹੀਂ ਕੀਤਾ।