ਮੈਨੂੰ ਪਿਆਰ ਕਰਦੀਏ ਪਰ-ਜਾਤ ਕੁੜੀਏ,|
ਸਾਡੇ ਸਕੇ ਮੁਰਦੇ ਵੀ ਇੱਕ ਥਾਂ ਨਹੀਂ ਜਲਾਉਂਦੇ।
best punjabi status
ਤੂੰ ਮਿਲੇਂ ਤਾਂ ਗੱਲ ਇਹ ਛੋਟੀ ਨਹੀਂ।
ਪਰ ਮੇਰੇ ਦਿਲ ‘ਚੋਂ ਗਮੀ ਜਾਣੀ ਨਹੀਂ।ਲਾਲ ਸਿੰਘ ਦਿਲ
ਕਦ ਕੁ ਤਕ ਬਚਦਾ ਭਲਾ ਉਹ ਲੁਟ ਹੀ ਜਾਣਾ ਸੀ ਅਖ਼ੀਰ
ਰਾਜੇ ਤੋਂ ਦਰਬਾਨ ਤਕ ਸਨ ਸਭ ਦਲਾਲੀ ਭਾਲਦੇਸ਼ਾਮ ਸਿੰਘ ਅੰਗ ਸੰਗ
ਅਸੀਂ ਗੀਤਾਂ ਦੇ ਵਰਗੀ ਗੁਜ਼ਰ ਦੇ ਬੇਤਾਬ ਆਸ਼ਕ ਹਾਂ,
ਤੇ ਸਾਡੀ ਤੜਪ ਵਿੱਚ ਤੇਰੀ ਉਦਾਸੀ ਦਾ ਵੀ ਨਗਮਾ ਹੈ।ਅਵਤਾਰ ਪਾਸ਼
ਚੰਗੇ ਵਿਚਾਰਾਂ ਨਾਲ, ਪ੍ਰਾਪਤ ਸਹੂਲਤਾਂ ਨੂੰ, ਮਾਣਨ ਦੀ ਯੋਗਤਾ ਵੱਧ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਖ਼ਤਮ ਨ ਹੋਈਆਂ ਕਦੇ ਵੀ ਸ਼ਹਿਰ ਵਿਚੋਂ ਛਤਰੀਆਂ
ਧੁੱਪ ‘ਚ ਸੜਦੇ ਕਾਮਿਆਂ ‘ਤੇ ਤਾਣਦਾ ਕੋਈ ਨਹੀਂਸ਼ਾਮ ਸਿੰਘ ਅੰਗ ਸੰਗ
ਛੱਡ ਦਿਲਾ ਤੂੰ ਦਿਲ ਨਾ ਲਾ, ਰੁਸਵਾਈਆਂ ਮਿਲਣਗੀਆਂ।
ਹਉਕੇ, ਹੰਝੂ, ਹਾਵੇ ਤੇ ਤਨਹਾਈਆਂ ਮਿਲਣਗੀਆਂ।ਕੁਲਵਿੰਦਰ ਕੰਵਲ
ਨਵਾਂ ਕੰਮ ਕੋਈ ਵੀ ਹੋਵੇ,
ਉਹ ਸਾਡੀ ਸਮੁੱਚੀ ਯੋਗਤਾ ਅਤੇ ਸਮਰੱਥਾ ਦੀ ਮੰਗ ਕਰਦਾ ਹੈ।
ਨਦੀ ਇਕ ਲਰਜਦੀ ਤੇ ਛਲ੍ਹਕਦੀ ਜਦ ਖ਼ਾਬ ਵਿਚ ਆਵੇ
ਅਚਾਨਕ ਨੀਂਦ ਟੁੱਟ ਜਾਵੇ ਤੇ ਮੈਂ ਹਾਂ ਭਾਲਦੀ ਪਾਣੀਸੁਸ਼ੀਲ ਦੁਸਾਂਝ
ਗੁਜ਼ਰਦੀ ਉਮਰ ਦੀ ਤਾਸੀਰ ਰੇਤੇ ਨਾਲ ਰਲਦੀ ਹੈ।
ਮੈਂ ਜਿੰਨਾ ਮੁੱਠੀਆਂ ਘੁੱਟਾਂ, ਇਹ ਓਨੀ ਹੀ ਫਿਸਲਦੀ ਹੈ।ਜਗਵਿੰਦਰ ਜੋਧਾ
ਸਾਰੀ ਕਾਇਨਾਤ ਨੂੰ ਤੇਰੇ ਬਰਾਬਰ ਰੱਖਾਂ..
ਸ਼ਾਇਦ ਉਹ ਵੀ ਤੇਰੀ ਸੀਰਤ ਤੋਂ ਘੱਟ ਸੋਹਣੀ ਹੋਵੇ..!
ਯੋਗਤਾ ਰਾਹੀਂ ਅਸੀਂ ਜ਼ਿੰਦਗੀ ਦੇ ਨੇਮ ਸਮਝਦੇ ਹਾਂ,
ਤਜਰਬੇ ਰਾਹੀਂ ਅਸੀਂ ਉਹ ਵਰਤਾਰੇ ਚੁਣਦੇ ਹਾਂ,
ਜਿਨ੍ਹਾਂ ਉੱਤੇ ਇਹ ਨੇਮ ਲਾਗੂ ਹੁੰਦੇ ਹਨ।